ਸੋਨੀਪਤ: ਦੀਪ ਸਿੱਧੂ ਦੀ ਮੌਤ ਤੋਂ ਬਾਅਦ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਡਰਾਈਵਰ ਨੇ ਮੰਨਿਆ ਹੈ ਕਿ ਇਹ ਹਾਦਸਾ ਉਸਦੀ ਲਾਪਵਾਹੀ ਦੇ ਕਾਰਨ ਹੋਈਆ ਹੈ। ਫੜੇ ਗਏ ਟਰੱਕ ਡਰਾਈਵਰ ਦੀ ਪਛਾਣ ਕਾਸਿਮ ਵਾਸੀ ਨੂਹ ਵਜੋਂ ਹੋਈ ਹੈ। ਪੁਲਿਸ ਸ਼ੁੱਕਰਵਾਰ ਨੂੰ ਕਾਸਿਮ ਨੂੰ ਅਦਾਲਤ 'ਚ ਪੇਸ਼ ਕਰੇਗੀ।
ਜਿਕਰਯੋਗ ਹੈ ਕਿ ਦੀਪ ਸਿੱਧੂ ਦੀ ਮੌਤ ਨੂੰ ਲੈਕੇ ਵੱਡੇ ਖਦਸ਼ੇ ਖੜ੍ਹੇ ਹੋ ਰਹੇ ਹਨ ਅਤੇ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ ਵਜੋਂ ਵੀ ਦੇਖਿਆ ਜਾ ਰਿਹਾ ਹੈ। ਇਸ ਲਈ ਪ੍ਰਸ਼ਾਸਨ ਉੱਤੇ ਜਾਂਚ ਲਈ ਦਬਾਅ ਬਣ ਰਿਹਾ ਹੈ। ਫਿਲਹਾਲ ਇਸ ਮਾਮਲੇ ਵਿੱਚ ਡਰਾਈਵਰ ਦੀ ਗ੍ਰਿਫਤਾਰੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ।
ਦੱਸ ਦਈਏ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ 15 ਫਰਵਰੀ ਨੂੰ ਕੇਐਮਪੀ ਖਰਖੌਦਾ ਟੋਲ 'ਤੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸੋਨੀਪਤ ਦੇ ਐੱਸਪੀ ਰਾਹੁਲ ਸ਼ਰਮਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ 'ਚ ਹਾਦਸੇ ਵਾਲੇ ਸੀਨ ਨੂੰ ਦੁਬਾਰਾ ਤਿਆਰ ਕਰੇਗੀ। ਜਿਸ ਟਰੱਕ ਨਾਲ ਦੀਪ ਸਿੱਧੂ ਦੀ ਗੱਡੀ ਦੀ ਟੱਕਰ ਹੋਈ ਸੀ ਉਸ ਦੇ ਮਾਲਕ ਅਤੇ ਅਣਪਛਾਤੇ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜੋ: ਕੇਜਰੀਵਾਲ ਖਿਲਾਫ ਪ੍ਰਦਰਸ਼ਨ, Youth Congress ਬੋਲੀ- ਪੰਜਾਬ ਕਦੇ ਵੀ ਵੱਖਵਾਦੀ ਤਾਕਤਾਂ ਨੂੰ ਨਹੀਂ ਕਰੇਗਾ ਸਵੀਕਾਰ