ਭਰਤਪੁਰ : ਜ਼ਿਲ੍ਹੇ ਦੇ ਚਿਕਸਾਨਾ ਥਾਣਾ ਖੇਤਰ 'ਚ ਇੱਕ ਨਾਬਾਲਗ ਨੂੰ ਅਗਵਾ ਕਰਕੇ ਸਮੂਹਿਕ ਜ਼ਬਰ-ਜਨਾਹ ਦੇ ਮਾਮਲੇ 'ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਤਫ਼ਤੀਸ਼ੀ ਅਫ਼ਸਰ ਸੀਓ ਦਿਹਾਤੀ ਬ੍ਰਿਜੇਸ਼ ਉਪਾਧਿਆਏ ਦੇ ਦਿਸ਼ਾ-ਨਿਰਦੇਸ਼ਾਂ 'ਤੇ ਥਾਣਾ ਚਿਕਸਾਣਾ ਵਿਨੋਦ ਕੁਮਾਰ ਨੇ ਐਤਵਾਰ ਨੂੰ ਮੁਲਜ਼ਮ ਕੇਕੇ ਪੁੱਤਰ ਲੱਲੂ ਬਾਵਰੀਆ ਅਤੇ ਅਜੀਤ ਪੁੱਤਰ ਵਾਸੂਦੇਵ ਬਾਵਰੀਆ ਵਾਸੀ ਰੁੰਧਾ ਇਕਰਾਨ ਨੂੰ ਗ੍ਰਿਫ਼ਤਾਰ ਕੀਤਾ ਹੈ । ਪੀੜਤਾ ਦੀ ਦਾਦੀ ਨੇ 6 ਮਈ ਨੂੰ ਥਾਣੇ 'ਚ ਅਗਵਾ ਅਤੇ ਸਮੂਹਿਕ ਜ਼ਬਰ-ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ।
ਸੀਓ ਦਿਹਾਤੀ ਬ੍ਰਿਜੇਸ਼ ਜੋਤੀ ਉਪਾਧਿਆਏ ਨੇ ਦੱਸਿਆ ਕਿ ਮਾਮਲੇ 'ਚ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰ ਲਏ (Accused round up in bharatpur Gangrape case) ਗਏ ਹਨ । ਇਸ ਤੋਂ ਇਲਾਵਾ ਤਕਨੀਕੀ ਸਬੂਤਾਂ ਦੀ ਪੜਤਾਲ, ਸੀਡੀਆਰ ਦਾ ਵਿਸ਼ਲੇਸ਼ਣ ਕਰਕੇ ਘਟਨਾ ਦੀ ਹਰ ਕੋਣ ਤੋਂ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਕੇਕੇ ਪੁੱਤਰ ਲੱਲੂ ਬਾਵਰੀਆ ਅਤੇ ਅਜੀਤ ਪੁੱਤਰ ਵਾਸੂਦੇਵ ਬਾਵਰੀਆ ਨੂੰ ਕਾਬੂ ਕਰ ਲਿਆ ਗਿਆ ਹੈ। ਘਟਨਾ ਦੇ ਤੀਜੇ ਦੋਸ਼ੀ ਮੋਨੂੰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਸੀ ਮਾਮਲਾ : ਪੀੜਤਾ ਦੀ ਦਾਦੀ ਨੇ ਰਿਪੋਰਟ 'ਚ ਦੱਸਿਆ ਹੈ ਕਿ 30 ਅਪ੍ਰੈਲ ਨੂੰ ਉਸ ਦੀਆਂ 19 ਸਾਲਾ ਅਤੇ 12 ਸਾਲ ਦੀਆਂ ਦੋਵੇਂ ਪੋਤੀਆਂ ਪ੍ਰੀਖਿਆ ਦੇਣ ਲਈ ਸਕੂਲ ਗਈਆਂ ਸਨ। ਇਮਤਿਹਾਨ ਤੋਂ ਬਾਅਦ ਦੋਵੇਂ ਘਰੇਲੂ ਸਮਾਨ ਖ਼ਰੀਦ ਕੇ ਦੁਪਹਿਰ 1.30 ਵਜੇ ਪਿੰਡ ਪਰਤ ਰਹੇ ਸਨ। ਇਸ ਦੌਰਾਨ ਰਸਤੇ 'ਚ ਤਿੰਨ ਬਦਮਾਸ਼ਾਂ ਨੇ ਵੱਡੀ ਪੋਤੀ ਦੀ ਕੁੱਟਮਾਰ ਕਰਕੇ ਉਸ ਨੂੰ ਭਜਾ ਦਿੱਤਾ ਅਤੇ 12 ਸਾਲਾ ਨਾਬਾਲਗ ਨੂੰ ਅਗਵਾ ਕਰਕੇ ਲੈ ਗਏ। ਜਦੋਂ ਵੱਡੀ ਪੋਤੀ ਨੇ ਘਰ ਪਹੁੰਚ ਕੇ ਆਪਣੀ ਦਾਦੀ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਹ ਮੁਲਜ਼ਮ ਦੇ ਘਰ ਗਈ।
ਉਸ ਨੇ ਮੁਲਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਲੜਕਿਆਂ ਵੱਲੋਂ ਉਸ ਦੀ ਪੋਤੀ ਨੂੰ ਅਗਵਾ ਕਰਨ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਮੁਲਜ਼ਮ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਦੋ ਦਿਨਾਂ ਵਿੱਚ ਉਨ੍ਹਾਂ ਦੀ ਪੋਤੀ ਨੂੰ ਲੱਭ ਕੇ ਘਰ ਲੈ ਜਾਣਗੇ। ਜਦੋਂ ਪੀੜਤਾ ਦੋ ਦਿਨ ਬਾਅਦ ਘਰ ਵਾਪਸ ਆਈ ਤਾਂ ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨਾਲ ਦੋ ਦਿਨ ਤੱਕ ਸਮੂਹਿਕ ਜ਼ਬਰ ਜਨਾਹ (Gangrape in Bharatpur) ਕੀਤਾ। ਥਾਣਾ ਇੰਚਾਰਜ ਵਿਨੋਦ ਕੁਮਾਰ ਮੀਨਾ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਨਾਬਾਲਗ ਲੜਕੀ ਦਾ ਮੈਡੀਕਲ ਕਰਵਾ ਕੇ ਸਬੂਤ ਇਕੱਠੇ ਕਰ ਲਏ ਗਏ ਹਨ। ਫਿਲਹਾਲ ਪੁਲਿਸ ਮੁਲਜ਼ਮਾਂ ਦੀ ਭਾਲ 'ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਲਸ਼ਕਰ ਦਾ ਅੱਤਵਾਦੀ ਸਾਥੀ ਕਸ਼ਮੀਰ 'ਚ ਗ੍ਰਿਫ਼ਤਾਰ