ਨਵੀਂ ਦਿੱਲੀ: ਕੇਰਲ ਅਤੇ ਮਹਾਰਾਸ਼ਟਰ ਦੋ ਅਜਿਹੇ ਸੂਬੇ ਹਨ ਜਿੱਥੇ 10 ਹਜ਼ਾਰ ਤੋਂ ਜਿਆਦਾ ਕੋਰੋਨਾ ਵਾਇਰਸ ਦੇ ਕੇਸ (Cases of corona virus) ਸਾਹਮਣੇ ਆਏ ਹਨ। ਦੇਸ਼ ਵਿਚ 55 ਫੀਸਦੀ ਮਾਮਲੇ ਇਹਨਾਂ ਦੋਵੇਂ ਸੂਬਿਆ ਵਿਚ ਪਾਏ ਗਏ ਹਨ।ਉਥੇ ਹੀ ਕਰਨਾਟਕ ਵਿਚ ਨਵੇਂ ਵੇਰੀਐਂਟ ਓਮੀਕਰੋਨ ਦੇ ਦੋ ਕੇਸ (Two cases of variant Omicron) ਸਾਹਮਣੇ ਆਏ ਹਨ।ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦਿੱਤੀ ਹੈ।
- " class="align-text-top noRightClick twitterSection" data="">
ਉਨ੍ਹਾਂ ਨੇ ਦੱਸਿਆ ਹੈ ਕਿ 49 ਫੀਸਦੀ ਲੋਕਾਂ ਨੇ ਪੂਰੀ ਤਰ੍ਹਾਂ ਵੈਕਸੀਨ ਲਗਾ ਚੁੱਕੇ ਹਨ।ਇਸ ਦੇ ਇਲਾਵਾ ਸਿਹਤ ਮੰਤਰਾਲੇ ਟੀਕਾਕਰਨ ਨੂੰ ਵਧਾਵਾ ਦੇ ਰਿਹਾ ਹੈ।ਘਰ-ਘਰ ਵੈਕਸੀਨ ਲਗਾਉਣ ਦਾ ਅਭਿਆਨ (Vaccination campaign from door to door) ਸ਼ੁਰੂ ਕੀਤਾ ਗਿਆ ਹੈ।ਲਵ ਅਗਰਵਾਲ ਨੇ ਕਿਹਾ ਹੈ ਕਿ 55 ਫੀਸਦੀ ਕੇਸ ਕੇਰਲ ਅਤੇ ਮਹਾਰਾਸ਼ਟਰ ਵਿਚ ਪਾਏ ਗਏ ਹਨ।ਇਹਨਾਂ ਦੇ 15 ਜਿਲ੍ਹਿਆ ਵਿਚ 10 ਫੀਸਦੀ ਦਰ ਵਿਚ ਵਾਧਾ ਹੋਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕੋਰੋਨਾ ਦੇ ਕੇਸ ਘਟੇ ਹਨ ਪਰ ਕੋਰੋਨਾ ਦੇ ਨਿਯਮਾਂ ਦਾ ਪਾਲਣ ਨਾਲ ਹੋਣ ਕਾਰਨ ਕੇਸ ਵਧ ਰਹੇ ਹਨ।ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਪਾਇਆ ਗਿਆ ਹੈ। ਜਿਸ ਦੀ ਸ਼ੁਰੂਆਤ ਦੱਖਣੀ ਅਫਰੀਕਾ ਤੋਂ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਇਸ ਵਕਤ ਕੋਵਿਡ ਦੇ 99,763 ਐਕਟਿਵ ਮਾਮਲੇ ਹਨ। ਉਥੇ ਹੀ ਪਿਛਲੇ 24 ਘੰਟੇ ਵਿੱਚ ਦੇਸ਼ ਵਿੱਚ ਕੋਵਿਡ ਦੇ 9,765 ਨਵੇਂ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂਨੇ ਕਿਹਾ ਕਿ ਦੇਸ਼ ਵਿੱਚ ਅਸੀ ਹੁਣ ਤੱਕ ਲੋਕਾਂ ਨੂੰ 125 ਕਰੋੜ ਤੋਂ ਜ਼ਿਆਦਾ ਕੋਵਿਡ ਵੈਕਸੀਨ ਦੀ ਡੋਜ ਲਗਾ ਚੁੱਕੇ ਹਨ।ਇਹਨਾਂ ਵਿੱਚ 84.3 ਫੀਸਦੀ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ ਅਤੇ 45.92 ਫੀਸਦੀ ਲੋਕਾਂ ਨੂੰ ਵੈਕਸੀਨ ਦੀਆਂ ਦੋਨਾਂ ਡੋਜ ਲੱਗ ਚੁੱਕੀ ਹੈ।
ਸਿਹਤ ਸਕੱਤਰ ਨੇ ਦੱਸਿਆ ਕਿ ਵਿਸ਼ਵ ਵਿੱਚ ਹੁਣ ਵੀ ਕੋਵਿਡ ਦੇ ਮਾਮਲਿਆਂ ਵਿੱਚ ਤੇਜੀ ਵੇਖੀ ਜਾ ਰਹੀ ਹੈ। ਪਿਛਲੇ ਇੱਕ ਹਫਤੇ ਵਿੱਚ ਦੁਨੀਆ ਵਿੱਚ 70 ਫੀਸਦੀ ਮਾਮਲੇ ਯੂਰਪ ਵਿਚੋਂ ਆਏ ਹਨ। ਇੱਕ ਹਫਤੇ ਵਿੱਚ ਯੂਰਪ ਵਿੱਚ 2.75 ਲੱਖ ਕੋਵਿਡ ਮਾਮਲੇ ਆਏ ਅਤੇ 29,000 ਤੋਂ ਜਿਆਦਾ ਮੌਤ ਇੱਕ ਹਫਤੇ ਵਿੱਚ ਯੂਰਪ ਵਿੱਚ ਦਰਜ਼ ਕੀਤੀ ਗਈ।ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ ਪਾਇਆ ਗਿਆ ਹੈ।ਜਿਸਦੀ ਵਜ੍ਹਾ ਨਾਲ ਜਰਮਨੀ , ਬੇਲਜੀਅਮ, ਫ਼ਰਾਂਸ ਵਿੱਚ ਕੋਰੋਨਾ ਦੇ ਕੇਸ ਵਧੇ ਹਨ।
ਇਹ ਵੀ ਪੜੋ:Omicron Variant: ਵਿਸ਼ਵ ਸਿਹਤ ਸੰਗਠਨ ਨੇ ਦਿੱਤੀ ਚਿਤਾਵਨੀ