ETV Bharat / bharat

ਅਲ ਕਾਇਦਾ ਦੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਵਿਸਫੋਟਕ ਸਮੱਗਰੀ ਹੋਈ ਬਰਾਮਦ

ਯੂਪੀ ਏਟੀਐਸ ਨੇ ਐਤਵਾਰ ਨੂੰ ਦੋ ਸ਼ੱਕੀ ਅੱਤਵਾਦੀਆਂ ਦੇ ਲੁੱਕੇ ਹੋਣ ਦੀ ਸੂਚਨਾ 'ਤੇ ਲਖਨਊ ਵਿੱਚ ਕਾਕੋਰੀ ਰਿੰਗ ਰੋਡ 'ਤੇ ਇੱਕ ਮਕਾਨ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਏਟੀਐਸ ਨੇ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਅਲ ਕਾਇਦਾ ਦੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
ਅਲ ਕਾਇਦਾ ਦੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ
author img

By

Published : Jul 11, 2021, 4:23 PM IST

ਲਖਨਊ: ਯੂਪੀ ਏਟੀਐਸ ਨੇ ਐਤਵਾਰ ਨੂੰ ਲਖਨਊ ਦੇ ਕਾਕੋਰੀ ਇਲਾਕੇ ਵਿੱਚ ਛਾਪੇਮਾਰੀ ਕੀਤੀ। ਏਟੀਐਸ ਨੇ ਕਾਕੋਰੀ ਦੇ ਦੁੱਬਾਗੱਗਾ ਥਾਣਾ ਖੇਤਰ ਤੋਂ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸ਼ੱਕੀ ਵਿਅਕਤੀਆਂ ਦੇ ਅਲ ਕਾਇਦਾ ਨਾਲ ਸਬੰਧਤ ਹਨ।

ਇਸ ਤੋਂ ਪਹਿਲਾਂ ਏਟੀਐਸ ਨੇ ਦੁਪਹਿਰ 12.30 ਵਜੇ ਖੇਤਰ ਵਿੱਚ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਸੀ। ਉਹ ਘਰ ਜਿੱਥੋਂ ਸ਼ੱਕੀ ਅੱਤਵਾਦੀਆਂ ਨੂੰ ਫੜਿਆ ਗਿਆ ਸੀ ਕਾਕੋਰੀ ਦੀ ਰਿੰਗ ਰੋਡ 'ਤੇ ਸਥਿਤ ਹੈ। ਛਾਪੇਮਾਰੀ ਦੌਰਾਨ ਏਟੀਐਸ ਨੇ ਸਾਵਧਾਨੀ ਵਜੋਂ ਘਰ ਦੇ ਆਲੇ-ਦੁਆਲੇ ਹੋਰਨਾਂ ਮਕਾਨਾਂ ਨੂੰ ਖਾਲ੍ਹੀ ਕਰਵਾ ਦਿੱਤਾ ਸੀ। ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਬਲ ਵੀ ਮੌਜੂਦ ਰਿਹਾ।

ਏਟੀਐਸ ਨੇ ਮੌਕੇ ਤੋਂ ਦੋ ਪ੍ਰੈਸ਼ਰ ਕੂਕਰ ਬੰਬ, ਇੱਕ ਅਰਧ ਨਿਰਮਿਤ ਟਾਈਮ ਬੰਬ ਅਤੇ 6-7 ਕਿਲੋਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਦੋਵੇ ਸ਼ੱਕੀ ਵਿਅਕਤੀ ਕਾਕੋਰੀ ਖੇਤਰ ਦੇ ਇੱਕ ਘਰ ਵਿੱਚ ਲੁੱਕੇ ਹੋਏ ਸਨ। ਏਟੀਐਸ ਦੀ ਟੀਮ ਨੂੰ ਉਨ੍ਹਾਂ ਦੇ ਲੁੱਕੇ ਹੋਣ ਸਬੰਧੀ ਗੁਪਤ ਸੂਚਨਾ ਮਿਲੀ ਸੀ ਤੇ ਉਹ ਪਿਛਲੇ ਇੱਕ ਹਫ਼ਤੇ ਤੋਂ ਉਨ੍ਹਾਂ 'ਤੇ ਨਜ਼ਰ ਰੱਖ ਰਹੇ ਸਨ। ਆਈਜੀ ਏਟੀਐਸ ਜੀ.ਕੇ. ਗੋਸਵਾਮੀ ਦੀ ਅਗਵਾਈ ਵਾਲੀ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰ ਦੋਹਾਂ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਘਰ ਵਿੱਚ ਵਸੀਮ ਨਾਂਅ ਦਾ ਕਿਰਾਏਦਾਰ ਪਿਛਲੇ 15 ਸਾਲਾਂ ਤੋਂ ਰਹਿ ਰਿਹਾ ਸੀ। ਘਰ ਦੇ ਵਿੱਚ ਇੱਕ ਮੋਟਰ ਗੈਰੇਜ ਵੀ ਹੈ।

ਏਟੀਐਸ ਦੇ ਸੂਤਰਾਂ ਮੁਤਾਬਕ ਘਰ ਚੋਂ ਦੋ ਪ੍ਰੈਸ਼ਰ ਕੂਕਰ ਬੰਬ, ਇੱਕ ਡੀਟੋਨੇਟਰ ਅਤੇ 6 ਤੋਂ 7 ਕਿਲੋ ਵਿਸਫੋਟਕ ਸਮੱਗਰੀ ਬਰਾਮਦ ਹੋਈ ਹੈ। ਬੰਬ ਡਿਸਪੋਜ਼ਲ ਸਕੁਐਡ ਨੂੰ ਮੌਕੇ 'ਤੇ ਬੁਲਾਇਆ ਗਿਆ ਹੈ ਅਤੇ ਨੇੜਲੇ ਮਕਾਨਾਂ ਨੂੰ ਖਾਲੀ ਕਰਵਾ ਲਿਆ ਗਿਆ। ਆਈ.ਜੀ ਨੇ ਗ੍ਰਿਫ਼ਤਾਰ ਕੀਤੇ ਸ਼ੱਕੀ ਮੁਲਜ਼ਮਾਂ ਦੇ ਨਾਂਅ ਦਾ ਖੁਲਾਸਾ ਨਹੀਂ ਕੀਤਾ ਹੈ ਉਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੋਣ ਦੀ ਗੱਲ ਆਖੀ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਮੁੱਖ ਮੰਤਰੀ ਨੇ ਜਨਸੰਖਿਆ ਨੀਤੀ ਦਾ ਕੀਤਾ ਐਲਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.