ਚੰਡੀਗੜ੍ਹ: ਸੋਸ਼ਲ ਮੀਡੀਆ (Social media) ਪਲੇਟਫਾਰਮ ਟਵਿੱਟਰ 'ਤੇ ਨੈਸ਼ਨਲ ਅਨਇੰਪਲਾਇਮੈਂਟ ਡੇਅ ਟਰੈਂਡ (National Unemployment Day Trend) ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ 71ਵਾਂ ਜਨਮ ਦਿਨ ਹੈ। ਜਿੱਥੇ ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਉਥੇ ਹੀ ਸੋਸ਼ਲ ਮੀਡੀਆ 'ਤੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਸਵਾਲ ਕੀਤਾ ਜਾ ਰਿਹਾ ਹੈ ਕਿ ਸਾਨੂੰ ਰੋਜ਼ਗਾਰ (Employment) ਚਾਹੀਦਾ ਹੈ।
ਟਵਿੱਟਰ 'ਤੇ ਟ੍ਰੈਂਡਿੰਗ 'ਤੇ ਹੈ 'ਨੈਸ਼ਨਲ ਅਨਇੰਪਲਾਇਮੈਂਟ ਡੇਅ'
ਇਸੇ ਨੂੰ ਲੈ ਕੇ ਸੋਸ਼ਲ ਮੀਡੀਆ (Social media) 'ਤੇ ਨੈਸ਼ਨਲ ਅਨਇੰਪਲਾਇਮੈਂਟ ਡੇਅ ਟ੍ਰੈਂਡ (National Unemployment Day Trend) ਕਰ ਰਿਹਾ ਹੈ। ਰੁਜ਼ਗਾਰ ਨੂੰ ਲੈ ਕੇ ਟਵਿੱਟਰ 'ਤੇ ਬੇਰੁਜ਼ਗਾਰ ਦਿਵਸ (Unemployment Day) ਵੀ ਟ੍ਰੈਂਡ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ।
'ਰੋਜ਼ਗਾਰ ਨੂੰ ਲੈ ਕੇ ਪੀ.ਐੱਮ. ਮੋਦੀ ਦੇ ਚੁੱਕੇ ਹਨ ਅਜਿਹੇ ਵਰਗੇ ਬਿਆਨ'
ਪ੍ਰਧਾਨ ਮੰਤਰੀ ਵਲੋਂ ਰੁਜ਼ਗਾਰ ਨੂੰ ਲੈ ਕੇ ਕਈ ਵਾਰ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਆਖਿਆ ਗਿਆ ਹੈ ਕਿ ਕੌਣ ਕਹਿੰਦਾ ਹੈ ਕਿ ਦੇਸ਼ ਵਿਚ ਬੇਰੁਜ਼ਗਾਰੀ ਵੱਧ ਰਹੀ ਹੈ ਉਨ੍ਹਾਂ ਕਈ ਵਾਰ ਨੌਜਵਾਨਾਂ ਨੂੰ ਕਿਹਾ ਕਿ ਉਹ ਆਪਣਾ ਕੰਮ ਕਰ ਸਕਦੇ ਹਨ ਉਹ ਪਕੌੜੇ ਤਲ ਸਕਦੇ ਹਨ, ਉਹ ਚਾਹ ਵੇਚ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਬਿਆਨ ਨੂੰ ਲੈ ਕੇ ਕਈ ਸਿਆਸੀ ਪਾਰਟੀਆਂ ਵਲੋਂ ਉਨ੍ਹਾਂ 'ਤੇ ਤੰਜ ਕੱਸੇ ਗਏ ਅਤੇ ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਨਿਖੇਧੀ ਵੀ ਹੋਈ।
ਸੋਸ਼ਲ ਮੀਡੀਆ 'ਤੇ ਪੀ.ਐੱਮ. ਮੋਦੀ ਮਿਲ ਰਹੇ ਵਧਾਈ ਸੰਦੇਸ਼
ਤੁਹਾਨੂੰ ਦੱਸ ਦਈਏ ਕਿ ਅੱਜ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ 'ਤੇ ਸਿਆਸੀ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਸ਼ੁਭਚਿੰਤਕਾਂ ਵਲੋਂ ਉਨ੍ਵਹਾਂ ਨੂੰ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ। ਆਪਣੇ ਪਹਿਰਾਵੇ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਨ੍ਹਾਂ ਵਧਾਈ ਸੰਦੇਸ਼ਾਂ ਦਾ ਜਵਾਬ ਵੀ ਦਿੱਤਾ ਜਾ ਰਿਹਾ ਹੈ।ਅੱਜ ਦੇ ਦਿਨ ਦੇਸ਼ ਵਿਚ ਕੋਵਿਡ ਵਾਇਰਸ ਦੇ ਖਾਤਮੇ ਲਈ ਸਿਹਤ ਮੰਤਰਾਲੇ ਵਲੋਂ ਟੀਚਾ ਮਿੱਥਿਆ ਗਿਆ ਹੈ ਕਿ ਸੂਬਿਆਂ ਵਿਚ ਵੱਧ ਤੋਂ ਵੱਧ ਵੈਕਸੀਨੇਸ਼ਨ ਦੇ ਡੋਜ਼ ਲਗਾਏ ਜਾਣ।
ਇਹ ਵੀ ਪੜ੍ਹੋ-ਜਨਮਦਿਨ 'ਤੇ ਰਾਸ਼ਟਰਪਤੀ, ਰਾਹੁਲ ਸਣੇ ਕਈ ਦਿੱਗਜਾਂ ਨੇ ਪੀਐਮ ਮੋਦੀ ਨੂੰ ਦਿੱਤੀ ਵਧਾਈ