ਮੁੰਬਈ: ਅੰਡਰਵਰਲਡ ਡੌਨ ਰਾਜੇਂਦਰ ਨਿਕਲਜੇ ਉਰਫ ਛੋਟਾ ਰਾਜਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਿਆ ਹੈ ਅਤੇ ਉਸਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼ ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸੈਸ਼ਨ ਕੋਰਟ ਨੂੰ ਦਿੱਤੀ। ਰਾਜਨ (61) 2015 ਚ ਇੰਡੋਨੇਸ਼ੀਆ ਦੇ ਬਾਲੀ ਤੋਂ ਹਵਾਲਗੀ ਤੋਂ ਬਾਅਦ ਹੀ ਦਿੱਲੀ ਦੀ ਤਿਹਾੜ ਜੇਲ੍ਹ ਚ ਬੰਦ ਹੈ। ਮੁੰਬਈ ਚ ਉਸਦੇ ਖਿਲਾਫ ਦਰਜ ਸਾਰੇ ਮਾਮਲਿਆਂ ਨੂੰ ਸੀਬੀਆਈ ਨੂੰ ਸੌਂਪ ਦਿੱਤੇ ਗਏ ਹਨ ਅਤੇ ਉਸ ’ਤੇ ਮੁਕੱਦਮਾ ਚਲਾਉਣ ਦੇ ਲਈ ਵਿਸ਼ੇਸ਼ ਅਦਾਲਤ ਗਠੀਤ ਕੀਤੀ ਗਈ ਹੈ।
ਤਿਹਾੜ ਦੇ ਸਹਾਇਕ ਜੇਲਰ ਨੇ ਸੋਮਵਾਰ ਨੂੰ ਫੋਨ ਦੇ ਜਰੀਏ ਇੱਥੇ ਦੀ ਸੈਸ਼ਨ ਕੋਰਟ ਨੂੰ ਦੱਸਿਆ ਕਿ ਉਹ ਇੱਕ ਮਾਮਲੇ ਦੀ ਸੁਣਵਾਈ ਦੇ ਸਿਲਸਿਲੇ ਚ ਵੀਡੀਓ ਕਾਨਫਰੰਸ ਦੇ ਜਰੀਏ ਰਾਜਨ ਨੂੰ ਜਜ ਦੇ ਸਾਹਮਣੇ ਪੇਸ਼ ਨਹੀਂ ਕਰ ਸਕਦੇ ਹੈ ਕਿਉਂਕਿ ਗੈਂਗਸਟਰ ਕੋਵਿਡ-19 ਤੋਂ ਸੰਕਰਮਿਤ ਹੋ ਗਿਆ ਹੈ ਅਤੇ ਉਸ ਨੂੰ ਏਮਜ਼ ਚ ਭਰਤੀ ਕਰਵਾਇਆ ਗਿਆ ਹੈ।
2015 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਚ ਬੰਦ ਹੈ ਛੋਟਾ ਰਾਜਨ
ਦੱਸ ਦਈਏ ਕਿ ਛੋਟਾ ਰਾਜਨ ਵੱਖ ਵੱਖ ਮਾਮਲਿਆਂ ਦੇ ਸਿਲਸਿਲੇ ਚ ਦਿੱਲੀ ਦੀ ਤਿਹਾੜ ਜੇਲ੍ਹ ਚ ਬੰਦ ਹੈ। ਅਕਤੂਬਰ 2015 ਚ ਇੰਡੋਨੇਸ਼ੀਆ ਤੋਂ ਹਵਾਲਗੀ ਕੀਤੇ ਜਾਣ ਤੋਂ ਬਾਅਦ ਤੋਂ ਹੀ ਉਹ ਜੇਲ੍ਹ ਚ ਬੰਦ ਹੈ। ਰਾਜਨ ਮਹਾਰਾਸ਼ਟਰ ਚ ਲਗਭਗ 70 ਮਾਮਲਿਆਂ ਚ ਦੋਸ਼ੀ ਹੈ ਜਿਸ ਚ ਸਾਲ 2011 ਚ ਪੱਤਰਕਾਰ ਜੇਡੇ ਦੀ ਹੱਤਿਆ ਦਾ ਮਾਮਲਾ ਵੀ ਸ਼ਾਮਲ ਹੈ।
ਇਹ ਵੀ ਪੜੋ: ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬੀਡੇਨ ਵਿਚਕਾਰ ਫੋਨ ਗੱਲਬਾਤ ਹੋਈ