ETV Bharat / bharat

Amritpal News: ਅੰਮ੍ਰਿਤਪਾਲ ਨਾਲ ਜੁੜੇ 9 ਅਹਿਮ ਚਿਹਰੇ, ਜਾਣੋ ਇਹਨਾਂ ਦਾ ਕੀ ਹੈ ਅਹਿਮ ਰੋਲ

ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਫ਼ਰਾਰ ਹੋਣ ਦੇ 36 ਦਿਨ ਬਾਅਦ ਅੱਜ ਮੋਗਾ ਵਿਖੇ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ ਭੇਜ ਦਿੱਤਾ ਗਿਆ ਹੈ। ਅੰਮ੍ਰਿਤਪਾਲ ਲੰਬੇ ਸਮੇਂ ਤੱਕ ਪੁਲਿਸ ਦੀ ਨਜ਼ਰਾਂ ਤੋਂ ਬਚ ਕੇ ਲੁਕਣ ਵਿੱਚ ਕਾਮਯਾਬ ਰਿਹਾ ਹੈ ਜਿਸ ਵਿੱਚ ਉਸ ਦੇ ਖਾਸ 9 ਸਾਥੀਆਂ ਨੇ ਪੂਰਾ ਸਾਥ ਦਿੱਤਾ।

Amritpal News, Amritpal Arrest
Amritpal News: ਅੰਮ੍ਰਿਤਪਾਲ ਨਾਲ ਜੁੜੇ 9 ਅਹਿਮ ਚਿਹਰੇ
author img

By

Published : Apr 23, 2023, 1:13 PM IST

Updated : Apr 23, 2023, 2:30 PM IST

ਹੈਦਰਾਬਾਦ ਡੈਸਕ: ਖਾਲਿਸਤਾਨ ਸਮਰਥਕ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ 36 ਦਿਨਾਂ ਦੇ ਫਰਾਰ ਰਹਿਣ ਤੋਂ ਬਾਅਦ ਆਖਿਰਕਾਰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੂੰ 8 ਰਾਜਾਂ ਵਿੱਚ ਉਸ ਦੀ ਭਾਲ ਸੀ। ਸਖ਼ਤ ਨਾਕਾਬੰਦੀ, ਵਾਹਨਾਂ ਦੀ ਚੈਕਿੰਗ ਅਤੇ ਲਗਾਤਾਰ ਗਸ਼ਤ ਦੇ ਬਾਵਜੂਦ ਉਹ ਪੁਲਿਸ ਦੇ ਹੱਥ ਨਹੀਂ ਲੱਗ ਰਿਹਾ ਸੀ। ਦਰਅਸਲ, ਪੁਲਿਸ ਤੋਂ ਬਚਣ ਲਈ ਉਸ ਦੀ ਹਰ ਕਦਮ 'ਤੇ ਮਦਦ ਕੀਤੀ ਜਾ ਰਹੀ ਸੀ। ਆਓ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਕਿਰਦਾਰ ਕੌਣ ਹਨ, ਜੋ ਅੰਮ੍ਰਿਤਪਾਲ ਦੀ ਕਥਿਤ ਖਾਲਿਸਤਾਨੀ ਸਾਜ਼ਿਸ਼ ਲਈ ਫੰਡਿੰਗ ਤੋਂ ਲੈ ਕੇ ਯੋਜਨਾ ਬਣਾਉਣ ਤੱਕ ਦਾ ਕੰਮ ਸੰਭਾਲ ਰਹੇ ਸਨ।

