ਹੈਦਰਾਬਾਦ: ਯੂਜੀਸੇ ਨੇ ਇੱਕਠੇ ਦੋ ਕੇਰਸ ਕਰਨ ਨੂੰ ਲੈ ਕੇ ਕੁੱਝ ਬਦਲਾਅ ਕੀਤੇ ਹਨ ਜਿਸ ਦੇ ਤਹਿਤ ਕੋਈ ਵੀ ਵਿਦਿਆਰਥੀ ਹੁਣ ਇੱਕ ਸੈਸ਼ਨ ਵਿੱਚ 2 ਡਿਗਰੀਆਂ ਲੈ ਸਰਦਾ ਹੈ। ਯੂਜੀਸੀ ਵੱਲੋਂ ਇਸ ਲਈ ਨਵਾਂ ਬਣਾਇਆ ਜਾ ਰਿਹਾ ਹੈ ਸੈਸ਼ਨ 2022-23 ਸ਼ੁਰੂ ਹੋਣ ਤੋਂ ਪਹਿਲਾਂ ਜਾਰੀ ਹੋਵੇਗਾ। ਯੂਜੀਸੀ ਵੱਲੋਂ ਇਸ ਦੇ ਲਈ ਓਪਨ ਐਂਡ ਡਿਸਟੈਂਸ ਲਰਨਿੰਗ ਪ੍ਰੋਗਰਾਮ ਤੇ ਆਨਲਾਈਨ ਕੋਰਸ ਦੇ ਰੈਗੂਲੇਸ਼ਨ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ।
ਯੂਜੀਸੀ ਦੇ ਚੇਅਰਮੈਨ ਐੱਮ.ਜਗਦੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆ ਕਿਹਾ ਹੈ ਕਿ ਦੱਸਿਆ ਕਿ ਸੈਸ਼ਨ 2022-23 ਤੋਂ ਯੂਨੀਵਰਸਿਟੀਆਂ ਨਵੀਂ ਵਿਵਸਥਾ ਲਾਗੂ ਕਰ ਸਕਣਗਿਆਂ। ਇਸ ਸੈਸ਼ਨ ਤੋਂ ਜੇਕਰ ਕੋਈ ਵਿਦਿਆਰਥੀ ਇੱਕੋ ਕੋਰਸ ਨੂੰ 2 ਅਲਗ-ਅਲਗ ਯੂਨੀਵਰਸਿਟੀਆਂ ਤੋਂ ਕਰਨਾ ਚਾਉਂਦਾ ਜਾਂ ਫਿਰ ਇੱਕ ਹੀ ਯੂਨੀਵਰਸਿਟੀ ਤੋਂ ਇਸਦੀ ਚੌਣ ਹੁਣ ਖੁਦ ਕਰ ਸਰਦਾ ਹੈ। ਇਸ ਇਲਾਵਾ ਇਹ ਵੀ ਕਿਹਾ ਕਿ ਕੋਈ ਵਿਦਿਆਰਥੀ ਜੇਕਰ ਕਿਸੇ ਕੋਰਸ ਨੂੰ ਦੇਸ਼ ਦੀ ਯੂਨੀਵਰਸਿਟੀ ਤੇ ਦੂਜੇ ਕੋਰਸ ਨੂੰ ਵਿਦੇਸ਼ ਤੋਂ ਕਰਨਾ ਚਾਉਂਦਾ ਤਾਂ ਸਰ ਸਕਦਾ ਹੈ।
ਇਸ ਦਾ ਫਾਇਦਾ ਉਨ੍ਹਾਂ ਵਿਦਿਆਰਖੀਆਂ ਨੂੰ ਹੋਵੇਗਾ ਜੋ 2 ਕੋਸਰ ਇਕੱਠੇ ਕਰਨਾ ਚਾਉਂਦੇ ਸਨ ਪਰ ਕਰ ਨਹੀਂ ਪਾ ਰਹੇ ਸਨ। ਇਸ ਤੋਂ ਇਲਾਵਾ ਹੁਣ ਚੋਟੀ ਦੇ ਕਾਲੇਜ ਜਾਂ ਜੋ ਆਨਲਾਈਨ ਕੋਰਸ ਸ਼ੁਰੂ ਕਰਨਾ ਚਾਉਂਦੇ ਹਨ ਉਨ੍ਹਾਂ ਨੂੰ ਯੂਜੀਸੀ ਤੋਂ ਆਗਿਆ ਲੈਣ ਦੀ ਜਰੂਰਤ ਨਹੀਂ ਹੋਵੇਗੀ। ਦੇਸ਼ ਵਿੱਚ ਅਜਿਹੇ 900 ਕਾਲਜ ਹਨ ਜੋ ਕਿ ਇਸ ਨਵੇਂ ਰੈਗੂਲੇਸ਼ਨ ਦਾ ਫਾਇਦਾ ਲੈ ਸਕਦੇ ਹਨ।
ਇਹ ਵੀ ਪੜ੍ਹੋ: Etv ਭਾਰਤ ਰਾਹੀਂ ਜਾਣੋ ਪਹਿਲਾਂ ਕਦੋ ਅਤੇ ਕਿੱਥੇ ਹੋਏ ਰੋਪਵੇਅ ਹਾਦਸੇ