ਜੰਮੂ ਕਸ਼ਮੀਰ : ਪੁਲਵਾਮਾ ਵਿਖੇ ਹੋਏ ਇਕ ਅੱਤਵਾਦੀ ਮੁਕਾਬਲੇ ਵਿਚ 44 ਆਰਆਰ ਵਿਚ ਤੈਨਾਤ ਇਕ ਜਵਾਨ ਦੇ ਸ਼ਹੀਦ ਹੋਮ ਦੀ ਖ਼ਬਰ ਹੈ। ਸ਼ਹੀਦ ਦੀ ਪਛਾਣ ਹੌਲਦਾਰ ਕਾਸ਼ੀ ਕੁਮਾਰ ਵਜੋਂ ਹੋਈ। ਫ਼ਿਲਹਾਲ ਆਪ੍ਰੇਸਨ ਜਾਰੀ ਹੈ।
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਾਜਪੁਰਾ ਖੇਤਰ ਵਿੱਚ ਦੇਰ ਰਾਤ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਐਨਕਾਉਂਟਰ ਸ਼ੁਰੂ ਹੋਇਆ। ਖੇਤਰ ਵਿਚ ਕਥਿਤ ਤੌਰ 'ਤੇ ਚਾਰ ਤੋਂ ਪੰਜ ਅੱਤਵਾਦੀਆਂ ਦੇ ਲੁਕੇ ਹੋਮ ਦੀ ਖ਼ਬਰ ਹੈ।
ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਨੁਸਾਰ, "ਭਰੋਸੇਯੋਗ ਜਾਣਕਾਰੀ ਮਿਲਣ ਦੇ ਬਾਅਦ, ਸੁਰੱਖਿਆ ਬਲਾਂ (ਫੌਜ, ਪੁਲਿਸ ਅਤੇ ਸੀਆਰਪੀਐਫ) ਦੀ ਇੱਕ ਸੰਯੁਕਤ ਟੀਮ ਨੇ ਰਾਜਪੁਰਾ ਖੇਤਰ ਦੇ ਹੰਜਨ ਪਿੰਡ ਨੂੰ ਘੇਰਿਆ ਅਤੇ ਤਲਾਸ਼ੀ ਮੁਹਿੰਮ ਚਲਾਈ।"
ਉਸਨੇ ਅੱਗੇ ਕਿਹਾ ਕਿ "ਜਦੋਂ ਸੁਰੱਖਿਆ ਬਲਾਂ ਦੀ ਇਕ ਟੀਮ ਸ਼ੱਕੀ ਵਿਅਕਤੀ ਦੇ ਸਥਾਨ 'ਤੇ ਪਹੁੰਚੀ ਤਾਂ ਲੁਕੇ ਹੋਏ ਅੱਤਵਾਦੀਆਂ ਨੇ ਫਾਇਰਿੰਗ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬ ਵਿਚ ਫਾਇਰਿੰਗ ਕਰ ਦਿੱਤੀ ਅਤੇ ਇਸ ਦੇ ਨਾਲ ਹੀ ਮੁਠਭੇੜ ਸ਼ੁਰੂ ਹੋ ਗਈ।"
ਆਖਰੀ ਰਿਪੋਰਟ ਆਉਣ ਤੱਕ ਦੋਵਾਂ ਧਿਰਾਂ ਵਿਚਾਲੇ ਗੋਲੀਬਾਰੀ ਜਾਰੀ ਸੀ। ਸੂਤਰ ਦੱਸਦੇ ਹਨ ਕਿ ਖੇਤਰ ਵਿਚ ਚਾਰ ਤੋਂ ਪੰਜ ਅੱਤਵਾਦੀਆਂ ਦੇ ਲੁਕੇ ਹੋਣ ਦਾ ਅਨੁਮਾਨ ਹੈ। ਫਿਲਹਾਲ ਸੁਰੱਖਿਆ ਬਲਾੰ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਸਰਚ ਅਭਿਆਨ ਚਲਾਇਆਹੋਇਆ ਹੈ।
ਇਹ ਵੀ ਪੜ੍ਹੋ : UK ਤੇ USA ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 27 ਮੈਂਬਰ ਕਾਬੂ