ETV Bharat / bharat

Accident In Rajasthan: ਬਾੜਮੇਰ 'ਚ ਦੋ ਟਰਾਲਿਆਂ ਦੀ ਟੱਕਰ, ਤਿੰਨ ਜਣੇ ਜ਼ਿੰਦਾ ਸੜੇ

author img

By

Published : Apr 24, 2023, 11:53 AM IST

ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਮੈਗਾ ਹਾਈਵੇਅ 'ਤੇ ਦੋ ਟਰਾਲਿਆਂ ਦੀ ਟੱਕਰ 'ਚ ਤਿੰਨ ਲੋਕ ਜ਼ਿੰਦਾ ਸੜ ਗਏ ਤੇ ਇੱਕ ਜਖ਼ਮੀ ਵਿਅਕਤੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

Accident In Rajasthan, Barmer
Accident In Rajasthan: ਬਾੜਮੇਰ 'ਚ ਦੋ ਟਰਾਲਿਆਂ ਦੀ ਟੱਕਰ, ਤਿੰਨ ਜਣੇ ਜ਼ਿੰਦਾ ਸੜੇ
Accident In Rajasthan: ਬਾੜਮੇਰ 'ਚ ਦੋ ਟਰਾਲਿਆਂ ਦੀ ਟੱਕਰ, ਤਿੰਨ ਜਣੇ ਜ਼ਿੰਦਾ ਸੜੇ

ਰਾਜਸਥਾਨ: ਬਾੜਮੇਰ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਹਾਦਸੇ ਦੌਰਾਨ ਦੋ ਟਰਾਲਿਆਂ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਟਰਾਲੀਆਂ ਨੂੰ ਅੱਗ ਲੱਗ ਗਈ। ਇਸ ਘਟਨਾ 'ਚ 3 ਲੋਕ ਜ਼ਿੰਦਾ ਸੜ ਗਏ, ਜਦਕਿ ਇਕ ਹੋਰ ਵਿਅਕਤੀ ਝੁਲਸਣ ਕਾਰਨ ਹਸਪਤਾਲ 'ਚ ਦਾਖਲ ਹੈ। ਸੂਚਨਾ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਘਟਨਾ ਤੋਂ ਬਾਅਦ ਕਾਫੀ ਦੇਰ ਤੱਕ ਸੜਕ ਜਾਮ ਹੋਣ ਕਾਰਨ ਜਾਮ ਦੀ ਸਥਿਤੀ ਬਣੀ ਰਹੀ।

ਹੈੱਡ ਕਾਂਸਟੇਬਲ ਸੁਲਤਾਨ ਸਿੰਘ ਨੇ ਦੱਸਿਆ ਕਿ ਗੁੜਾਮਲਾਨੀ ਥਾਣਾ ਖੇਤਰ ਦੇ ਅਦੁਰਾਮ ਪੈਟਰੋਲ ਪੰਪ ਨੇੜੇ ਸੋਮਵਾਰ ਸਵੇਰੇ ਦੋ ਟਰਾਲਿਆਂ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਦੋਵੇਂ ਟਰਾਲਿਆਂ ਨੂੰ ਅੱਗ ਲੱਗ ਗਈ। ਆਸ-ਪਾਸ ਮੌਜੂਦ ਰਾਹਗੀਰਾਂ ਅਨੁਸਾਰ ਦੋਵੇਂ ਟਰਾਲੀਆਂ 'ਚ 4 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 3 ਲੋਕ ਝੁਲਸ ਗਏ ਅਤੇ ਮੌਤ ਹੋ ਗਈ। ਜਦਕਿ, ਇਕ ਹੋਰ ਵਿਅਕਤੀ ਝੁਲਸਣ ਕਾਰਨ ਹਸਪਤਾਲ 'ਚ ਦਾਖਲ ਹੈ।

