ETV Bharat / bharat

ਸੁਲਤਾਨਗੰਜ-ਅਗਵਾਨੀ ਪੁਲ ਦਾ ਢਾਂਚਾ ਚੜ੍ਹਿਆ ਭ੍ਰਿਸ਼ਟਾਚਾਰ ਦੀ ਭੇਟ, ਨਹੀਂ ਝੱਲ ਸਕਿਆ ਹਲਕੀ ਬਾਰਿਸ਼ ਅਤੇ ਹਨੇਰੀ ਝੱਖੜ

author img

By

Published : Apr 30, 2022, 6:34 PM IST

ਭਾਗਲਪੁਰ ਦੇ ਸੁਲਤਾਨਗੰਜ 'ਚ ਬਣ ਰਿਹਾ ਪੁਲ ਮਾਮੂਲੀ ਹਨੇਰੀ ਅਤੇ ਮੀਂਹ ਕਾਰਨ ਡਿੱਗ (Under Construction Bridge Collapsed in Sultanganj) ਗਿਆ। ਜੇਡੀਯੂ ਵਿਧਾਇਕ ਪ੍ਰੋ. ਲਲਿਤ ਨਰਾਇਣ ਮੰਡਲ ਨੇ ਉਸਾਰੀ ਵਿੱਚ ਧਾਂਦਲੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਹਾਦਸੇ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਹੈ। ਇਸ ਹਾਦਸੇ ਵਿੱਚ ਕਈ ਜਾਨਾਂ ਬਾਲ-ਬਾਲ ਬਚਿਆਂ ਹਨ। ਪੂਰੀ ਖਬਰ ਪੜ੍ਹੋ...

ਸੁਲਤਾਨਗੰਜ-ਅਗਵਾਨੀ ਪੁਲ ਦਾ ਢਾਂਚਾ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਿਆ,ਹਲਕੀ ਬਾਰਿਸ਼ ਅਤੇ ਹਨੇਰੀ ਝੱਖੜ ਵੀ ਨਹੀਂ ਝੱਲ ਸਕਿਆ

ਭਾਗਲਪੁਰ/ ਬਿਹਾਰ : ਸੁਲਤਾਨਗੰਜ, ਭਾਗਲਪੁਰ 'ਚ ਨਿਰਮਾਣ ਅਧੀਨ ਅਗਵਾਨੀ ਪੁਲ ਦਾ ਢਾਂਚਾ ਵੀ ਤੂਫ਼ਾਨ ((Under Construction aguwani Bridge in Sultanganj) ਦਾ ਸਾਹਮਣਾ ਨਹੀਂ ਕਰ ਸਕਿਆ। ਕਰੀਬ 1,710 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਪੁਲ ਸ਼ੁੱਕਰਵਾਰ ਨੂੰ ਢਹਿ ਗਿਆ। ਭਾਵੇਂ ਇਸ ਹਾਦਸੇ 'ਚ ਕੋਈ ਜਾਨੀ 'ਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਸਰਕਾਰੀ ਖਜ਼ਾਨੇ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲ ਦਾ ਢਾਂਚਾ ਡਿੱਗਣ ਨਾਲ ਕਈ ਜਾਨਾਂ ਬਾਲ ਬਾਲ ਬਚਿਆਂਂ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਵਿਧਾਇਕ ਲਲਿਤ ਨਰਾਇਣ ਮੰਡਲ, ਸਰਕਲ ਅਧਿਕਾਰੀ ਸ਼ੰਭੂਸ਼ਰਨ ਰਾਏ ਅਤੇ ਬਲਾਕ ਵਿਕਾਸ ਅਧਿਕਾਰੀ ਮਨੋਜ ਕੁਮਾਰ ਮੁਰਮੂ ਮੌਕੇ 'ਤੇ ਪਹੁੰਚੇ।

MLA 'ਤੇ ਭ੍ਰਿਸ਼ਟਾਚਾਰ ਦੇ ਦੋਸ਼: ਮੌਕੇ 'ਤੇ ਪਹੁੰਚੇ JDU ਵਿਧਾਇਕ ਲਲਿਤ ਨਰਾਇਣ ਮੰਡਲ ਨੇ ਇਸ ਪੁਲ ਦੇ ਨਿਰਮਾਣ ਨੂੰ ਲੈ ਕੇ ਸਨਸਨੀਖੇਜ਼ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਪੁਲ ਦੇ ਨਿਰਮਾਣ 'ਚ ਕਾਫੀ ਭ੍ਰਿਸ਼ਟਾਚਾਰ ਹੋਇਆ ਹੈ। ਅਗਵਾਨੀ ਪੁਲ ਦੇ ਨਿਰਮਾਣ ਕਾਰਜ ਦੀ ਗੁਣਵੱਤਾ ਪੂਰੀ ਨਹੀਂ ਸੀ। ਇਹ ਭ੍ਰਿਸ਼ਟਾਚਾਰ ਦਾ ਹੀ ਨਤੀਜਾ ਹੈ ਕਿ ਮਾਮੂਲੀ ਝੱਖੜ ਅਤੇ ਮੀਂਹ ਵਿੱਚ ਪੁਲ ਦਾ ਢਾਂਚਾ ਢਹਿ-ਢੇਰੀ ਹੋ ਗਿਆ।

