ਮੋਗਾ: ਪਿੰਡ ਖੋਸਾ ਕੋਟਲਾ ਦੇ ਨਿਵਾਸੀ ਸੁਖਦੇਵ ਸਿੰਘ ਧਾਲੀਵਾਲ ਪੁੱਤਰ ਹਰਨੇਕ ਸਿੰਘ ਨੇ ਇਕ ਕਰੋੜ ਰੁਪਏ ਦੀ ਲਾਟਰੀ ਜਿੱਤ ਕੇ ਨਾ ਸਿਰਫ ਆਪਣੇ ਪਰਿਵਾਰ ਨੂੰ ਸਹਾਰਾ ਦਿੱਤਾ ਹੈ, ਸਗੋਂ ਪਿੰਡ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਏ ਹਨ। ਇਹ ਲਾਟਰੀ ਨਾਗਾਲੈਂਡ ਸਟੇਟ ਲਾਟਰੀ ਦੀ ਸੀ, ਜਿਸ ਦੀ ਟਿਕਟ ਸੁਖਦੇਵ ਸਿੰਘ ਨੇ ਵਿਕੀ ਗੁਲਾਟੀ ਤੋਂ ਖਰੀਦੀ ਸੀ। ਸੁਖਦੇਵ ਨੇ ਦੱਸਿਆ ਕਿ, ਇਸ ਟਿਕਟ ਦੀ ਕੀਮਤ 6 ਰੁਪਏ ਸੀ, ਜਿਸ ਦੀਆਂ ਉਸ ਨੇ 25 ਟਿਕਟਾਂ ਖਰੀਦੀਆਂ, ਯਾਨਿ ਕਿ 150 ਦੀਆਂ ਕੁੱਲ 25 ਟਿਕਟਾਂ ਖਰੀਦੀਆਂ।
ਕਿਸ ਤਰ੍ਹਾਂ ਮਿਲੀ ਖ਼ੁਸ਼ਖਬਰੀ
22 ਨਵੰਬਰ ਨੂੰ ਦੁਪਹਿਰ 2 ਵਜੇ ਦੇ ਕਰੀਬ ਵਿਕੀ ਗੁਲਾਟੀ ਨੇ ਸੁਖਦੇਵ ਸਿੰਘ ਨੂੰ ਫੋਨ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ। ਇਸ ਖ਼ਬਰ ਨੂੰ ਸੁਣਦੇ ਹੀ ਸੁਖਦੇਵ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਨੇ ਤੁਰੰਤ ਸ਼ਿਵਮ ਏਜੰਸੀ ਦੇ ਜ਼ਰੀਏ ਲੁਧਿਆਣਾ ਵਿਖੇ ਨਾਗਾਲੈਂਡ ਲਾਟਰੀ ਦੇ ਦਫ਼ਤਰ ਪਹੁੰਚ ਕੇ ਆਪਣੇ ਜੇਤੂ ਟਿਕਟ ਦੀ ਪੁਸ਼ਟੀ ਕੀਤੀ। ਦਫ਼ਤਰ ਵਿਖੇ ਉਨ੍ਹਾਂ ਨੂੰ ਜਿੱਤ ਦੀ ਪ੍ਰਕਿਰਿਆ ਅਤੇ ਰਕਮ ਪ੍ਰਾਪਤੀ ਬਾਰੇ ਸਮੂਹ ਜਾਣਕਾਰੀ ਦਿੱਤੀ ਗਈ।
ਸੁਖਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲਾਟਰੀ ਤੋਂ ਮਿਲੀ ਰਕਮ ਦੇ ਨਾਲ ਉਹ ਆਪਣੇ ਪਰਿਵਾਰ ਦੀਆਂ ਮੁੱਹਤਵਪੂਰਨ ਜ਼ਰੂਰਤਾਂ ਪੂਰੀ ਕਰਨਗੇ। ਇਸ ਰਕਮ ਨਾਲ ਉਨ੍ਹਾਂ ਦੇ ਪਰਿਵਾਰ ਦੇ ਜ਼ਿੰਦਗੀ ਦੀ ਕਈ ਸਮੱਸਿਆਵਾਂ ਹੱਲ ਹੋਣਗੀਆਂ। ਉਹ ਆਪਣੇ ਬੱਚਿਆਂ ਦੀ ਉੱਚ ਤਾਲੀਮ 'ਤੇ ਧਿਆਨ ਦੇਣਗੇ ਅਤੇ ਆਪਣੇ ਘਰ ਦੀ ਕੁਝ ਅਰਸੇ ਤੋਂ ਚੱਲ ਰਹੀ ਮੁਰੰਮਤ ਨੂੰ ਵੀ ਪੂਰਾ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਰਕਮ ਦਾ ਇੱਕ ਹਿੱਸਾ ਸਮਾਜ ਸੇਵਾ ਲਈ ਵਰਤਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਸਹਾਇਤਾ ਦੇਣ ਅਤੇ ਸਮਾਜਿਕ ਭਲਾਈ ਦੇ ਪ੍ਰੋਜੈਕਟਾਂ ਵਿੱਚ ਯੋਗਦਾਨ ਪਾਉਣ ਦੀ ਯੋਜਨਾ ਹੈ।
ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਇਸ ਜਿੱਤ ਤੋਂ ਬਾਅਦ ਪਿੰਡ ਖੋਸਾ ਕੋਟਲਾ ਵਿੱਚ ਉਤਸ਼ਾਹ ਦਾ ਮਾਹੌਲ ਹੈ। ਸਥਾਨਕ ਵਾਸੀਆਂ ਨੇ ਸੁਖਦੇਵ ਸਿੰਘ ਨੂੰ ਇਸ ਜਿੱਤ ਲਈ ਵਧਾਈ ਦਿੱਤੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਸੁਖਦੇਵ ਸਿੰਘ ਦੀ ਇਹ ਜਿੱਤ ਪਿੰਡ ਵਾਸੀਆਂ ਲਈ ਗਰਵ ਦਾ ਮੌਕਾ ਹੈ। ਉਨ੍ਹਾਂ ਦੇ ਮਾਮਲੇ ਨੇ ਦਿਖਾਇਆ ਹੈ ਕਿ ਨਸੀਬ ਕਿਸੇ ਵੀ ਵੇਲੇ ਕਿਸੇ ਦਾ ਵੀ ਦਵਾਰ ਖਟਖਟਾ ਸਕਦਾ ਹੈ।
ਨਾਗਾਲੈਂਡ ਲਾਟਰੀ ਦੀ ਮਹੱਤਵਤਾ
ਨਾਗਾਲੈਂਡ ਸਟੇਟ ਲਾਟਰੀ ਦੇ ਮੈਨੇਜਰ ਨੇ ਦੱਸਿਆ ਕਿ ਇਸ ਲਾਟਰੀ ਵਿਚ ਰੋਜ਼ਾਨਾ ਹਜ਼ਾਰਾਂ ਲੋਕ ਸ਼ਾਮਲ ਹੁੰਦੇ ਹਨ। ਇਹ ਲੋਕਾਂ ਲਈ ਕਈ ਵਾਰ ਵੱਡੀ ਰਕਮ ਜਿੱਤਣ ਦਾ ਸੁਨਹਿਰੀ ਮੌਕਾ ਬਣਦੀ ਹੈ। ਇਸ ਵਿਸ਼ੇਸ਼ ਲਾਟਰੀ ਦੇ ਜੇਤੂ ਲਈ ਬਾਰੇ ਦੱਸਿਆ ਗਿਆ ਕਿ ਇਨਾਮ ਦੀ ਰਕਮ ਵਿੱਚੋਂ ਕੁਝ ਕਟੌਤੀਆਂ ਕੀਤੀਆਂ ਜਾਣਗੀਆਂ ਅਤੇ ਬਾਕੀ ਰਕਮ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੀ ਜਾਵੇਗੀ।