ਅੰਮ੍ਰਿਤਪਾਲ ਦੀ NRI ਪਤਨੀ: ਅੰਮ੍ਰਿਤਪਾਲ ਸਿੰਘ ਨੇ ਇਸ ਸਾਲ 10 ਫ਼ਰਵਰੀ ਆਪਣੇ ਜੱਦੀ ਪਿੰਡ ਜੱਲੂਪੁਰ ਖੇੜਾ ਵਿੱਚ ਬੇਹਦ ਗੁਪਤ ਅਤੇ ਸਾਦੇ ਢੰਗ ਨਾਲ ਐਨਆਰਆਈ ਕੁੜੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਕਿਰਨਦੀਪ ਕੌਰ ਦੀ ਅੰਮ੍ਰਿਤਪਾਲ ਨਾਲ ਮੁਲਾਕਾਤ ਸੋਸ਼ਲ ਮੀਡੀਆ ਸਾਈਟ ਇੰਸਟਾਗ੍ਰਾਮ ਉੱਤੇ ਇਕ ਸਾਲ ਪਹਿਲਾਂ ਹੋਈ ਸੀ। ਕਿਰਨਦੀਪ ਕੌਰ ਯੂਕੇ ਦੀ ਨਾਗਰਿਕ ਹੈ। ਉਹ ਮੂਲ ਰੂਪ ਵਿੱਚ ਜਲੰਧਰ ਦੇ ਪਿੰਡ ਕੁਲਾਰਾਂ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ ਉਸ ਦਾ ਪਰਿਵਾਰ ਇੰਗਲੈਂਡ ਆ ਕੇ ਵੱਸ ਗਿਆ ਸੀ। ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਉੱਤੇ ਵਿਦੇਸ਼ੀ ਫੰਡਿੰਗ, AKF, ਵਾਰਿਸ ਪੰਜਾਬ ਦੇ ਜਥੇਬੰਦੀ ਲਈ ਪੈਸੇ ਜੁਟਾਉਣ ਦੇ ਇਲਜ਼ਾਮ ਹਨ। ਹਾਲਾਂਕਿ, ਕਿਰਨਦੀਪ ਅਪਣੇ ਉੱਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਚੁੱਕੀ ਹੈ।

ਅੰਮ੍ਰਿਤਪਾਲ ਨੂੰ ਫ਼ਰਾਰ ਹੋਣ ਦੀ ਸਲਾਹ ਦੇਣ ਵਾਲਾ ਪਪਲਪ੍ਰੀਤ ਸਿੰਘ: ਇਲਜ਼ਾਮ ਹਨ ਕਿ ਅੰਮ੍ਰਿਤਪਾਲ ਪਹਿਲਾਂ ਹੀ ਸਰੰਡਰ ਕਰਨਾ ਚਾਹੁੰਦਾ ਸੀ, ਪਰ ਉਸ ਦੇ ਕਰੀਬੀ ਪਪਲਪ੍ਰੀਤ ਸਿੰਘ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਸੀ। ਪਹਿਲੇ ਦਿਨ ਤੋਂ ਪਪਲਪ੍ਰੀਤ, ਅੰਮ੍ਰਿਤਪਾਲ ਨਾਲ ਫ਼ਰਾਰ ਸੀ ਅਤੇ ਪਰਛਾਵੇਂ ਵਾਂਗ ਉਸ ਦੇ ਨਾਲ ਸੀ। ਆਖੀਰ ਮਾਰਚ ਵਿੱਚ 28 ਮਾਰਚ ਦੀ ਰਾਤ ਨੂੰ ਉਹ ਅੰਮ੍ਰਿਤਪਾਲ ਤੋਂ ਵੱਖ ਹੋ ਗਿਆ। ਪਪਲਪ੍ਰੀਤ ਉੱਤੇ ਇਲਜ਼ਾਮ ਹਨ ਕਿ ਉਹ ਅੰਮ੍ਰਿਤਪਾਲ ਦਾ ਮੈਨ ਹੈਂਡਲਰ, ISI ਨਾਲ ਸਿੱਧੇ ਸੰਪਰਕ ਵਿੱਚ, ਇਸ ਦੇ ਕਹਿਣ 'ਤੇ ਅੰਮ੍ਰਿਤਪਾਲ ਨੇ ਆਤਮ ਸਮਰਪਣ ਨਹੀਂ ਕੀਤਾ ਸੀ। ਪੁਲਿਸ ਨੇ ਉਸ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਸਮੇਂ ਪਪਲਪ੍ਰੀਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ।

Amritpal News
Amritpal News: ਅੰਮ੍ਰਿਤਪਾਲ ਨਾਲ ਜੁੜੇ 9 ਅਹਿਮ ਚਿਹਰੇ, ਜਾਣੋ ਇਹਨਾਂ ਦਾ ਕੀ ਹੈ ਅਹਿਮ ਰੋਲ

