ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਇੱਕ ਮਹਿਲਾ ਸਿਪਾਹੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਮਹਿਲਾ ਕਾਂਸਟੇਬਲ ਵੱਲੋਂ ਵਰਦੀ ਪਾ ਕੇ ਅਤੇ ਲੱਕ ’ਤੇ ਰਿਵਾਲਵਰ ਲਗਾ ਕੇ ਵੀਡੀਓ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ’ਚ ਮਹਿਲਾ ਕਾਂਸਟੇਬਲ ਰਿਵਾਲਵਰ ਨੂੰ ਵਿਖਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਮੁਨਿਰਾਜ ਵੱਲੋਂ ਸਖਤ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਨੇ ਇਸ ਵੀਡੀਓ ਨੂੰ ਵਰਦੀ ਦਾ ਅਪਮਾਨ ਦੱਸਦੇ ਹੋਏ ਵੀਡੀਓ ਚ ਦਿਖਾਈ ਦੇਣ ਵਾਲੀ ਕਾਂਸਟੇਬਲ ਨੂੰ ਲਾਇਨ ਹਾਜ਼ਰ ਕਰ ਦਿੱਤਾ। ਇਨ੍ਹਾਂ ਹੀ ਨਹੀਂ ਸੀਓ ਦਿਕਸ਼ਾ ਸਿੰਘ ਨੂੰ ਮਹਿਲਾ ਕਾਂਸਟੇਬਲ ਦੇ ਖਿਲਾਫ ਜਾਂਚ ਦੇ ਆਦੇਸ਼ ਵੀ ਦਿੱਤੇ ਹਨ।
ਇਹ ਵੀ ਪੜੋ: International Dog Day 'ਤੇ ਵਿਸ਼ੇਸ਼
ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਾਂਸਟੇਬਲ ਐਕਟਿੰਗ ਕਰਦੇ ਹੋਏ ਅਤੇ ਇੱਕ ਡਾਇਲਾਗ ਬੋਲਦੇ ਹੋਏ ਨਜਰ ਆ ਰਹੀ ਹੈ। ਫਿਲਹਾਲ ਮਹਿਲਾ ਕਾਂਸਟੇਬਲ ਨੇ ਆਪਣੇ ਰਿਵਾਲਵਰ ਵਾਲਾ ਵੀਡੀਓ ਆਪਣੇ ਅਕਾਉਂਟ ਤੋਂ ਡਿਲੀਟ ਕਰ ਦਿੱਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਈਟੀਵੀ ਭਾਰਤ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਇਹ ਵੀ ਪੜੋ: ਕੋਰੋਨਾ ਨੂੰ ਲੈਕੇ ਪੀਜੀਆਈ ਮਾਹਿਰਾਂ ਨੇ ਕੀਤੀ ਇਹ ਭਵਿੱਖਬਾਣੀ