ETV Bharat / bharat

ਕਬਰ 'ਚੋਂ ਜ਼ਿੰਦਾ ਮਿਲੀ ਨਵਜੰਮੀ ਬੱਚੀ, ਡਾਕਟਰਾਂ ਨੇ ਐਲਾਨੀ ਸੀ ਮ੍ਰਿਤਕ !

ਜੰਮੂ-ਕਸ਼ਮੀਰ ਦੇ ਬਨਿਹਾਲ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਤੁਹਾਡੀਆਂ ਅੱਖਾਂ 'ਚ ਹੰਝੂ ਆ ਜਾਣਗੇ। ਇੱਥੋਂ ਦੇ ਇੱਕ ਹਸਪਤਾਲ ਵਿੱਚ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਪਿਆਂ ਨੇ ਵੀ ਉਸ ਨੂੰ ਦਫ਼ਨਾਇਆ, ਪਰ ਕੁਝ ਸਮੇਂ ਬਾਅਦ ਸਥਾਨਕ ਲੋਕਾਂ ਨੇ ਉਸ ਦੇ ਦਫ਼ਨਾਉਣ ਦੀ ਜਗ੍ਹਾ ਨੂੰ ਲੈ ਕੇ ਵਿਰੋਧ ਕੀਤਾ। ਮਜ਼ਬੂਰ ਹੋ ਕੇ ਪਿਤਾ ਨੂੰ ਉਸ ਦੀ ਲਾਸ਼ ਕਬਰ 'ਚੋਂ ਕੱਢਣੀ ਪਈ। ਦੇਖੋ ਹੈਰਾਨੀ ਦੀ ਗੱਲ, ਉਹ ਕੁੜੀ ਜ਼ਿੰਦਾ ਨਿਕਲੀ... ਪੜ੍ਹੋ ਪੂਰੀ ਖਬਰ

Villager of Bankote protest against hospital administration as doctor declared news born female baby dead
ਕਬਰ 'ਚੋਂ ਜ਼ਿੰਦਾ ਮਿਲੀ ਨਵਜੰਮੀ ਬੱਚੀ
author img

By

Published : May 24, 2022, 9:29 AM IST

ਬਨਿਹਾਲ: ਜੰਮੂ-ਕਸ਼ਮੀਰ ਦੇ ਬਨਿਹਾਲ 'ਚ ਜਨਮ ਤੋਂ ਕੁਝ ਦੇਰ ਬਾਅਦ ਹੀ ਹਸਪਤਾਲ ਦੇ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕੀਤੀ ਗਈ ਬੱਚੀ ਦਫਨਾਉਣ ਤੋਂ ਕਰੀਬ ਇਕ ਘੰਟੇ ਬਾਅਦ ਕਬਰ 'ਚੋਂ ਜ਼ਿੰਦਾ ਬਾਹਰ ਆ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਲੜਕੀ ਨੂੰ ਉਨ੍ਹਾਂ ਦੇ ਕਬਰਿਸਤਾਨ ਵਿੱਚ ਦਫ਼ਨਾਉਣ ਦਾ ਵਿਰੋਧ ਕੀਤਾ ਸੀ ਅਤੇ ਉਸ ਨੂੰ ਪਰਿਵਾਰਕ ਕਬਰਸਤਾਨ ਵਿੱਚ ਦਫ਼ਨਾਉਣ ਲਈ ਜ਼ੋਰ ਪਾ ਰਹੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਚਮਤਕਾਰੀ ਢੰਗ ਨਾਲ ਬੱਚੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੇ ਡਲਿਵਰੀ ਰੂਮ ਵਿੱਚ ਕੰਮ ਕਰ ਰਹੇ 2 ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਜਾਂਚ ਦੇ ਹੁਕਮ ਦਿੱਤੇ ਹਨ। ਪ੍ਰਦਰਸ਼ਨ ਕਰ ਰਹੇ ਰਿਸ਼ਤੇਦਾਰਾਂ (ਬਨਿਹਾਲ) ਦੇ ਸਥਾਨਕ ਸਰਪੰਚ ਮਨਜ਼ੂਰ ਅਲਿਆਸ ਵਾਨੀ ਨੇ ਦੱਸਿਆ ਕਿ ਬੱਚੇ ਬਸ਼ਾਰਤ ਅਹਿਮਦ ਗੁੱਜਰ ਅਤੇ ਸ਼ਮੀਨਾ ਬੇਗਮ ਦੇ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਉਪ-ਜ਼ਿਲ੍ਹਾ ਹਸਪਤਾਲ ਵਿੱਚ ਨਾਰਮਲ ਡਿਲੀਵਰੀ ਹੋਣ ਕਾਰਨ ਬੱਚੀ ਨੇ ਜਨਮ ਲਿਆ। ਉਸ ਨੇ ਦੱਸਿਆ ਕਿ ਇਹ ਜੋੜਾ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਤੋਂ ਤਿੰਨ ਕਿਲੋਮੀਟਰ ਦੂਰ ਬੰਕੂਟ ਪਿੰਡ ਦਾ ਰਹਿਣ ਵਾਲਾ ਹੈ।