ਵਿਧਾਇਕ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਅਗਵਾਨੀ ਪੁਲ ਦਾ ਮੁਆਇਨਾ ਕਰ ਚੁੱਕੇ ਹਨ। ਉਸ ਸਮੇਂ ਵੀ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਸੀ ਕਿ ਉਸਾਰੀ ਦੇ ਕੰਮ ਵਿੱਚ ਗੁਣਵੱਤਾ ਦਾ ਧਿਆਨ ਰੱਖਿਆ ਜਾਵੇ।

ਇਸ ਹਾਦਸੇ ਦੀ ਨਿਰਪੱਖ ਅਤੇ ਵਿਸਥਾਰਤ ਜਾਂਚ ਹੋਣੀ ਚਾਹੀਦੀ ਹੈ। ਇਹ ਹਾਦਸਾ ਪੁਲ ਦੇ ਨਿਰਮਾਣ ਦੌਰਾਨ ਹੋਈ ਗੜਬੜੀ ਕਾਰਨ ਵਾਪਰਿਆ ਹੈ। ਇਸ ਪੁਲ ਦੇ ਡਿੱਗਣ ਲਈ ਕੌਣ ਜ਼ਿੰਮੇਵਾਰ ਹੈ, ਇਸ ਦੀ ਜਾਂਚ ਕਰਕੇ ਪਤਾ ਲਗਾਉਣ ਦੀ ਲੋੜ ਹੈ -ਜੇਡੀਯੂ ਵਿਧਾਇਕ ਲਲਿਤ ਨਰਾਇਣ ਮੰਡਲ

ਨੀਂਹ ਪੱਥਰ 23 ਫਰਵਰੀ 2014 ਨੂੰ ਰੱਖਿਆ ਗਿਆ ਸੀ: ਤੁਹਾਨੂੰ ਦੱਸ ਦੇਈਏ ਕਿ ਅਗਵਾਨੀ ਪੁਲ ਬਿਹਾਰ ਸਰਕਾਰ ਦੇ ਅਭਿਲਾਸ਼ੀ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਗੰਗਾ ਨਦੀ 'ਤੇ ਬਣ ਰਹੇ ਅਗਵਾਨੀ-ਸੁਲਤਾਨਗੰਜ ਪੁਲ 'ਤੇ ਕਰੀਬ 1,710 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸਦੀ ਕੁੱਲ ਲੰਬਾਈ ਲਗਭਗ 3.160 ਕਿਲੋਮੀਟਰ ਹੈ।

ਇਸ ਪੁਲ ਦਾ ਨੀਂਹ ਪੱਥਰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 23 ਫਰਵਰੀ 2014 ਨੂੰ ਖਗੜੀਆ ਜ਼ਿਲ੍ਹੇ ਦੇ ਪਰਬਤਾ ਵਿਖੇ ਰੱਖਿਆ ਸੀ। ਉਨ੍ਹਾਂ ਨੇ 9 ਮਾਰਚ 2015 ਨੂੰ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰਨ ਦਾ ਉਦਘਾਟਨ ਕੀਤਾ ਸੀ। ਖਗੜੀਆ ਵਾਲੇ ਪਾਸੇ ਤੋਂ 16 ਕਿਲੋਮੀਟਰ ਲੰਬੀ ਅਤੇ ਸੁਲਤਾਨਗੰਜ ਵਾਲੇ ਪਾਸੇ ਤੋਂ 4 ਕਿਲੋਮੀਟਰ ਲੰਬੀ ਪਹੁੰਚ ਸੜਕ ਦਾ ਨਿਰਮਾਣ ਚੱਲ ਰਿਹਾ ਹੈ।

ਇਸ ਦੇ ਬਣਨ ਨਾਲ ਉੱਤਰੀ ਬਿਹਾਰ ਵੀ ਮਿਰਜ਼ਾ ਚੌਂਕੀ ਰਾਹੀਂ ਸਿੱਧੇ ਝਾਰਖੰਡ ਨਾਲ ਜੁੜ ਜਾਵੇਗਾ। ਵਿਕਰਮਸ਼ੀਲਾ ਸੇਤੂ 'ਤੇ ਵਾਹਨਾਂ ਦਾ ਦਬਾਅ ਵੀ ਘੱਟ ਹੋਵੇਗਾ। ਇਸ ਦੇ ਨਾਲ ਹੀ ਸ਼ਰਾਵਨੀ ਮੇਲੇ ਦੌਰਾਨ ਕੰਵਰੀਆਂ ਨੂੰ ਵੀ ਖਗੜੀਆ ਤੋਂ ਭਾਗਲਪੁਰ ਪਹੁੰਚਣ ਲਈ 90 ਕਿਲੋਮੀਟਰ ਦੀ ਬਜਾਏ ਸਿਰਫ਼ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਵੇਗਾ।

ਇਹ ਵੀ ਪੜ੍ਹੋ:- ਅਦਾਲਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਮੇਤ 9 ਲੋਕਾਂ ਨੂੰ ਸੰਮਨ ਜਾਰੀ, ਜਾਣੋ ਮਾਮਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.