ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਦੇਣ ਲਈ ਇੱਕ ਯੋਜਨਾ ਤਿਆਰ ਕੀਤੀ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਨੈਸ਼ਨਲ ਐਗਰੀਕਲਚਰਲ ਕੋ-ਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ (ਨੈਫੇਡ) ਅਤੇ ਨੈਸ਼ਨਲ ਕੋ-ਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ (ਐੱਨ. ਸੀ. ਸੀ. ਐੱਫ.) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਤੋਂ ਟਮਾਟਰਾਂ ਦੀ ਖਰੀਦ ਕਰਨ ਅਤੇ ਉਨ੍ਹਾਂ ਖੇਤਰਾਂ ਵਿੱਚ ਵੰਡਣ ਲਈ ਕਿਹਾ ਹੈ ਜਿੱਥੇ ਟਮਾਟਰ ਦੀਆਂ ਕੀਮਤਾਂ ਲਗਾਤਾਰ ਵਧ ਰਹੀੇਆਂ ਹਨ।
ਟਮਾਟਰ ਦਾ ਭਾਅ 100 ਰੁਪਏ ਪਾਰ: ਦੇਸ਼ 'ਚ ਜ਼ਿਆਦਾਤਰ ਥਾਵਾਂ 'ਤੇ ਟਮਾਟਰ ਦਾ ਭਾਅ 100 ਰੁਪਏ ਨੂੰ ਪਾਰ ਕਰ ਗਿਆ ਹੈ। ਸਰਕਾਰ ਨੇ ਕਿਹਾ ਕਿ ਜਿਨ੍ਹਾਂ ਕੇਂਦਰਾਂ ਨੂੰ ਟਮਾਟਰਾਂ ਦਾ ਇਹ ਤਾਜ਼ਾ ਸਟਾਕ ਜਾਰੀ ਕੀਤਾ ਜਾਵੇਗਾ, ਉਨ੍ਹਾਂ ਦੀ ਪਛਾਣ ਪਿਛਲੇ ਇੱਕ ਮਹੀਨੇ ਵਿੱਚ ਪ੍ਰਚੂਨ ਮੁੱਲ ਵਿੱਚ ਹੋਏ ਵਾਧੇ ਦੇ ਆਧਾਰ 'ਤੇ ਕੀਤੀ ਗਈ ਹੈ। ਇਸ ਪ੍ਰਕਿਰਿਆ ਵਿੱਚ ਖਪਤ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਯਾਨੀ ਜਿੱਥੇ ਖਪਤ ਜ਼ਿਆਦਾ ਹੋਵੇਗੀ, ਉੱਥੇ ਇਸ ਦੀ ਸਪਲਾਈ ਵੀ ਜ਼ਿਆਦਾ ਹੋਵੇਗੀ। ਸਰਕਾਰ ਨੇ ਕਿਹਾ ਕਿ ਸ਼ੁੱਕਰਵਾਰ ਯਾਨੀ 14 ਜੁਲਾਈ ਤੋਂ ਦਿੱਲੀ-ਐਨਸੀਆਰ ਵਿੱਚ ਖਪਤਕਾਰਾਂ ਲਈ ਤਾਜ਼ਾ ਸਟਾਕ ਉਪਲਬਧ ਕਰਾਇਆ ਜਾਵੇਗਾ। ਮਤਲਬ ਸ਼ੁੱਕਰਵਾਰ ਤੋਂ ਉਹ ਘੱਟ ਕੀਮਤ 'ਤੇ ਟਮਾਟਰ ਖਰੀਦ ਸਕਣਗੇ।
ਟਮਾਟਰਾਂ ਦੀ ਨਿਰੰਤਰ ਸਪਲਾਈ : ਦੱਖਣੀ ਅਤੇ ਪੱਛਮੀ ਖੇਤਰ ਕੁੱਲ ਉਤਪਾਦਨ ਦਾ ਲਗਭਗ 60% ਯੋਗਦਾਨ ਪਾਉਂਦੇ ਹਨ। ਟਮਾਟਰ ਭਾਰਤ ਦੇ ਲਗਭਗ ਹਰ ਰਾਜ ਵਿੱਚ ਪੈਦਾ ਹੁੰਦਾ ਹੈ। ਜਦੋਂ ਕਿ ਦੱਖਣੀ ਅਤੇ ਪੱਛਮੀ ਖੇਤਰ ਦੇਸ਼ ਦੇ ਕੁੱਲ ਉਤਪਾਦਨ ਵਿੱਚ ਲਗਭਗ 60% ਯੋਗਦਾਨ ਪਾਉਂਦੇ ਹਨ। ਇਹਨਾਂ ਖੇਤਰਾਂ ਵਿੱਚ ਵਾਧੂ ਉਤਪਾਦਨ ਦੀ ਵਰਤੋਂ ਭਾਰਤ ਦੇ ਦੂਜੇ ਹਿੱਸਿਆਂ ਵਿੱਚ ਟਮਾਟਰਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਂਦੀ ਹੈ।
- ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪੀੜਤਾਂ ਲਈ 71 ਕਰੋੜ 50 ਲੱਖ ਰੁਪਏ ਹੋਰ ਕਰਨਗੇ ਜਾਰੀ, ਮ੍ਰਿਤਕਾਂ ਦਾ ਵਾਰਿਸਾਂ ਨੂੰ ਰਾਹਤ ਫੰਡ 'ਚੋਂ ਰਾਸ਼ੀ ਜਾਰੀ ਕਰਨ ਦੇ ਨਿਰਦੇਸ਼
- ਉੱਤਰਾਖੰਡ ਵਿੱਚ ਕਈ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ, 12 ਤੋਂ 15 ਜੁਲਾਈ ਤੱਕ ਰੈੱਡ ਅਲਰਟ, ਹੈਲਪਲਾਈਨ ਨੰਬਰ ਜਾਰੀ
- ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਾਲ ਜਾਨਣ ਪਹੁੰਚੇ ਰਾਜਾ ਵੜਿੰਗ, ਸਰਕਾਰ ਉਤੇ ਚੁੱਕੇ ਸਵਾਲ
ਟਮਾਟਰ ਦੀ ਪੈਦਾਵਾਰ 'ਚ ਕਮੀ: ਮਾਨਸੂਨ 'ਚ ਟਮਾਟਰ ਦੀ ਪੈਦਾਵਾਰ 'ਚ ਕਮੀ ਆਉਣ ਕਾਰਨ ਕੀਮਤਾਂ ਵਧਦੀਆਂ ਹਨ ਵੱਖ-ਵੱਖ ਖੇਤਰਾਂ ਵਿੱਚ ਸੀਜ਼ਨ ਦੇ ਆਧਾਰ 'ਤੇ ਉਤਪਾਦਨ ਦੀ ਮਾਤਰਾ ਘੱਟ ਜਾਂ ਵੱਧ ਰਹਿੰਦੀ ਹੈ। ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ, ਟਮਾਟਰ ਦਾ ਸਭ ਤੋਂ ਵੱਧ ਉਤਪਾਦਨ ਦਸੰਬਰ ਅਤੇ ਫਰਵਰੀ ਦੇ ਵਿਚਕਾਰ ਹੁੰਦਾ ਹੈ। ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਵਿੱਚ ਟਮਾਟਰ ਦੀ ਪੈਦਾਵਾਰ ਘੱਟ ਹੁੰਦੀ ਹੈ। ਜੁਲਾਈ ਵਿੱਚ ਮਾਨਸੂਨ ਸ਼ੁਰੂ ਹੋਣ ਨਾਲ ਟਮਾਟਰ ਦੀ ਪੈਦਾਵਾਰ ਘਟਦੀ ਹੈ ਅਤੇ ਕੀਮਤਾਂ ਵਧ ਜਾਂਦੀਆਂ ਹਨ।
ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਨਵੀਂ ਫਸਲ ਦੀ ਆਮਦ ਨਾਲ ਕੀਮਤਾਂ ਘਟਣਗੀਆਂ : ਸਰਕਾਰ ਨੇ ਕਿਹਾ ਕਿ ਦਿੱਲੀ ਅਤੇ ਆਸਪਾਸ ਦੇ ਸ਼ਹਿਰਾਂ ਨੂੰ ਹਿਮਾਚਲ ਪ੍ਰਦੇਸ਼ ਅਤੇ ਕਰਨਾਟਕ ਤੋਂ ਸਟਾਕ ਮਿਲ ਰਿਹਾ ਹੈ। ਇਸ ਦੇ ਨਾਲ ਹੀ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਤੋਂ ਕਈ ਰਾਜਾਂ ਵਿੱਚ ਟਮਾਟਰ ਦੀ ਸਪਲਾਈ ਹੋ ਰਹੀ ਹੈ। ਹਾਲਾਂਕਿ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਜਲਦੀ ਹੀ ਨਵੀਂ ਫਸਲ ਆਉਣ ਦੀ ਉਮੀਦ ਹੈ। ਜਿਸ ਕਾਰਨ ਆਉਣ ਵਾਲੇ ਸਮੇਂ 'ਚ ਕੀਮਤਾਂ ਹੇਠਾਂ ਆ ਸਕਦੀਆਂ ਹਨ।