ਅੰਮ੍ਰਿਤਪਾਲ ਦਾ ਫਾਇਨੈਂਸਰ ਦਲਜੀਤ ਸਿੰਘ ਕਲਸੀ: ਦਲਜੀਤ ਸਿੰਘ ਉੱਤੇ ਅੰਮ੍ਰਿਤਪਾਲ ਦਾ ਫਾਇਨੈਂਸਰ ਹੋਣ, ਆਈਐਸਆਈ ਨਾਲ ਸਬੰਧਾਂ ਦੇ ਇਲਜ਼ਾਮ ਹਨ। ਇਹ ਵੀ ਇਲਜ਼ਾਮ ਹਨ ਕਿ ਉਹ ਪਾਕਿਸਤਾਨ ਦੇ ਕਈ ਦੇਸ਼ਾਂ ਵਿੱਚ ਸਥਿਤ ਕੌਂਸਲੇਟ ਜਨਰਲ ਵਿੱਚ ਤਾਇਨਾਤ ਅਧਿਕਾਰੀਆਂ ਦੇ ਸੰਪਰਕ ਵਿੱਚ ਸੀ। ਉਸ ਨੇ ਵਿਦੇਸ਼ਾਂ ਤੋਂ ਫੰਡ ਲੈਣ ਲਈ ਸਟਰਲਿੰਗ ਇੰਡੀਆ ਏਜੰਸੀ ਨਾਂ ਦੀ ਕੰਪਨੀ ਬਣਾਈ ਸੀ। ਜਾਂਚ 'ਚ ਪਤਾ ਲੱਗਾ ਕਿ ਪਿਛਲੇ ਦੋ ਸਾਲਾਂ 'ਚ ਉਸ ਨੇ ਵਿਦੇਸ਼ ਤੋਂ ਕਰੀਬ 35 ਕਰੋੜ ਰੁਪਏ ਇਕੱਠੇ ਕੀਤੇ ਸਨ। ਉਸ ਨੇ ਇਸ ਰਕਮ ਦਾ ਵੱਡਾ ਹਿੱਸਾ ਅੰਮ੍ਰਿਤਪਾਲ ਅਤੇ ਜਥੇਬੰਦੀ ਵਾਰਿਸ ਪੰਜਾਬ ਦੇ 'ਤੇ ਖ਼ਰਚ ਕੀਤਾ।

ਤੂਫਾਨ ਸਿੰਘ-ਅਜਨਾਲਾ ਕਾਂਡ ਸਬੰਧਤ : ਲਵਪ੍ਰੀਤ ਸਿੰਘ ਉਰਫ਼ ਤੂਫਾਨ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਰਗਰਮ ਮੈਂਬਰ ਹੈ ਅਤੇ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਇਲਜ਼ਾਮ ਹੈ ਕਿ ਲਵਪ੍ਰੀਤ ਤੂਫਾਨ ਨੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਲਈ ਇੱਕ ਵਿਅਕਤੀ ਨੂੰ ਅਗਵਾ ਕੀਤਾ ਸੀ। ਇਹ ਅੰਮ੍ਰਿਤਪਾਲ ਲਈ ਲੋਕਾਂ ਨੂੰ ਡਰਾਉਣ ਦੇ ਇਲਜ਼ਾਮ ਹਨ। ਅੰਮ੍ਰਿਤਪਾਲ ਨੇ 24 ਫ਼ਰਵਰੀ ਨੂੰ ਤੂਫਾਨ ਸਿੰਘ ਨੂੰ ਰਿਹਾਅ ਕਰਵਾਉਣ ਲਈ ਅਜਨਾਲਾ ਥਾਣੇ ਦਾ ਘਿਰਾਓ ਕੀਤਾ ਸੀ ਅਤੇ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ 6 ਪੁਲਿਸ ਮੁਲਾਜ਼ਮ ਜਖ਼ਮੀ ਹੋਏ ਸਨ।

