ETV Bharat / bharat

ਦੋ ਭੈਣਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ, ਫੁੱਲਾਂ ਦਾ ਬਗੀਚਾ - ਕੋਰੋਨਾ ਸੰਕਰਮਿਤ

ਜਿਥੇ ਇੱਕ ਪਾਸੇ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਆਈਸੋਲੇਸ਼ਨ ਦਾ ਸਮਾਂ ਇੱਕਲੇ ਕੱਟਣਾ ਬੇਹਦ ਔਖਾ ਹੁੰਦਾ ਹੈ, ਉਥੇ ਹੀ ਝਾਰਖੰਡ ਦੀ ਵਸਨੀਕ ਦੋ ਸਕੀਆਂ ਭੈਣਾਂ ਨੇ ਆਪਣੇ ਕੋਰੋਨਾ ਕਾਲ ਦੇ ਆਈਸੋਲੇਸ਼ਨ ਸਮੇਂ ਦਾ ਬਖੂਬੀ ਇਸਤੇਮਾਲ ਕੀਤਾ ਹੈ। ਦੋਵੇਂ ਭੈਣਾਂ ਜਦੋਂ ਕੋਰੋਨਾ ਨਾਲ ਸੰਕਰਮਿਤ ਹੋਇਆਂ ਤਾਂ ਉਨ੍ਹਾਂ ਨੇ ਆਪਣੇ ਖਾਲੀ ਸਮੇਂ ਨੂੰ ਕ੍ਰਿਏਟੀਵਿਟੀ ਨਾਲ ਭਰ ਦਿੱਤਾ। ਆਪਣੀ ਸੋਚ ਤੇ ਕਲਾ ਨਾਲ ਉਨ੍ਹਾਂ ਨੇ ਆਪਣੇ ਘਰ ਦੇ ਵਿਹੜੇ 'ਚ ਪਏ ਵੇਸਟ ਸਮਾਨ ਨੂੰ ਇੱਕ ਸੁੰਦਰ ਬਗੀਚੇ 'ਚ ਤਬਦੀਲ ਕਰ ਦਿੱਤਾ

ਦੋ ਭੈਣਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ, ਫੁੱਲਾਂ ਦਾ ਬਗੀਚਾ

author img

By

Published : Jun 22, 2021, 11:34 AM IST

ਝਾਰਖੰਡ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਲਈ ਆਈਸੋਲੇਸ਼ਨ ਦਾ ਸਮਾਂ ਇੱਕਲੇ ਕੱਟਣਾ ਬੇਹਦ ਔਖਾ ਹੁੰਦਾ ਹੈ, ਉਥੇ ਹੀ ਝਾਰਖੰਡ ਦੀ ਵਸਨੀਕ ਦੋ ਸਕੀਆਂ ਭੈਣਾਂ ਨੇ ਆਪਣੇ ਕੋਰੋਨਾ ਕਾਲ ਦੇ ਆਈਸੋਲੇਸ਼ਨ ਸਮੇਂ ਦਾ ਬਖੂਬੀ ਇਸਤੇਮਾਲ ਕੀਤਾ ਹੈ। ਦੋਵੇਂ ਭੈਣਾਂ ਜਦੋਂ ਕੋਰੋਨਾ ਨਾਲ ਸੰਕਰਮਿਤ ਹੋਇਆਂ ਤਾਂ ਉਨ੍ਹਾਂ ਨੇ ਆਪਣੇ ਖਾਲੀ ਸਮੇਂ ਨੂੰ ਕ੍ਰਿਏਟੀਵਿਟੀ ਨਾਲ ਭਰ ਦਿੱਤਾ। ਆਪਣੀ ਸੋਚ ਤੇ ਕਲਾ ਨਾਲ ਉਨ੍ਹਾਂ ਨੇ ਆਪਣੇ ਘਰ ਦੇ ਵਿਹੜੇ 'ਚ ਪਏ ਵੇਸਟ ਸਮਾਨ ਨੂੰ ਇੱਕ ਸੁੰਦਰ ਬਗੀਚੇ 'ਚ ਤਬਦੀਲ ਕਰ ਦਿੱਤਾ

