ਹੈਦਰਾਬਾਦ: ਸੋਸ਼ਲ ਮੀਡੀਆ (Social media) 'ਤੇ ਮਜ਼ਾਕੀਆ ਵੀਡੀਓ (Video) ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਇਸ ਵਾਇਰਲ ਵੀਡੀਓ (Video) ਨੂੰ ਦੇਖ ਕੇ ਲੂਕੰਡਾ ਖੜ੍ਹਾ ਹੋ ਜਾਵੇਗਾ। ਵੀਡੀਓ (Video) ਦੇਖਣ ਤੋਂ ਬਾਅਦ ਤੁਸੀਂ ਸੋਚਦੇ ਰਹੋਗੇ ਕਿ ਜੋ ਤੁਸੀਂ ਵੇਖ ਰਹੇ ਹੋ ਉਹ ਸੱਚਮੁੱਚ ਸੱਚ ਹੈ ? ਕਿਉਂਕਿ ਕੋਈ ਵੀ ਸਮਾਧੀ ਲਾ ਕੇ ਉਬਲਦੇ ਪਾਣੀ ਵਿੱਚ ਬੈਠਣ ਦੀ ਕਲਪਨਾ ਵੀ ਨਹੀਂ ਕਰ ਸਕਦਾ। ਇਹ ਵੀਡੀਓ (Video) ਕਿੱਥੋਂ ਦੀ ਹੈ। ਕਦੋਂ ਦੀ ਹੈ। ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਇੰਟਰਨੈਟ ਤੇ ਇਸ ਵੀਡੀਓ (Video) ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਵਾਇਰਲ ਹੋ ਰਹੀ ਇਸ ਵੀਡੀਓ (Video) ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚਾ ਉਬਲਦੇ ਪਾਣੀ ਨਾਲ ਭਰੇ ਹੋਏ ਕੜਾਹੇ ਵਿੱਚ ਹੱਥ ਜੋੜ ਕੇ ਸਮਾਧੀ ਲਗਾਈ ਬੈਠਾ ਹੈ। ਕੜਾਹੀ ਵਿੱਚ ਭਰਿਆ ਪਾਣੀ ਉਬਲਦਾ ਵੇਖਿਆ ਜਾ ਸਕਦਾ ਹੈ। ਜਦੋਂ ਕਿ ਬਾਕੀ ਦਾ ਹਿੱਸਾ ਫੁੱਲਾਂ ਨਾਲ ਢੱਕਿਆ ਹੋਇਆ ਹੈ। ਆਲੇ ਦੁਆਲੇ ਲੋਕਾਂ ਦੀ ਭੀੜ ਹੈ। ਲੋਕ ਬੱਚੇ ਨੂੰ ਹੈਰਾਨੀ ਨਾਲ ਵੇਖ ਰਹੇ ਹਨ। ਕੁਝ ਲੋਕ ਮੋਬਾਈਲ ਤੋਂ ਵੀਡੀਓ (Video) ਵੀ ਬਣਾ ਰਹੇ ਹਨ। ਤੁਸੀਂ ਵੇਖ ਸਕਦੇ ਹੋ ਕਿ ਕੜਾਹੇ ਨੂੰ ਚੁੱਲ੍ਹੇ ਉੱਤੇ ਰੱਖਿਆ ਗਿਆ ਹੈ ਅਤੇ ਲੱਕੜਾਂ ਧੂੰਏਂ ਨਾਲ ਸੜ ਰਹੀਆਂ ਹਨ। ਬੱਚੇ ਦੇ ਪਿਛਲੇ ਪਾਸੇ ਇੱਕ ਪੋਸਟਰ ਵੀ ਲਗਾਇਆ ਗਿਆ ਹੈ ਜਿਸ ਉੱਤੇ ਭਗਤ ਪ੍ਰਹਿਲਾਦ ਲਿਖਿਆ ਹੋਇਆ ਹੈ।
-
This is 2021 India 🇮🇳 pic.twitter.com/iSE0xDeGgP
— Sandeep Bisht (@iSandeepBisht) September 7, 2021 " class="align-text-top noRightClick twitterSection" data="
">This is 2021 India 🇮🇳 pic.twitter.com/iSE0xDeGgP
— Sandeep Bisht (@iSandeepBisht) September 7, 2021This is 2021 India 🇮🇳 pic.twitter.com/iSE0xDeGgP
— Sandeep Bisht (@iSandeepBisht) September 7, 2021
ਇਸ ਵੀਡੀਓ ਨੂੰ ਸੀਨੀਅਰ ਆਈਪੀਐਸ (IPS) ਅਧਿਕਾਰੀ ਰਾਜੇਂਦਰ ਕੁਮਾਰ ਵਿਜ ਨੇ ਰੀਟਵੀਟ ਕੀਤਾ ਹੈ। ਉਨ੍ਹਾਂ ਲਿਖਿਆ ਹੈ ਇਹ ਇੱਕ ਗੰਭੀਰ ਅਪਰਾਧ ਹੈ। ਇਸ ਵੀਡੀਓ (Video) ਨੂੰ @iSandeepBisht ਨਾਂ ਦੇ ਯੂਜ਼ਰ ਨੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਵੀਡੀਓ (Video) ਦੇ ਨਾਲ ਉਸਨੇ ਕੈਪਸ਼ਨ ਵਿੱਚ ਲਿਖਿਆ ਹੈ - ਇਹ 2021 ਦਾ ਭਾਰਤ ਹੈ। ਜਦਕਿ ਉਸਨੇ ਇਹ ਵੀਡੀਓ (Video) ਕਦੋਂ ਅਤੇ ਕਿੱਥੇ ਬਣਾਇਆ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਲੋਕ ਸੋਸ਼ਲ ਮੀਡੀਆ (Social media) 'ਤੇ ਇਸ ਨੂੰ ਬਹੁਤ ਦੇਖ ਰਹੇ ਹਨ।
ਵਾਇਰਲ ਹੋ ਰਹੀ ਇਸ ਵੀਡੀਓ (Video) 'ਤੇ ਲੋਕ ਕਈ ਤਰੀਕਿਆਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਸੰਦੀਪ ਨਾਂ ਦੇ ਇੱਕ ਉਪਭੋਗਤਾ ਨੇ ਲਿਖਿਆ 'ਅੰਨ੍ਹੇ ਸ਼ਰਧਾਲੂਆਂ ਦਾ ਕੋਈ ਇਲਾਜ ਨਹੀਂ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ।' ਹਿਮਾਸ਼ੂਨ ਨਾਂ ਦੇ ਉਪਭੋਗਤਾ ਨੇ ਲਿਖਿਆ ਹੈ 'ਚਲੋ ਬੱਚੇ ਵਿੱਚ ਕੁਝ ਸ਼ਕਤੀ ਹੋਵੇਗੀ ਪਰ ਫੁੱਲਾਂ ਵਿੱਚ ਉਹ ਕਿਹੜੀ ਸ਼ਕਤੀ ਹੈ ਜੋ ਉਬਲਦੇ ਪਾਣੀ ਵਿੱਚ ਵੀ ਤਾਜ਼ਾ ਰਹਿੰਦੀ ਹੈ ਅਤੇ ਮੁਰਝਾਉਂਦੀ ਨਹੀਂ ਹੈ।'
ਇਹ ਵੀ ਪੜ੍ਹੋ:- ਰਾਖੀ ਕਰਨ ਵਾਲਾ ਹੀ ਨਿਕਲਿਆ ਬਜ਼ੁਰਗ ਦਾ ਕਾਤਲ