ਕਬਰ 'ਚੋਂ ਜ਼ਿੰਦਾ ਮਿਲੀ ਨਵਜੰਮੀ ਬੱਚੀ

ਵਾਨੀ ਨੇ ਦੋਸ਼ ਲਾਇਆ ਕਿ ਲੜਕੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ 2 ਘੰਟੇ ਤੱਕ ਹਸਪਤਾਲ ਵਿੱਚ ਕਿਸੇ ਡਾਕਟਰ ਨੇ ਉਸ ਨੂੰ ਨਹੀਂ ਦੇਖਿਆ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਹੋਲਨ ਪਿੰਡ ਵਿੱਚ ਦਫ਼ਨਾਉਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਜੋੜਾ ਹਸਪਤਾਲ ਵਾਪਸ ਆਇਆ ਤਾਂ ਕੁਝ ਸਥਾਨਕ ਲੋਕਾਂ ਨੇ ਲੜਕੀ ਨੂੰ ਕਬਰਿਸਤਾਨ ਵਿੱਚ ਦਫ਼ਨਾਉਣ ਦਾ ਵਿਰੋਧ ਕੀਤਾ। ਇਸ ਕਾਰਨ ਪਰਿਵਾਰ ਵਾਲਿਆਂ ਨੂੰ ਕਰੀਬ ਇਕ ਘੰਟੇ ਬਾਅਦ ਬੱਚੀ ਨੂੰ ਕਬਰ 'ਚੋਂ ਬਾਹਰ ਕੱਢਣਾ ਪਿਆ।

ਵਾਨੀ ਨੇ ਦੱਸਿਆ ਕਿ ਜਦੋਂ ਬੱਚੀ ਨੂੰ ਕਬਰ 'ਚੋਂ ਬਾਹਰ ਕੱਢਿਆ ਗਿਆ ਤਾਂ ਉਹ ਜ਼ਿੰਦਾ ਪਾਈ ਗਈ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਉਨ੍ਹਾਂ ਕਿਹਾ, ‘‘ਮੁਢਲੇ ਇਲਾਜ ਤੋਂ ਬਾਅਦ ਮਾਹਿਰ ਡਾਕਟਰਾਂ ਵੱਲੋਂ ਬੱਚੀ ਨੂੰ ਇਲਾਜ ਲਈ ਸ੍ਰੀਨਗਰ ਰੈਫ਼ਰ ਕਰ ਦਿੱਤਾ ਗਿਆ।’’ ਗੁੱਜਰ ਆਗੂ ਚੌਧਰੀ ਮਨਸੂਰ, ਜੋ ਖ਼ੁਦ ਪੰਚ ਹਨ, ਨੇ ਹਸਪਤਾਲ ਦੇ ਅਮਲੇ ’ਤੇ ਲਾਪਰਵਾਹੀ ਦਾ ਦੋਸ਼ ਲਾਇਆ।

ਇਹ ਵੀ ਪੜ੍ਹੋ: Kashmir Files: ਸਤੀਸ਼ ਟਿਕੂ ਕਤਲ ਕੇਸ ਦੀ ਸੁਣਵਾਈ 7 ਜੂਨ ਤੱਕ ਮੁਲਤਵੀ

ETV Bharat Logo

Copyright © 2024 Ushodaya Enterprises Pvt. Ltd., All Rights Reserved.