ਕੁੱਲੂ: ਸੈਰ-ਸਪਾਟਾ ਸ਼ਹਿਰ ਮਨਾਲੀ 'ਚ ਬੁੱਧਵਾਰ ਦੇਰ ਰਾਤ ਪੰਜਾਬ ਤੋਂ ਆਏ ਸੈਲਾਨੀਆਂ ਨੇ ਹੰਗਾਮਾ ਕਰ ਦਿੱਤਾ। ਸੈਲਾਨੀਆਂ ਨੇ ਸੜਕ ਦੇ ਵਿਚਕਾਰ ਤਲਵਾਰਾਂ ਲਹਿਰਾਈਆਂ ਅਤੇ ਆਵਾਜਾਈ ਨੂੰ ਰੋਕ ਦਿੱਤਾ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮਨਾਲੀ ਪੁਲਿਸ ਨੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਰੀਸ਼ ਕੁਮਾਰ ਪੁੱਤਰ ਦੇਵੀ ਰਾਮ ਨੇ ਦੱਸਿਆ ਕਿ ਉਹ ਰਾਤ ਸਮੇਂ ਬੱਸ ਸਟੈਂਡ ਮਨਾਲੀ ਤੋਂ ਆ ਰਿਹਾ ਸੀ। ਰਸਤੇ ਵਿੱਚ ਇੱਕ ਪੰਜਾਬ ਨੰਬਰ ਐਕਸ.ਯੂ.ਵੀ PB 11 CF 0123 ਬੀਬੀਐਮਬੀ ਰੈਸਟ ਹਾਊਸ ਨੇੜੇ ਓਵਰਟੇਕ ਕਰ ਸੜਕ ਦੇ ਵਿਚਕਾਰ ਖੜੀ ਕਰ ਦਿੱਤੀ, ਜਿਸ ਕਾਰਨ ਟ੍ਰੈਫਿਕ ਜਾਮ ਲੱਗ ਗਿਆ। ਜਦੋਂ ਕਾਰ ਨੂੰ ਉਥੋਂ ਪਾਸੇ ਕਰਨ ਲਈ ਕਿਹਾ ਗਿਆ ਤਾਂ ਚਾਰ ਆਦਮੀ ਤਲਵਾਰਾਂ ਲੈਕੇ ਬਾਹਰ ਆ ਗਏ ਅਤੇ ਉਥੇ ਖੜੇ ਲੋਕਾਂ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿੱਚ ਉਸਨੂੰ ਵੀ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ:ਬਿਜਲੀ ਵਿਭਾਗ ਦਾ ਪਿਆ ਛਾਪਾ, ਵਿਅਕਤੀ ਸੱਪ ਵਾਂਗ ਚੜ੍ਹਿਆ ਕੋਠੇ, ਵੀਡੀਓ ਵਾਇਰਲ
ਐਸਪੀ ਕੁੱਲੂ ਗੁਰਦੇਵ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਪਛਾਣ ਰਵਿੰਦਰ, ਪੁੱਤਰ ਭਗਵਾਨ, ਪਿੰਡ ਸਿਆਲ, ਦਲਬੀਰ ਸਿੰਘ, ਪੁੱਤਰ ਹਰਦੀਪ ਸਿੰਘ, ਪਿੰਡ ਰਤਨ ਗੜ੍ਹ ਸਿੰਧਰਾ, ਅਮਨਦੀਪ ਸਿੰਘ, ਪੁੱਤਰ ਨਰਪੇ ਸਿੰਘ, ਪਿੰਡ ਧਰਮਗੜ੍ਹ ਛੰਨਾ ਅਤੇ ਜਸਰਾਜ, ਪੁੱਤਰ ਸ਼ੇਖਪ੍ਰੀਤ ਸਿੰਘ, ਪਿੰਡ ਕੜਿਆਲ ਵਜੋਂ ਹੋਈ ਹੈ। ਉਕਤ ਚਾਰੋਂ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਨਾਲ ਸਬੰਧ ਰੱਖਦੇ ਹਨ।
ਇਹ ਵੀ ਪੜ੍ਹੋ:ਸੈਣ ਬ੍ਰਦਰਜ਼ ਦੀ ਗਾਇਕ ਜੋੜੀ ਟੁੱਟੀ, ਸੂਫ਼ੀ ਗਾਇਕ ਮਨਮੀਤ ਮੌਂਟੀ ਦੀ ਮੌਤ