ETV Bharat / bharat

ਯੂਪੀ: ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਾਮਲਾ ਦਰਜ

ਯੂਪੀ 112 'ਤੇ ਕਾਲ ਕਰਕੇ ਕੇਦਾਰਨਾਥ ਮੰਦਰ ਨੂੰ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ 'ਚ ਵੀਰਵਾਰ ਨੂੰ ਲਖਨਊ 'ਚ ਐੱਫ.ਆਈ.ਆਰ. ਦਰਜ ਕੀਤੀ ਗਈ। ਇਹ ਧਮਕੀ ਭਰੀ ਕਾਲ 22 ਦਸੰਬਰ ਨੂੰ ਯੂਪੀ 112 ਹੈੱਡਕੁਆਰਟਰ ਦੇ ਨੰਬਰ 9936416481 ਤੋਂ ਆਈ ਸੀ। ਜਿੱਥੇ ਫੋਨ ਕਰਨ ਵਾਲੇ ਨੇ ਆਪਣਾ ਨਾਮ ਰਾਜ ਧਰੁਵ ਸਿੰਘ ਦੱਸਿਆ ਸੀ।

ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ
author img

By

Published : Jan 14, 2022, 8:30 AM IST

ਲਖਨਊ: 22 ਦਸੰਬਰ ਨੂੰ ਰਾਜਧਾਨੀ ਲਖਨਊ 'ਚ ਇਕ ਨੌਜਵਾਨ ਨੇ ਡਾਇਲ 112 'ਤੇ ਕਾਲ ਕਰਕੇ ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਸੁਸ਼ਾਂਤ ਗੋਲਫ ਸਿਟੀ 'ਚ ਧਮਕੀ ਦੇਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

22 ਦਸੰਬਰ ਨੂੰ ਇੱਕ ਨੌਜਵਾਨ ਨੇ ਯੂਪੀ 112 ਦੇ ਹੈੱਡਕੁਆਰਟਰ 'ਤੇ 9936416481 ਨੰਬਰ ਤੋਂ 10:35 'ਤੇ ਕਾਲ ਕੀਤੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਰਾਜ ਧਰੁਵ ਸਿੰਘ ਦੱਸਿਆ। ਰਾਜ ਧਰੁਵ ਨੇ ਫੋਨ ਕਰਦੇ ਹੀ ਕਿਹਾ, ਉਹ ਕੇਦਾਰਨਾਥ ਮੰਦਰ ਨੂੰ ਬੰਬ ਨਾਲ ਉਡਾਉਣ ਵਾਲਾ ਹੈ। ਫੋਨ ਆਉਂਦੇ ਹੀ ਯੂਪੀ 112 ਹੈੱਡਕੁਆਰਟਰ 'ਚ ਹੜਕੰਪ ਮਚ ਗਿਆ।

ਮਾਮਲੇ ਦੀ ਜਾਂਚ ਕਰ ਰਹੇ ਸੁਸ਼ਾਂਤ ਗੋਲਫ ਸਿਟੀ ਥਾਣੇ ਦੇ ਇੰਸਪੈਕਟਰ ਦੇਵੇਂਦਰ ਵਿਕਰਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਪੱਤਰ 22 ਦਸੰਬਰ 2021 ਨੂੰ ਮਿਲਿਆ ਸੀ। ਇਸ ਮਾਮਲੇ ਵਿੱਚ 12 ਜਨਵਰੀ ਨੂੰ ਕਾਲ ਕਰਨ ਵਾਲੇ ਰਾਜਧਰੁਵ ਸਿੰਘ ਖ਼ਿਲਾਫ਼ 153ਏ ਅਤੇ ਆਈਟੀ ਐਕਟ 66 ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਜਿਸ ਨੰਬਰ ਤੋਂ ਕਾਲ ਕੀਤੀ ਗਈ ਸੀ, ਉਸ ਦਾ ਆਖਰੀ ਲੋਕੇਸ਼ਨ ਹਰਿਦੁਆਰ ਵਿੱਚ ਟ੍ਰੇਸ ਕੀਤਾ ਗਿਆ ਸੀ। ਉਦੋਂ ਤੋਂ ਮੋਬਾਈਲ ਸਵਿਚ ਆਫ ਹੈ।

ਇਹ ਵੀ ਪੜ੍ਹੋ: punjab assembly elections: ਕਾਂਗਰਸ ਨੇ 75 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਫਾਈਨਲ, ਚੰਨੀ 2 ਸੀਟਾਂ ਤੋਂ ਲੜ ਸਕਦੇ ਹਨ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.