ਗੁਜਰਾਤ/ਰਾਜਕੋਟ: ਇੱਕ ਦੁਖਦਾਈ ਘਟਨਾ ਵਿੱਚ ਗੁਜਰਾਤ ਦੇ ਰਾਜਕੋਟ ਵਿੱਚ ਅਜੀ ਡੈਮ ਵਿੱਚ ਭਗਵਾਨ ਗਣੇਸ਼ ਦੀ ਮੂਰਤੀ ਦੇ ਵਿਸਰਜਨ ਦੌਰਾਨ ਇੱਕ ਮਾਮਾ ਅਤੇ ਭਾਣਜਾ ਡੁੱਬ ਗਏ ਅਤੇ ਦੋਵਾਂ ਦੀ ਮੌਤ ਹੋ ਗਈ। (Two Drown In Gujarat)। ਉਨ੍ਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਦੁਪਹਿਰ ਵੇਲੇ ਇੱਕ ਪਰਿਵਾਰ ਦੇ ਕਰੀਬ ਸੱਤ ਮੈਂਬਰ ਗਣੇਸ਼ ਵਿਸਰਜਨ ਦੀ ਰਸਮ ਵਿੱਚ ਹਿੱਸਾ ਲੈਣ ਗਏ ਹੋਏ ਸਨ। ਇਨ੍ਹਾਂ ਵਿਚ ਇਕ ਵਿਅਕਤੀ ਆਪਣੇ ਭਾਣਜੇ ਸਮੇਤ ਤੇ ਕੁੱਲ ਤਿੰਨ ਮੈਂਬਰ ਮੂਰਤੀ ਵਿਸਰਜਨ ਕਰਨ ਲਈ ਪਾਣੀ ਵਿਚ ਦਾਖਲ ਹੋਏ। ਅਚਾਨਕ ਉਨ੍ਹਾਂ ਵਿੱਚੋਂ ਦੋ ਤਿਲਕ ਗਏ ਅਤੇ ਤੇਜ਼ ਵਹਾਏ ਵਿੱਚ ਵਹਿ ਗਏ। ਇਹ ਸਾਰੀ ਘਟਨਾ ਇੱਕ ਵੀਡੀਓ ਵਿੱਚ ਕੈਦ ਹੋ ਗਈ ਹੈ ਜੋ ਕਿ ਵਿਸਰਜਨ ਪ੍ਰਕਿਰਿਆ ਦੌਰਾਨ ਸ਼ੂਟ ਕੀਤੀ ਗਈ ਸੀ। ਵੀਡੀਓ 'ਚ ਦੋਵੇਂ ਪਾਣੀ 'ਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।
ਉਥੇ ਵਿਸਰਜਨ ਲਈ ਇਕੱਠੇ ਹੋਏ ਸ਼ਰਧਾਲੂਆਂ ਨੇ ਰੌਲਾ ਪਾਇਆ। ਲਾਸ਼ਾਂ ਨੂੰ ਕੱਢਣ ਲਈ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਪੁਲਿਸ ਬਾਅਦ ਵਿੱਚ ਮੌਕੇ ’ਤੇ ਪੁੱਜੀ ਅਤੇ ਪੇਸ਼ੇਵਰ ਤੈਰਾਕਾਂ ਨੂੰ ਤਾਇਨਾਤ ਕੀਤਾ ਗਿਆ। ਕੁਝ ਸਮੇਂ ਬਾਅਦ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ।
- Himanta scheme for youth: ਹਿਮੰਤਾ ਸ਼ਰਮਾ ਨੇ ਅਸਾਮ ਦੇ ਨੌਜਵਾਨਾਂ ਲਈ ਵਿੱਤੀ ਸਹਾਇਤਾ ਯੋਜਨਾ ਕੀਤੀ ਸ਼ੁਰੂ
- NIA Released New List Of Khalistani Supporters: NIA ਨੇ ਜਾਰੀ ਕੀਤੀ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ, ਜਾਇਦਾਦ ਕੁਰਕ ਕਰਨ ਦੀ ਤਿਆਰੀ
- Haryana Female Coach Molestation Case: ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਜੂਨੀਅਰ ਕੋਚ ਖਿਲਾਫ ਚਾਰਜਸ਼ੀਟ, ਜਾਣੋ ਪੂਰਾ ਮਾਮਲਾ
ਵਿਸਰਜਨ ਦੌਰਾਨ ਵਾਪਰਿਆ ਹਾਦਸਾ: ਇਸ ਮਾਮਲੇ 'ਚ ਪਰਿਵਾਰਕ ਮੈਂਬਰ ਵਿਪੁਲਗਿਰੀ ਗੋਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਨੀਵਾਰ ਦੁਪਹਿਰ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਭਗਵਾਨ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰਨ ਗਿਆ ਸੀ। ਵਿਸਰਜਨ ਦੌਰਾਨ ਡੁੱਬਣ ਕਾਰਨ ਹਰਸ਼ ਗੋਸਵਾਮੀ ਅਤੇ ਕੇਤਨ ਗੋਸਵਾਮੀ ਦੀ ਮੌਤ ਹੋ ਗਈ।