ETV Bharat / bharat

Lakhimpur Kheri Update: ਲਖੀਮਪੁਰ ਖੀਰੀ ਮਾਮਲੇ ‘ਚ ਤਿੰਨ ਹੋਰ ਗ੍ਰਿਫ਼ਤਾਰ, ਸਕਾਰਪੀਓ ‘ਤੇ ਸਨ ਮੁਲਜ਼ਮ

author img

By

Published : Oct 24, 2021, 6:53 AM IST

ਲਖੀਮਪੁਰ ਖੀਰੀ (Lakhimpur Khiri case) ਜ਼ਿਲ੍ਹੇ ਦੇ ਟਿਕੁਨੀਆ ਇਲਾਕੇ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਵਿੱਚ ਚਾਰ ਕਿਸਾਨਾਂ (Farmers) ਸਮੇਤ ਅੱਠ ਲੋਕਾਂ ਦੀ ਮੌਤ (Death) ਦੇ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਨੇ ਸ਼ਨੀਵਾਰ ਨੂੰ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ।

ਲਖੀਮਪੁਰ ਖੇੜੀ ਮਾਮਲਾ ਵਿੱਚ ਤਿੰਨ ਹੋਰ ਗ੍ਰਿਫ਼ਤਾਰ

ਲਖੀਮਪੁਰ ਖੀਰੀ: 3 ਅਕਤੂਬਰ ਦੇ ਦਿਨ ਕਿਸਾਨਾਂ ਨੂੰ ਕਾਰਾਂ ਨਾਲ ਕੁਚਲਣ ਦੇ ਮਾਮਲੇ ਵਿੱਚ ਜ਼ਿਲ੍ਹਾ ਦੇ ਟਿਕੁਨੀਆ 'ਚ ਐੱਸ.ਆਈ.ਟੀ. (S.I.T) ਅਤੇ ਕ੍ਰਾਈਮ ਬ੍ਰਾਂਚ (Crime Branch) ਨੇ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ। ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ (Court) ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ (Court) ਨੇ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਅਤੇ ਮਾਮਲੇ ਵਿੱਚ ਹੁਣ ਤੱਕ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਲਖੀਮਪੁਰ ਖੀਰੀ (Lakhimpur Khiri case) ਦੇ ਟਿਕੂਨੀਆ ਕਾਂਡ ਵਿੱਚ ਚਾਰ ਕਿਸਾਨ (Farmer) ਅਤੇ ਇੱਕ ਪੱਤਰਕਾਰ (Journalist) ਨੂੰ ਕਾਰਾਂ ਨਾਲ ਕੁਚਲਿਆ ਗਿਆ ਸੀ। ਇਸ ਤੋਂ ਬਾਅਦ ਹਿੰਸਾ ਵਿੱਚ ਭਾਜਪਾ ਦੇ 2 ਆਗੂ ਅਤੇ ਇੱਕ ਡਰਾਈਵਰ ਦੀ ਵੀ ਮੌਤ(Death) ਹੋ ਗਈ। ਦੋਹਾਂ ਪਾਸਿਆਂ ਤੋਂ ਕਤਲ ਦੇ ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਕਿਸਾਨਾਂ ਵੱਲੋਂ ਦਰਜ ਕੀਤੇ ਗਏ ਕੇਸ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਸਮੇਤ 10 ਮੁਲਜ਼ਮਾਂ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ 3 ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਹੈ। ਇਨ੍ਹਾਂ ਦੀ ਪਛਾਣ ਮੋਹਿਤ ਤ੍ਰਿਵੇਦੀ ਵਾਸੀ ਕਸਬਾ ਤੇ ਥਾਣਾ ਸਿੰਘਾਹੀ, ਰਿੰਕੂ ਰਾਣਾ ਵਾਸੀ ਬਰਸੋਲਾ ਕਲਾ ਥਾਣਾ ਟਿਕੁਨੀਆ ਅਤੇ ਧਰਮਿੰਦਰ ਵਾਸੀ ਛਿਮਾ ਟਾਂਡਾ ਥਾਣਾ ਟਿਕੁਨੀਆ ਵਜੋਂ ਹੋਈ ਹੈ।

ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨੇ ਮੁਲਜ਼ਮ ਘਟਨਾ ਦੇ ਦੌਰਾਨ ਤੀਜੀ ਕਾਰ ਸਕਾਰਪੀਓ ਵਿੱਚ ਬੈਠੇ ਸਨ। ਜੋ ਵਾਇਰਲ ਹੋਈ ਵੀਡੀਓ 'ਚ ਦੌੜਦਾ ਨਜ਼ਰ ਆ ਰਿਹਾ ਸੀ। ਕ੍ਰਾਈਮ ਬ੍ਰਾਂਚ (Crime Branch) ਨੇ ਸੰਪੂਰਨਨਗਰ ਕੋਤਵਾਲੀ ਖੇਤਰ ਦੇ ਇੱਕ ਪਿੰਡ ਤੋਂ ਸਕਾਰਪੀਓ ਵੀ ਬਰਾਮਦ ਕੀਤੀ ਹੈ। ਇਸ ਵਿੱਚ ਇੱਕ ਭਾਜਪਾ ਆਗੂ ਵੀ ਸੀ। ਜੋ ਕਾਰ ਦੀ ਅਗਲੀ ਸੀਟ ‘ਤੇ ਬੈਠਾ ਸੀ। ਜਦਕਿ ਬਾਕੀ ਪਿੱਛੇ ਬੈਠੇ ਸਨ। ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ। ਤਿੰਨਾਂ ਨੂੰ ਸ਼ਨੀਵਾਰ ਸ਼ਾਮ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ।

ਪੁਲਿਸ ਨੇ ਰਿਮਾਂਡ ਦੀ ਮੰਗ ਕੀਤੀ

25 ਅਕਤੂਬਰ ਨੂੰ ਸੁਣਵਾਈ ਕਰਦਿਆਂ ਪੁਲਿਸ ਨੇ ਤਿੰਨੇ ਮੁਲਜ਼ਮਾਂ ਦੇ ਰਿਮਾਂਡ ਦੀ ਅਦਾਲਤ (Court) ਤੋਂ ਮੰਗ ਕੀਤੀ ਹੈ, ਜਿਨ੍ਹਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਟਿਕੂਨਿਆ ਮਾਮਲੇ ਵਿੱਚ ਜੇਲ੍ਹ ਭੇਜਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਤਿੰਨੋਂ ਮੁਲਜ਼ਮ ਘਟਨਾ ਦੇ ਸਮੇਂ ਸਕਾਰਪੀਓ ਕਰ ਵਿੱਚ ਸਵਾਰ ਸਨ। ਅਦਾਲਤ ਨੇ ਰਿਮਾਂਡ 'ਤੇ ਸੁਣਵਾਈ ਲਈ 25 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।

ਟਿਕੁਨੀਆ ਮਾਮਲੇ ਵਿੱਚ ਪੁਲਿਸ ਦੀ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਰਿਮਾਂਡ 'ਤੇ ਲਏ ਗਏ 8 ਮੁਲਜ਼ਮਾਂ ਤੋਂ ਪੁੱਛਗਿੱਛ 'ਚ ਫੜੇ ਗਏ ਤਿੰਨ ਮੁਲਜ਼ਮਾਂ ਦੇ ਨਾਂ ਸਾਹਮਣੇ ਆਉਂਦੇ ਹੀ ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਰਾਤ ਭਰ ਤਲਾਸ਼ੀ ਲੈਣ ਤੋਂ ਬਾਅਦ ਤਿੰਨਾਂ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਫਿਰ ਜੇਲ ਭੇਜ ਦਿੱਤਾ ਗਿਆ। ਪੁਲਿਸ ਨੇ ਤਿੰਨਾਂ ਦਾ 14 ਦਿਨਾਂ ਦਾ ਰਿਮਾਂਡ ਮੰਗਿਆ ਅਤੇ ਅਦਾਲਤ ਵਿੱਚ ਅਰਜ਼ੀ ਦਿੱਤੀ।

ਪੁਲਿਸ ਨੇ ਕਿਹਾ ਹੈ ਕਿ ਘਟਨਾ ਦੇ ਸਮੇਂ ਤਿੰਨੋਂ ਸਕਾਰਪੀਓ ਵਿੱਚ ਸਵਾਰ ਸਨ। ਉਨ੍ਹਾਂ ਕੋਲ ਘਟਨਾ ਨਾਲ ਜੁੜੀ ਅਹਿਮ ਜਾਣਕਾਰੀ ਹੋਵੇਗੀ। ਇਸ ਦੇ ਲਈ ਤਿੰਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜ਼ਰੂਰੀ ਹੈ। ਅਦਾਲਤ ਨੇ ਪੁਲਿਸ ਰਿਮਾਂਡ ਦੀ ਅਰਜ਼ੀ ’ਤੇ ਸੁਣਵਾਈ ਲਈ ਸੋਮਵਾਰ ਦੀ ਤਰੀਕ ਤੈਅ ਕੀਤੀ ਹੈ। ਹੁਣ ਸੋਮਵਾਰ ਨੂੰ ਤਿੰਨਾਂ ਦੋਸ਼ੀਆਂ ਦੇ ਰਿਮਾਂਡ 'ਤੇ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ:ਸਿੰਘੂ ਬਾਰਡਰ ਕਤਲਕਾਂਡ: ਚਾਰ ਨਿਹੰਗ ਮੁਲਜ਼ਮਾਂ ਦਾ ਦੋ ਦਿਨ ਹੋਰ ਪੁਲਿਸ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.