ਤਿੰਨ ਦੀ ਪਛਾਣ ਹੋਈ: ਸੁਲਤਾਨ ਸਿੰਘ ਨੇ ਦੱਸਿਆ ਕਿ ਇੱਕ ਟਰਾਲੇ ਵਿੱਚ ਦੋ ਜਣੇ ਸਵਾਰ ਸੀ। ਇਨ੍ਹਾਂ 'ਚ ਪ੍ਰਦੀਪ ਪੁੱਤਰ ਰਾਮਚੰਦਰ ਗੱਡੀ 'ਚ ਫਸ ਜਾਣ ਕਾਰਨ ਜ਼ਿੰਦਾ ਝੁਲਸ ਗਿਆ, ਜਦਕਿ ਲਕਸ਼ਮਣ ਪੁੱਤਰ ਭਰਮਲਰਾਮ ਵਾਸੀ ਨੋਖਾ ਬੀਕਾਨੇਰ ਝੁਲਸ ਗਿਆ ਅਤੇ ਉਸ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੂਜੇ ਟਰਾਲੇ ਵਿੱਚ ਡਰਾਈਵਰ ਮੁਹੰਮਦ ਪੁੱਤਰ ਸਮੂ ਖਾਨ ਦੇ ਨਾਲ-ਨਾਲ ਇੱਕ ਹੋਰ ਵਿਅਕਤੀ ਵੀ ਜ਼ਿੰਦਾ ਸੜ ਗਿਆ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ।

ਡਿਪਟੀ ਸੁਪਰਡੈਂਟ ਸ਼ੁਭਕਰਨ ਖਿਚੀਂ ਨੇ ਦੱਸਿਆ ਕਿ ਇੱਕ ਟਰਾਲਾ ਬੀਕਾਨੇਰ ਤੋਂ ਮਿੱਟੀ ਲੱਦ ਕੇ ਸੰਚੌਰ ਵੱਲ ਜਾ ਰਿਹਾ ਸੀ, ਜਦਕਿ ਦੂਜਾ ਟਰਾਲਾ ਟਾਈਲਾਂ ਨਾਲ ਲੱਦਿਆ ਹੋਇਆ ਸੀ। ਮੈਗਾ ਹਾਈਵੇਅ ਗੁਦਾਮਲਾਨੀ ਅਲਪੁਰਾ ਨੇੜੇ ਅਲਸੂਬਾ ਵਿਖੇ ਦੋ ਟਰਾਲਿਆਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿੱਚ ਦੋਨਾਂ ਟਰਾਲਿਆਂ ਵਿੱਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ 'ਤੇ ਕਾਬੂ ਪਾਇਆ ਗਿਆ।

ਹਾਈਵੇਅ ’ਤੇ ਜਾਮ: ਮੈਗਾ ਹਾਈਵੇ ’ਤੇ ਦੋ ਟਰਾਲਿਆਂ ਦੀ ਆਪਸ ਵਿੱਚ ਟੱਕਰ ਮਗਰੋਂ ਅੱਗ ਲੱਗ ਜਾਣ ਕਾਰਨ ਮੌਕੇ ’ਤੇ ਰਾਹਗੀਰਾਂ ਦੀ ਭੀੜ ਇਕੱਠੀ ਹੋ ਗਈ। ਤੇਜ਼ ਅੱਗ ਕਾਰਨ ਸੜਕ ’ਤੇ ਜਾਮ ਦੀ ਸਥਿਤੀ ਬਣ ਗਈ। ਹਾਈਵੇਅ 'ਤੇ ਵਾਹਨਾਂ ਦੀ ਕਤਾਰ ਲੱਗ ਗਈ। ਸੂਚਨਾ ਮਿਲਣ ’ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜ ਗਈਆਂ ਅਤੇ ਅੱਗ ’ਤੇ ਕਾਬੂ ਪਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਗਿਆ।

ਇਹ ਵੀ ਪੜ੍ਹੋ: US PLANE FIRE: ਪੰਛੀ ਦੀ ਟੱਕਰ ਕਾਰਨ ਜਹਾਜ਼ ਨੂੰ ਲੱਗੀ ਅੱਗ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.