ਤਸਵੀਰਾਂ 'ਚ ਵਿਖਾਈ ਦੇਣ ਰਹੀ ਇਹ ਕੋਈ ਫੁੱਲਾਂ ਦੀ ਨਰਸਰੀ ਨਹੀਂ ਸਗੋਂ ਉਨ੍ਹਾਂ ਦੇ ਘਰ ਦਾ ਬਗੀਚਾ ਹੈ।ਜਿਸ 'ਚ ਦੋਵੇਂ ਭੈਣਾਂ ਦੀ ਲਗਨ ਦੀ ਖੁਸ਼ਬੂ ਹੈ ਤੇ ਉਨ੍ਹਾਂ ਦੀ ਮਿਹਨਤ ਦਾ ਰੰਗ ਹੈ।

ਵੇਸਟ ਸਮਾਨ ਨਾਲ ਤਿਆਰ ਕੀਤਾ ਬਗੀਚਾ

ਇਸ ਬਾਰੇ ਗੱਲਬਾਤ ਕਰਦਿਆਂ ਜੂਹੀ ਕੁਮਾਰੀ ਨੇ ਦੱਸਿਆ ਕਿ , ਜਦੋਂ ਉਹ ਘਰ ਆਈਆਂ ਤਾਂ ਉਨ੍ਹਾਂ ਨੇ ਘਰ ਵਿੱਚ ਪਿਆ ਵੇਸਟ ਸਮਾਨ ਵੇਖਿਆ। ਉਨ੍ਹਾਂ ਨੇ ਘਰ 'ਚ ਵੇਸਟ ਦਾ ਇਸਤੇਮਾਲ ਕਰ ਕਈ ਤਰ੍ਹਾਂ ਗਮਲੇ ਤਿਆਰ ਕੀਤੇ ਤੇ ਇਨ੍ਹਾਂ 'ਚ ਵੱਖ-ਵੱਖ ਕਿਸਮਾਂ ਦੇ ਬੂੱਟੇ ਲਾਏ ਹਨ।

ਖਾਲ੍ਹੀ ਸਮੇਂ ਦੌਰਾਨ ਕ੍ਰਿਏਟੀਵਿਟੀ

ਜੂਹੀ ਨੇ ਦੱਸਿਆ ਕਿ ਉਹ ਤੇ ਉਸ ਦੀ ਛੋਟੀ ਭੈਣ ਜਯੋਤੀ ਦੋਵੇਂ ਕੋਰੋਨਾ ਸੰਕਰਮਿਤ ਹੋ ਗਈਆਂ ਸਨ। ਉਨ੍ਹਾਂ ਨੇ ਆਈਸੋਲੇਸ਼ਨ ਦੌਰਾਨ ਆਪਣੇ ਖਾਲ੍ਹੀ ਸਮੇਂ ਨੂੰ ਕ੍ਰਿਏਟੀਵਿਟੀ ਰਾਹੀਂ ਭਰ ਦਿੱਤਾ ਤੇ ਇੱਕਠਿਆਂ ਨੇ ਮਿਲ ਕੇ ਘਰ ਦੇ ਵਿਹੜੇ 'ਚ ਬਗੀਚਾ ਤਿਆਰ ਕੀਤਾ।

ਦੋ ਭੈਣਾਂ ਦੀ ਲਗਨ ਤੇ ਮਿਹਨਤ ਦਾ ਨਤੀਜਾ, ਫੁੱਲਾਂ ਦਾ ਬਗੀਚਾ

ਦੱਸਣਯੋਗ ਹੈ ਕਿ ਜੂਹੀ ਰਾਂਚੀ ਤੋਂ ਫੈਸ਼ਨ ਡਿਜ਼ਾਈਜਿੰਗ ਕਰ ਰਹੀ ਹੈ ਤੇ ਉਸ ਦੀ ਛੋਟੀ ਭੈਣ ਜਯੋਤੀ ਰਾਣੀ ਯੂਪੀਐਸੀ (UPSC) ਦੀ ਤਿਆਰੀ ਕਰ ਰਹੀ ਹੈ। ਕੋਰੋਨਾ ਕਾਲ 'ਚ ਉਨ੍ਹਾਂ ਨੇ ਆਪਣੀ ਸੋਚ ਨੂੰ ਘਰ ਦੇ ਵਿਹੜੇ 'ਚ ਕਲਾ ਤੇ ਆਪਣੀ ਮਿਹਨਤ ਨਾਲ ਬਗੀਚੇ 'ਚ ਤਬਦੀਲ ਕਰ ਦਿੱਤਾ।

