ਹੈਦਰਾਬਾਦ ਡੈਸਕ : ਅੱਜ 14 ਫਰਵਰੀ ਯਾਨੀ ਵੈਲੇਨਟਾਈਨ ਡੇਅ ਹੈ ਜਿਸ ਨੂੰ ਅੱਜ ਦੇਸ਼ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸ ਦਿਨ ਪ੍ਰੇਮੀ-ਪ੍ਰੇਮਿਕਾ ਜਾਂ ਚਾਹੁਣ ਵਾਲੇ ਪਾਰਟਨਰ ਇਕ ਦੂਜੇ ਕੋਲੋਂ ਖਾਸ ਮੈਸੇਜ ਦੀ ਉਡੀਕ ਕਰ ਰਹੇ ਹੁੰਦੇ ਹਨ। ਇਹ ਦਿਨ ਪਾਰਟਨਰਾਂ ਲਈ ਬੇਹਦ ਹੀ ਖਾਸ ਹੁੰਦਾ ਹੈ। ਪਾਰਟਨਰ ਇਸ ਦਿਨ ਨੂੰ ਮਨਾਉਣ ਲਈ ਹਰ ਤਰ੍ਹਾਂ ਦੇ ਖਾਸ ਪਲਾਨ ਤਿਆਰ ਕਰਦੇ ਹਨ, ਤਾਂ ਜੋ ਇਹ ਖਾਸ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਖਾਸ ਯਾਦ ਬਣ ਸਕੇ।
ਕੁਝ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਭੇਜ ਕੇ ਤੁਸੀਂ ਆਪਣੇ ਦਿਲ ਦੇ ਭਾਵ ਆਪਣੇ ਸਾਥੀ ਨਾਲ ਸ਼ੇਅਰ ਕਰ ਸਕਦੇ ਹੋ।
ਕੁਝ ਲੋਕ ਇਸ ਦਿਨ ਆਪਣੇ ਚਾਹੁਣ ਵਾਲੇ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਤੇ ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ।
ਇਸ ਦਿਨ ਕਈ ਪਾਰਟਨਰ ਆਪਣੇ ਦਿਲ ਦੀ ਗੱਲ ਮੂੰਹੋ ਬੋਲ ਕੇ ਸਮਝਾ ਨਹੀਂ ਪਾਉਂਦੇ, ਪਰ ਇਕ ਖਾਸ ਮੈਸੇਜ ਭੇਜ ਕੇ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਸਾਂਝਾ ਕਰਦੇ ਹਨ।
ਆਪਣੇ ਪਾਰਟਨਰ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਖਾਸ ਤੋਹਫਾ ਵੀ ਆਨਲਾਈਨ ਭੇਜ ਸਕਦੇ ਹੋ ਜਿਸ ਨਾਲ ਇਕ ਪਿਆਰਾ ਜਿਹਾ ਮੈਸੇਜ ਵੀ ਸ਼ਾਮਲ ਹੋਵੇ।
ਆਪਣੇ ਪਾਰਟਨਰ ਨੂੰ ਮੈਸੇਜ ਰਾਹੀਂ ਆਪਣੇ ਭਾਵ ਪ੍ਰਗਟ ਕਰਦੇ ਹੋਏ ਉਸ ਨੂੰ ਦੱਸਣਾ ਕਿ ਉਹ ਤੁਹਾਡੇ ਲਈ ਕਿੰਨਾ ਖਾਸ ਹੈ ਜਿਸ ਲਈ ਖਾਸ ਦਿਨ ਦੀ ਵੀ ਖਾਸ ਲੋੜ ਨਹੀਂ ਹੈ, ਕਿਉਂਕਿ ਜੇਕਰ ਤੁਹਾਡੇ ਨਾਲ ਉਹ ਹੈ, ਤਾਂ ਉਸ ਲਈ ਸਾਰਾ ਸਾਲ ਵੈਲੇਨਟਾਈਨ ਵਰਗਾ ਹੈ।
ਇਸ ਤੋਂ ਇਲਾਵਾ ਵੈਲੇਨਟਾਈਨ ਮੌਕੇ ਆਪਣੇ ਪਾਰਟਨਰ ਨੂੰ ਸਰਪ੍ਰਾਈਜ਼ ਵੀ ਦੇ ਸਕਦੇ ਹੋ ਜਿਸ ਵਿੱਚ ਕੋਈ ਤੋਹਫਾ, ਡੇਟ ਜਾਂ ਕੋਈ ਪਾਰਟੀ ਪਲਾਨ ਹੋ ਸਕਦੀ ਹੈ।
ਵੈਲੇਨਟਾਈਨ ਡੇਅ 2023 ਦੇ ਇਕ ਹਫ਼ਚੇ ਪਹਿਲਾਂ ਕਈ ਸਾਰੇ ਪ੍ਰੇਮੀ ਜੋੜਿਆਂ ਨੂੰ ਸਫਲਤਾ ਮਿਲ ਚੁੱਕੀ ਹੈ ਅਤੇ ਉਹ ਇਸ ਦਿਨ ਨੂੰ ਮਨਾਉਣਾ ਚਾਹੁੰਦੇ ਹਨ। ਫਿਰ ਉਹ ਇਸ ਖੁਸ਼ੀ ਵਿੱਚ ਪਾਰਟੀ ਕਰਦੇ ਹਨ ਜਾਂ ਫਿਰ ਇਜ਼ਹਾਰ-ਏ-ਇਸ਼ਕ ਲਈ ਵੀ ਦੋਸਤਾਂ ਤੇ ਕਰੀਬੀਆਂ ਨੂੰ ਬੁਲਾਉਣ ਦਾ ਪਲਾਨ ਕਰਦੇ ਹਨ ਜਿਸ ਵਿੱਚ ਪ੍ਰੇਮੀ ਜਾਂ ਪ੍ਰੇਮਿਕਾ ਆਪਣੇ ਚਾਹੁਣ ਵਾਲੇ ਨੂੰ ਪ੍ਰਪੋਜ਼ ਕਰਕੇ ਇਸ ਦਿਨ ਨੂੰ ਯਾਦਗਾਰ ਬਣਾਉਂਦੇ ਹਨ।
ਵੈਲੇਨਟਾਈਨ ਡੇਅ 2023 ਮਨਾਉਣ ਦਾ ਸਭ ਤੋਂ ਵਧੀਆਂ ਤਰੀਕਾ ਮੰਨਿਆ ਜਾਂਦਾ ਹੈ। ਇਹ ਦੋਨਾਂ ਨੂੰ ਸੁੰਦਰ ਤੇ ਮਧੁਰ ਸੰਗੀਤ ਵਿਚਾਲੇ ਕਈ ਘੰਟੇ ਸਮਾਂ ਬਿਤਾਉਣ ਦਾ ਮੌਕਾ ਦਿੰਦਾ ਹੈ।
ਇਹ ਵੀ ਪੜ੍ਹੋ: Valentines Day 2023 Special : ਵੈਲੇਨਟਾਈਨ ਡੇਅ 'ਤੇ ਕੁਝ ਇਸ ਤਰ੍ਹਾਂ ਕਰੋ ਪਿਆਰ ਦਾ ਇਜ਼ਹਾਰ