ਮੁੰਬਈ: ਮਸ਼ਹੂਰ ਗ਼ਜ਼ਲ ਗਾਇਕ ਭੁਪਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਭੁਪਿੰਦਰ ਸਿੰਘ 82 ਸਾਲ ਦੇ ਸਨ। ਭੁਪਿੰਦਰ ਸਿੰਘ ਦੀ ਪਤਨੀ ਮਿਤਾਲੀ ਸਿੰਘ ਨੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਭੁਪਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਹਾਲ ਹੀ 'ਚ ਉਨ੍ਹਾਂ ਨੂੰ ਮੁੰਬਈ ਦੇ ਕ੍ਰਿਟੀਕੇਅਰ ਏਸ਼ੀਆ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਮਿਤਾਲੀ ਨੇ ਦੱਸਿਆ ਕਿ ਭੁਪਿੰਦਰ ਸਿੰਘ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਅਤੇ ਮੰਗਲਵਾਰ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਸ ਨੂੰ ਪੇਟ ਸੰਬੰਧੀ ਬੀਮਾਰੀ ਸੀ।
ਕ੍ਰਿਟੀਕੇਅਰ ਏਸ਼ੀਆ ਹਸਪਤਾਲ ਦੇ ਡਾਇਰੈਕਟਰ ਦੀਪਕ ਨਮਜੋਸ਼ੀ ਨੇ ਕਿਹਾ, 'ਭੁਪਿੰਦਰ ਜੀ ਨੂੰ ਦਸ ਦਿਨ ਪਹਿਲਾਂ ਸਾਡੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਇਨਫੈਕਸ਼ਨ ਹੋ ਗਈ ਸੀ। ਸਾਨੂੰ ਸ਼ੱਕ ਸੀ ਕਿ ਉਸ ਨੂੰ ਪੇਟ ਦੀ ਬੀਮਾਰੀ ਹੈ ਅਤੇ ਅਸੀਂ ਜਾਂਚ ਕਰ ਰਹੇ ਹਾਂ। ਇਸ ਦੌਰਾਨ ਉਨ੍ਹਾਂ ਨੂੰ ਕੋਵਿਡ-19 ਹੋ ਗਿਆ। ਸੋਮਵਾਰ ਸਵੇਰੇ ਹਾਲਤ ਵਿਗੜ ਗਈ ਅਤੇ ਸਾਨੂੰ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਸ਼ਾਮ 7:45 'ਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭੁਪਿੰਦਰ ਸਿੰਘ 'ਦਿਲ ਢੂੰਢਤਾ ਹੈ', ਨਾਮ ਗੁੰਮ ਜਾਏਗਾ, ਚਿਹਰਾ ਯੇ ਬਦਲ ਜਾਏਗਾ, ਏਕ ਅਕੇਲਾ ਇਸ ਸ਼ਹਿਰ ਮੇ, ਬੀਤੀ ਨਾ ਬਿਤਾਈ ਰੈਣਾ, ਹਜ਼ੂਰ ਇਸ ਕਦਰ ਵੀ ਨਾ,'ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਵੀ ਹੈ' ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ: ਸੁਸ਼ਮਿਤਾ ਸੇਨ ਨੂੰ ਡੇਟ ਕਰਨ 'ਤੇ ਲਲਿਤ ਮੋਦੀ ਨੇ ਤੋੜੀ ਚੁੱਪੀ, ਕਿਹਾ- ਸ਼ਰਮ ਕਰੋ, ਜੀਓ ਅਤੇ ਜੀਣ ਦਿਓ