ਇਨ੍ਹਾਂ ਦੇ ਰਿਸ਼ਤੇਦਾਰ ਚੰਦਨ ਮੇਹਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੱਚਿਆਂ 'ਤੇ ਮਾਣ ਹੈ। ਲੋਕ ਕਹਿੰਦੇ ਹਨ ਕਿ ਪਿੰਡਾਂ 'ਚ ਕਲਾ ਨਹੀਂ ਹੁੰਦੀ ਪਰ ਅਜਿਹਾ ਨਹੀਂ ਹੈ ਮੌਜੂਦਾ ਸਮੇਂ 'ਚ ਹਰ ਥਾਂ ਕਲਾ ਮਿਲ ਜਾਂਦੀ ਹੈ।

ਮਾਂ ਨੇ ਦਿੱਤਾ ਧੀਆਂ ਦਾ ਸਾਥ

ਜੂਹੀ ਤੇ ਜੋਯਤੀ ਦੀ ਮਾਂ ਅਨੁਪਮ ਮੇਹਤਾ ਨੇ ਕਿਹਾ ਕਿ ਉਹ ਆਪਣੀ ਬਿਮਾਰ ਧੀਆਂ ਨੂੰ ਲੈ ਕੇ ਪਰੇਸ਼ਾਨ ਜ਼ਰੂਰੀ ਸਨ, ਪਰ ਦੋਹਾਂ ਦੀ ਲਗਨ ਨੂੰ ਵੇਖ ਕੇ ਉਨ੍ਹਾਂ ਨੇ ਆਪਣੀ ਧੀਆਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਉਨ੍ਹਾਂ ਨੂੰ ਆਪਣੀ ਧੀਆਂ ਉੱਤੇ ਮਾਣ ਹੈ। ਉਨ੍ਹਾਂ ਦੀਆਂ ਧੀਆਂ ਨੇ ਆਪਣੀ ਸਕਾਰਾਤਮਕ ਸੋਚ ਦੇ ਨਾ ਕੋਰੋਨਾ ਨੂੰ ਮਾਤ ਦੇ ਦਿੱਤੀ।

ਵੇਸਟ ਸਮਾਨ ਤੋਂ ਤਿਆਰ ਕੀਤੇ ਗਮਲੇ

ਬਗੀਚੇ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਟੂੱਟੀ ਹੋਈ ਬਾਲਟੀ, ਟੂੱਟੇ ਹੋਏ ਮਿੱਟੀ ਦੇ ਭਾਂਡੇ , ਹੋਟਲ ਤੋਂ ਆਏ ਪੈਕਿੰਗ ਦੇ ਸਮਾਨ..ਜਿਸ ਨੂੰ ਕਿ ਅਸੀਂ ਸੁੱਟ ਦਿੰਦੇ ਹਾਂ...ਉਨ੍ਹਾਂ ਸਮਾਨ ਨੂੰ ਇੱਕ ਸੁੰਦਰ ਰੂਪ ਦਿੱਤਾ ਗਿਆ ਹੈ। ਬਾਅਦ ਵਿੱਚ ਇਸ 'ਚ ਕਈ ਤਰ੍ਹਾਂ ਬੂੱਟੇ ਲਾਏ ਗਏ।

ਮਿਹਨਤ ਤੇ ਲਗਨ ਦੀ ਖੁਸ਼ਬੂ

ਮਹਿੰਗੇ ਗਮਲੇ ਨਹੀਂ..ਮਹਿੰਗੇ ਡਿਜ਼ਾਇਨ ਨਹੀਂ, ਇਸ ਬਗੀਚੇ ਵਿੱਚ ਲਗਨ ਦੀ ਖੁਸ਼ਬੂ..ਮਿਹਨਤ ਦਾ ਰੰਗ ਹੈ। ਇਸ ਬਗੀਚੇ ਵਿੱਚ ਜਯੋਤੀ ਦੀ ਆਭਾ ਤੇ ਜੂਹੀ ਦੀ ਖੁਸ਼ਬੂ ਹੈ।

ਜੇਕਰ ਸੋਚ ਸੱਚੀ ਤੇ ਸਕਾਰਾਤਮਕ ਹੋਵੇ ਤਾਂ ਕਿਸੇ ਵੀ ਹਲਾਤਾਂ 'ਚ ਚੰਗਾ ਕੰਮ ਕੀਤਾ ਜਾ ਸਕਦਾ ਹੈ.. ਇਸੇ ਦੀ ਬਾਨਗੀ ਇਹ ਬਗੀਚਾ ਹੈ। ਇਹ ਵਿਚਾਰ ਭਾਵੇ ਹੀ ਸਧਾਰਨ ਹਨ,ਪਰ ਜ਼ਜਬਾਤ ਤੇ ਜਜ਼ਬਾ ਅਸਾਧਰਣ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.