ਚੰਡੀਗੜ੍ਹ: ਦੇਸ਼ ਦੀ ਰਾਜਨੀਤੀ ਵਿਚ ਕਿਸੇ ਸਮੇਂ ਪਾਰਟੀ ਦਾ ਅਹਿਮ ਰੋਲ ਹੁੰਦਾ ਸੀ ਪਰ ਸਮੇਂ ਨਾਲ ਹੁਣ ਪਾਰਟੀ ਨਾਲੋਂ ਚਿਹਰਾ ਵਧੇਰੇ ਆਪਣੀ ਭੂਮਿਕਾ ਨਿਭਾ ਰਿਹਾ ਹੈ। ਇਕ ਨਿੱਜੀ ਚੈਨਲ ਨੇ ਸਰਵੇ (Survey) ਕੀਤਾ ਹੈ ਕਿ ਦੇਸ਼ ਵਿਚ ਕਿਹੜੇ ਮੁੱਖ ਮੰਤਰੀ ਨੂੰ ਲੋਕਾਂ ਦੁਆਰਾ ਵਧੇਰੇ ਪ੍ਰਸੰਦ ਕੀਤਾ ਜਾ ਰਿਹਾ ਹੈ।
ਨਿੱਜੀ ਚੈਨਲ ਨੇ 11 ਮੁੱਖ ਮੰਤਰੀਆਂ ਉਤੇ ਸਰਵੇ ਕੀਤਾ ਹੈ। ਜਿਸ ਵਿਚੋਂ 9 ਮੁੱਖ ਮੰਤਰੀ (CM) ਦੇਸ਼ ਦੀਆਂ ਵੱਖ ਵੱਖ ਪਾਰਟੀਆਂ ਨਾਲ ਸੰਬੰਧਿਤ ਹਨ। ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਸਿਰਫ 29 ਫੀਸਦੀ ਲੋਕਾਂ ਦਾ ਸਾਥ ਮਿਲਿਆ ਹੈ।
ਸਭ ਤੋਂ ਪ੍ਰਸਿੱਧ ਮੁੱਖ ਮੰਤਰੀਆਂ ਵਿਚ ਪਹਿਲੇ ਨੰਬਰ ਤੇ ਐਮਕੇ ਸਟਾਲਿਨ ਦਾ ਨਾਂਅ, ਦੂਜੇ ਨੰਬਰ ਉਤੇ ਨਵੀਨ ਪਟਨਾਇਕ ਦਾ ਨਾਂਅ, ਵਿਜਯਨ ਦਾ ਨਾਂਅ ਤੀਜੇ ਉਧਵ ਠਾਕਰੇ ਦਾ ਚੌਥੇ ਅਤੇ ਮਮਤਾ ਬੈਨਰਜੀ ਦਾ ਨਾਂਅ ਪੰਜਵੇ ਨੰਬਰ ਉਤੇ ਆਉਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਵੀ ਇਸ ਲਿਸਟ ਵਿਚ ਸਥਾਨ ਮਿਲਿਆ ਹੈ। ਇਸ ਸਰਵੇ ਵਿਚ ਬੀਜੇਪੀ ਦੇ ਦੋ ਨੇਤਾਵਾਂ ਨੂੰ ਹੀ ਸਥਾਨ ਮਿਲਿਆ ਹੈ।