ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਉੱਥੇ ਦੇ ਹਾਲਾਤ ਬਹੁਤ ਹੀ ਤਰਸਯੋਗ ਬਣੇ ਹੋਏ ਹਨ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਹਰ ਦਿਨ ਉੱਥੇ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਵਾਪਸ ਲਿਆ ਰਹੀ ਹੈ। ਇਸਦੇ ਨਾਲ-ਨਾਲ ਅਫਗਾਨੀ ਸਿੱਖ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਵੀ ਲਿਆ ਰਹੇ ਹਨ।
ਦੱਸ ਦਈਏ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਕਾਬੁਲ ਤੋਂ ਆਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਦਿੱਲੀ ਏਅਰਪੋਰਟ ਤੋਂ ਬਾਹਰ ਲੈ ਕੇ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਕਾਬੁਲ ਤੋਂ ਫਲਾਇਟ ਚ ਭਾਰਤ ਲਿਆ ਗਏ ਹਨ।
ਇਹ ਵੀ ਪੜੋ: ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਲਈ SGPC ਦਾ ਵੱਡਾ ਐਲਾਨ
ਇਸ ਮੌਕੇ ਕੇਂਦਰੀ ਮੰਤਰੀ ਨੇ ਕਿਹਾ ਕਿ ਮੈ ਪ੍ਰਧਾਨਮੰਤਰੀ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਭਰਾਵਾਂ ਨੂੰ ਉੱਥੋ (ਅਫਗਾਨਿਸਤਾਨ) ਲਿਆਉਣ ਦੇ ਲਈ ਇਨ੍ਹਾਂ ਬਚਾਅ ਕਾਰਜ ਨੂੰ ਚਲਾਇਆ। ਬਾਕੀ ਲੋਕਾਂ ਦੇ ਲਈ ਵੀ ਵਿਵਸਥਾ ਕੀਤੀ ਜਾ ਰਹੀ ਹੈ। ਅਸੀਂ ਉਨ੍ਹਾਂ ਦੇ ਨਾਲ ਲਗਾਤਾਰ ਸੰਪਰਕ ’ਚ ਹਨ। ਉੱਥੇ ਹੀ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਨਾਲ ਨਾਲ ਵਿਦੇਸ਼ ਮੰਤਰੀ ਐਸਜੈਸ਼ੰਕਰ ਸਣੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਜਿਨ੍ਹਾਂ ਨੇ ਇਸ ਚ ਸਹਿਯੋਗ ਦਿੱਤਾ।
ਦੱਸ ਦਈਏ ਕਿ ਕਾਬੁਲ ਤੋਂ ਕੱਢੇ ਗਏ ਅਤੇ ਏਅਰ ਇੰਡੀਆ ਦੇ ਦੁਸ਼ਾਂਬੇ-ਦਿੱਲੀ ਦੀ ਫਲਾਇਟ ’ਚ ਸਵਾਰ ਯਾਤਰੀਆਂ ਨੇ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਅਰਾ ਵੀ ਲਗਾਇਆ। ਦੱਸ ਦਈਏ ਕਿ ਜਹਾਜ਼ ’ਚ 25 ਭਾਰਤੀ ਨਾਗਰਿਕਾਂ ਸਣੇ 78 ਯਾਤਰੀ ਸਵਾਰ ਸੀ। ਇਸਦੇ ਨਾਲ-ਨਾਲ ਅਫਗਾਨੀ ਸਿੱਖ ਆਪਣੇ ਨਾਲ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਵੀ ਲਿਆਏ।