ਹੈਦਰਾਬਾਦ : ਵਿਆਹ ਦਾ ਦਿਨ ਹਰ ਕੁੜੀ ਲਈ ਖ਼ਾਸ ਹੁੰਦਾ ਹੈ। ਲਾੜੀ ਇਸ ਦਿਨ ਨੂੰ ਲੈ ਕੇ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਉਹ ਆਪਣੇ ਵਿਆਹ ਦੇ ਦਿਨ ਸਭ ਤੋਂ ਵੱਧ ਸੋਹਣੀ ਵਿਖਣਾ ਚਾਹੁੰਦੀ ਹੈ। ਇਸ ਭਾਵਨਾ ਨੂੰ ਦਰਸਾਉਂਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
- " class="align-text-top noRightClick twitterSection" data="
">
ਇਸ ਵੀਡੀਓ ਵਿੱਚ, ਇੱਕ ਲਾੜੀ ਨੂੰ ਬੇਹਦ ਖੂਬਸੂਰਤ ਲਹਿੰਗੇ ਵਿੱਚ ਵੇਖਿਆ ਜਾ ਸਕਦਾ ਹੈ, ਜੋ ਪ੍ਰਿਯੰਕਾ ਚੋਪੜਾ ਦੇ ਵਿਆਹ ਦੇ ਪਹਿਰਾਵੇ ਦੀ ਇੱਕ ਕਾਪੀ ਸੀ। ਲਾੜੀ ਦਾ ਲਹਿੰਗਾ ਤੇ ਜੇਵਰ ਹੁਬਹੂ ਪ੍ਰਿੰਅਕਾ ਚੋਪੜਾ ਦ ਵਿਆਹ ਸਮੇਂ ਦੇ ਪਹਿਰਾਵੇ ਵਾਂਗ ਸਨ। ਖੂਬਸੂਰਤ ਲਾੜੀ ਅਤੇ ਉਸ ਦਾ ਭਰਾ ਵਾਇਰਲ ਵੀਡੀਓ ਰਾਹੀਂ ਆਪਣੇ ਰਿਸ਼ਤੇ ਦੇ ਮਜ਼ਬੂਤ ਬੰਧਨ ਨੂੰ ਦਰਸਾਉਂਦੇ ਨਜ਼ਰ ਆ ਰਹੇ ਹਨ।
ਵੀਡੀਓ ਵਿੱਚ, ਭਰਾ ਨੂੰ ਕਈ ਵਾਰ ਆਪਣੀ ਭੈਣ ਦੇ ਗਲ੍ਹ ਖਿੱਚਦੇ, ਉਸ ਦੀ ਡੋਲੀ ਫੜਦੇ ਹੋਏ, ਉਸ ਦਾ ਲਹਿੰਗਾ ਫੜ ਕੇ ਤੁਰਦੇ ਹੋਏ ਵੇਖਿਆ ਜਾ ਸਕਦਾ ਹੈ ਤਾਂ ਜੋ ਉਹ ਆਪਣੀ ਭੈਂਣ ਦੀ ਨਵੀਂ ਜ਼ਿੰਦਗੀ ਲਈ ਮਦਦ ਕਰ ਸਕੇ।
ਇਹ ਵੀ ਪੜ੍ਹੋ : ਟੋਕਿਓ ਓਲੰਪਿਕ: ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਮੋਨਿਕਾ ਮਲਿਕ ਦੀ ਈਟੀਵੀ ਭਾਰਤ ਨਾਲ ਖਾਸ ਗੱਲਬਾਤ