ਭਗਵੰਤ ਸਿੰਘ (ਪ੍ਰਧਾਨ ਮੰਤਰੀ ਬਾਜੇਕੇ) : ਪ੍ਰਧਾਨ ਮੰਤਰੀ ਬਾਜੇਕੇ ਅੰਮ੍ਰਿਤਪਾਲ ਦਾ ਸੋਸ਼ਲ ਮੀਡੀਆ ਮੈਨੇਜਰ ਅਤੇ ਮੀਡੀਆ ਕੋਆਰਡੀਨੇਟਰ ਸੀ। ਅਜਨਾਲਾ ਥਾਣੇ 'ਤੇ ਹੋਏ ਹਮਲੇ 'ਚ ਉਸ ਦੀ ਵੱਡੀ ਭੂਮਿਕਾ ਸੀ। ਉਹ ਆਪਣੇ ਆਪ ਨੂੰ ਸੋਸ਼ਲ ਮੀਡੀਆ ਇੰਨਫਲੂਏਂਸਰ ਦੱਸਦਾ ਸੀ। ਫੇਸਬੁੱਕ 'ਤੇ ਉਸ ਦੇ ਕਰੀਬ 6.11 ਲੱਖ ਫਾਲੋਅਰਜ਼ ਸਨ। ਪੁਲਿਸ ਨੇ ਉਸ ਦੇ ਇੰਸਟਾਗ੍ਰਾਮ, ਯੂ-ਟਿਊਬ ਚੈਨਲ ਨੂੰ ਬਲਾਕ ਕਰ ਦਿੱਤਾ ਅਤੇ ਉਸ ਨੂੰ NSA ਤਹਿਤ ਗ੍ਰਿਫਤਾਰ ਕਰ ਲਿਆ।

ਗੁਰਮੀਤ ਸਿੰਘ ਬੁੱਕਨਵਾਲਾ: ਇਲਜ਼ਾਮ ਹੈ ਕਿ ਗੁਰਮੀਤ ਨੇ ਅੰਮ੍ਰਿਤਪਾਲ ਲਈ ਲੋਕਲ ਨੈੱਟਵਰਕ ਬਣਾਉਣ ਵਿੱਚ ਮਦਦ ਕੀਤੀ ਸੀ। ਇਸ ਤੋਂ ਇਲਾਵਾ 18 ਮਾਰਚ ਨੂੰ ਉਸ ਨੂੰ ਭਜਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ। ਪੁਲਿਸ ਨੇ ਉਸ ਨੂੰ ਐਨਐਸਏ ਤਹਿਤ ਗ੍ਰਿਫ਼ਤਾਰ ਕਰਕੇ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਿਆ।

ਅੰਮ੍ਰਿਤਪਾਲ ਦਾ ਚਾਚਾ ਹਰਜੀਤ ਸਿੰਘ: ਹਰਜੀਤ ਸਿੰਘ ਅੰਮ੍ਰਿਤਪਾਲ ਦਾ ਚਾਚਾ ਅਤੇ ਕੱਟੜ ਖਾਲਿਸਤਾਨ ਪੱਖੀ ਆਗੂ ਹੈ। ਜਿਸ ਵਿੱਚ ਅੰਮ੍ਰਿਤਪਾਲ ਪਹਿਲਾਂ ਭੱਜਿਆ ਸੀ ਉਹ ਕਾਰ ਹਰਜੀਤ ਚਲਾ ਰਿਹਾ ਸੀ। ਅੰਮ੍ਰਿਤਪਾਲ ਦੁਬਈ ਵਿੱਚ ਉਸ ਨਾਲ ਕੰਮ ਕਰਦਾ ਸੀ। ਅੰਮ੍ਰਿਤਪਾਲ ਦੇ ਪੰਜਾਬ ਪਰਤਣ ਦੇ ਕੁਝ ਮਹੀਨਿਆਂ ਬਾਅਦ ਹੀ ਹਰਜੀਤ ਵੀ ਵਾਪਸ ਆ ਗਿਆ ਸੀ। ਇਲਜ਼ਾਮ ਹਨ ਕਿ ਹਰਜੀਤ ਸਿੰਘ ਅੰਮ੍ਰਿਤਪਾਲ ਨੂੰ ਦੁਬਈ ਤੋਂ ਪੰਜਾਬ ਭੇਜਣ ਦੀ ਸਾਜ਼ਿਸ਼ ਤੋਂ ਪੂਰੀ ਤਰ੍ਹਾਂ ਜਾਣੂ ਸੀ ਅਤੇ ਇਸ ਦਾ ਹਿੱਸਾ ਵੀ ਸੀ।

