ਲਖਨਊ: ਭਾਜਪਾ ਦੇ ਲਖੀਮਪੁਰ ਤੋਂ ਸੰਸਦ ਮੈਂਬਰ ਵਰੁਣ ਗਾਂਧੀ ਨੇ ਕੇਂਦਰ ਸਰਕਾਰ 'ਤੇ ਬੈਂਕਿੰਗ ਘੁਟਾਲੇ ਦੇ ਦੋਸ਼ੀਆਂ ਨੂੰ ਸਹਿਯੋਗ ਦੇਣ ਦਾ ਦੋਸ਼ ਲਾਉਂਦੇ ਹੋਏ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਵਾਰ ਫਿਰ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ "ਜੋ ਸਦਨ ਗਰੀਬਾਂ ਨੂੰ 5 ਕਿਲੋ ਰਾਸ਼ਨ ਦੇਣ ਤੇ 'ਧੰਨਵਾਦ' ਕਰਨ ਦੀ ਇੱਛਾ ਰੱਖਦਾ ਹੈ। ਉਹ ਸਦਨ ਹੀ ਦੱਸਦਾ ਹੈ ਕਿ 5 ਸਾਲਾਂ ਵਿੱਚ 10 ਲੱਖ ਕਰੋੜ ਰੁਪਏ ਤੱਕ ਦੇ ਭ੍ਰਿਸ਼ਟ ਧਨਪਸ਼ੂਆਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਵਰੁਣ ਗਾਂਧੀ ਆਪਣੀ ਹੀ ਸਰਕਾਰ 'ਤੇ ਲਗਾਤਾਰ ਸਵਾਲ ਚੁੱਕਦੇ ਰਹੇ ਹਨ। ਲਗਾਤਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬੇਰੁਜ਼ਗਾਰੀ, ਕਿਸਾਨਾਂ ਦੇ ਮੁੱਦੇ 'ਤੇ ਸਾਰੇ ਮੁੱਦਿਆਂ 'ਤੇ ਘੇਰਦੇ ਨਜ਼ਰ ਆ ਰਹੇ ਹਨ। ਇਸ ਸਿਲਸਿਲੇ 'ਚ ਉਨ੍ਹਾਂ ਨੇ ਬੈਂਕਿੰਗ ਘੁਟਾਲਿਆਂ ਦੇ ਅੰਕੜੇ ਜਾਰੀ ਕਰਕੇ ਆਪਣੀ ਹੀ ਸਰਕਾਰ 'ਤੇ ਫਿਰ ਹਮਲਾ ਕੀਤਾ ਹੈ।
ਬੈਂਕਿੰਗ ਘੁਟਾਲੇ ਦੇ ਦੋਸ਼ੀ ਰਿਸ਼ੀ ਮਲਹੋਤਰਾ ਅਤੇ ਮੇਹੁਲ ਚੋਕਸੀ ਦਾ ਨਾਂ ਲੈ ਕੇ ਉਨ੍ਹਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਰੁਣ ਗਾਂਧੀ ਦੀ ਇਹ ਪੋਸਟ ਟਵਿਟਰ ਅਤੇ ਫੇਸਬੁੱਕ ਦੋਵਾਂ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਇਹ ਵੀ ਪੜ੍ਹੋ:- ਲੁਧਿਆਣਾ ਜੇਲ੍ਹ ਵਿੱਚ ਆਏ ਤਿੰਨ ਵਿਦੇਸ਼ੀ ਨਸਲ ਦੇ ਖੋਜੀ ਕੁੱਤੇ, ਜਾਣੋ ਪੂਰਾ ਮਾਮਲਾ !