ਨਵੀਂ ਦਿੱਲੀ: 7 ਜੁਲਾਈ ਨੂੰ ਉੱਤਮ ਨਗਰ ਖੇਤਰ ਵਿੱਚ ਅਤੇ 26 ਜੂਨ ਨੂੰ ਸਦਰ ਬਾਜ਼ਾਰ ਇਲਾਕੇ ਵਿੱਚ, ਹਥਿਆਰ ਦੀ ਨੋਕ 'ਤੇ ਘਰ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੁੱਟਮਾਰ ਦੀਆਂ ਦੋ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਬਦਮਾਸ਼ਾਂ ਨੂੰ ਸਪੈਸ਼ਲ ਟੀਮ ਨੇ ਕਾਬੂ ਕਰ ਲਿਆ ਹੈ।
ਮੁਕਾਬਲੇ ਦੌਰਾਨ ਇੱਕ ਗੋਲੀ ਕਾਂਸਟੇਬਲ ਰਾਜਕੁਮਾਰ ਦੀ ਬੁਲੇਟ ਪਰੂਫ ਜੈਕਟ ਤੇ ਲੱਗੀ। ਪੁਲਿਸ ਦੀ ਗੋਲੀ 1 ਬਦਮਾਸ਼ ਦੇ ਗੋਡੇ ਤੇ ਲੱਗੀ। ਉਸ ਨੂੰ DDU ਹਸਪਤਾਲ ਭੇਜਿਆ ਗਿਆ ਹੈ। ਉਸ ਦੀ ਪਛਾਣ ਅੰਕੁਸ਼ ਵਜੋਂ ਹੋਈ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਮੁਕਾਬਲੇ ਵਿੱਚ ਫੜੇ ਗਏ ਬਦਮਾਸ਼ਾਂ ਵਿੱਚ 23 ਸਾਲਾ ਅੰਕੁਸ਼ ਅਤੇ 24 ਸਾਲਾ ਮੁਕੂਲ ਸ਼ਾਮਲ ਹਨ।
ਇਹ ਵੀ ਪੜੋ: ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਤੇ ਆਦੇਸ਼, ਮਨਜਿੰਦਰ ਸਿੰਘ ਸਿਰਸਾ ਦੇਸ਼ ਛੱਡ ਨਾ ਜਾਵੇ ਭੱਜ