ਤੇਜਿੰਦਰ ਸਿੰਘ: ਅੰਮ੍ਰਿਤਪਾਲ ਦਾ ਖਾਸ ਗੰਨਮੈਨ ਸੀ। ਤੇਜਿੰਦਰ ਸਿੰਘ ਹਮੇਸ਼ਾ ਉਸ ਦੀ ਸੁਰੱਖਿਆ ਵਿੱਚ ਤਾਇਨਾਤ ਰਹਿੰਦਾ ਸੀ। ਤੇਜਿੰਦਰ ਅਜਨਾਲਾ ਕਾਂਡ ਦਾ ਵੀ ਮੁਲਜ਼ਮ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਤੇਜਿੰਦਰ ਪਹਿਲਾਂ ਵੀ ਜੇਲ੍ਹ ਜਾ ਚੁੱਕਾ ਹੈ। ਇਸ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਸ਼ਰਾਬ ਤਸਕਰੀ ਦਾ ਮਾਮਲਾ ਦਰਜ ਹੈ। ਤੇਜਿੰਦਰ ਹਥਿਆਰਾਂ ਨਾਲ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਪੋਸਟ ਕਰਦਾ ਰਿਹਾ ਹੈ।

ਬਲਜੀਤ ਕੌਰ-ਅੰਮ੍ਰਿਤਪਾਲ ਨੂੰ ਤਿੰਨ ਦਿਨ ਪਨਾਹ ਦਿੱਤੀ : ਜਦੋਂ ਅੰਮ੍ਰਿਤਪਾਲ ਪੰਜਾਬ ਤੋਂ ਭੱਜ ਗਿਆ, ਤਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ ਚਲਾ ਗਿਆ। ਉਹ ਇੱਥੇ 32 ਸਾਲਾ ਬਲਜੀਤ ਕੌਰ ਦੇ ਘਰ ਠਹਿਰਿਆ ਸੀ। ਬਲਜੀਤ ਕੌਰ ਨੇ ਅੰਮ੍ਰਿਤਪਾਲ ਨੂੰ 19 ਮਾਰਚ ਤੋਂ 21 ਮਾਰਚ ਤੱਕ ਪਨਾਹ ਦਿੱਤੀ। ਬਲਜੀਤ ਕੌਰ ਦੇ ਭਰਾ ਨੇ ਅੰਮ੍ਰਿਤਪਾਲ ਨੂੰ ਡਿਨਰ ਕਰਦੇ ਸਮੇਂ ਪਛਾਣ ਲਿਆ ਸੀ, ਪਰ ਸਾਰਿਆਂ ਨੇ ਮਿਲ ਕੇ ਬਲਜੀਤ ਦੇ ਭਰਾ ਨੂੰ ਸ਼ਾਂਤ ਕੀਤਾ। ਬਲਜੀਤ ਕੌਰ ਦਾ ਭਰਾ ਐਸਡੀਐਸ ਦਫ਼ਤਰ ਵਿੱਚ ਕੰਮ ਕਰਦਾ ਹੈ। ਅੰਮ੍ਰਿਤਪਾਲ ਨੇ ਬਲਜੀਤ ਕੌਰ ਅਤੇ ਉਸ ਦੇ ਭਰਾ ਦੇ ਫੋਨਾਂ ਤੋਂ ਕੁਝ ਨੰਬਰਾਂ ’ਤੇ ਫੋਨ ਕੀਤੇ ਸੀ। ਕਾਲ ਕਰਨ ਤੋਂ ਬਾਅਦ ਮੋਬਾਈਲ ਤੋਂ ਨੰਬਰ ਡਿਲੀਟ ਕਰ ਦਿੱਤਾ। ਬਲਜੀਤ ਕੌਰ ਨੇ ਐਮਬੀਏ ਕੀਤੀ ਹੋਈ ਹੈ। ਉਹ ਇੰਸਟਾਗ੍ਰਾਮ ਰਾਹੀਂ ਅੰਮ੍ਰਿਤਪਾਲ ਦੇ ਸੰਪਰਕ ਵਿੱਚ ਆਈ ਸੀ।

ਇਹ ਵੀ ਪੜ੍ਹੋ: IG Sukhchain Gill PC: ਅੰਮ੍ਰਿਤਪਾਲ ਦੀ ਗ੍ਰਿਫਤਾਰੀ 'ਤੇ ਪੰਜਾਬ ਪੁਲਿਸ ਦਾ ਬਿਆਨ- 'ਅਸੀਂ ਉਸ ਨੂੰ ਘੇਰਾ ਪਾ ਕੀਤਾ ਗ੍ਰਿਫ਼ਤਾਰ'

Last Updated : Apr 23, 2023, 2:30 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.