ETV Bharat / bharat

ਤਾਲਿਬਾਨ ਵੱਲੋਂ ਅਮਰੀਕਾ ਨੂੰ ਸਿੱਧੀ ਧਮਕੀ

ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਜਿਸ ਦੌਰਾਨ ਤਾਲਿਬਾਨ ਨੇ ਕਿਹਾ ਹੈ ਕਿ ਜੇ ਬਾਇਡਨ ਸਰਕਾਰ ਅਫ਼ਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਬੁਲਾਉਂਦੀ ਤਾਂ ਇਸ ਦੇ ਨਤੀਜੇ ਬਹੁਤ ਖ਼ਤਰਨਾਕ ਨਿਕਲਣਗੇ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ 31 ਅਗਸਤ ਨੂੰ ਅਫ਼ਗ਼ਾਨਿਸਤਾਨ ਛੱਡਣ ਦੀ ਗੱਲ ਕਹੀ ਹੈ। ਬਾਇਡਨ ਦੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਮਤਲਬ ਨਹੀਂ।

ਤਾਲਿਬਾਨ ਵੱਲੋਂ ਅਮਰੀਕਾ ਨੂੰ ਸਿੱਧੀ ਧਮਕੀ
ਤਾਲਿਬਾਨ ਵੱਲੋਂ ਅਮਰੀਕਾ ਨੂੰ ਸਿੱਧੀ ਧਮਕੀ
author img

By

Published : Aug 23, 2021, 1:56 PM IST

ਕਾਬੁਲ: ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ ਜਿਸ ਦੌਰਾਨ ਤਾਲਿਬਾਨ ਨੇ ਕਿਹਾ ਹੈ ਕਿ ਜੇ ਬਾਇਡਨ ਸਰਕਾਰ ਅਫ਼ਗਾਨਿਸਤਾਨ ਤੋਂ ਆਪਣੀਆਂ ਫੌਜਾਂ ਵਾਪਸ ਨਹੀਂ ਬੁਲਾਉਂਦੀ ਤਾਂ ਇਸ ਦੇ ਨਤੀਜੇ ਬਹੁਤ ਖ਼ਤਰਨਾਕ ਨਿਕਲਣਗੇ। ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ 31 ਅਗਸਤ ਨੂੰ ਅਫ਼ਗਾਨਿਸਤਾਨ ਛੱਡਣ ਦੀ ਗੱਲ ਕਹੀ ਹੈ। ਬਾਇਡਨ ਦੇ ਆਪਣੇ ਸਟੈਂਡ ਤੋਂ ਪਿੱਛੇ ਹਟਣ ਦਾ ਕੋਈ ਮਤਲਬ ਨਹੀਂ।

ਤਾਲਿਬਾਨ ਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਕਿ 31 ਅਗਸਤ ਤੋਂ ਇਹ ਮਿਆਦ 1 ਦਿਨ ਵੀ ਅੱਗੇ ਨਹੀਂ ਵਧ ਸਕਦੀ। ਜੇ ਅਮਰੀਕਾ ਅਤੇ ਬ੍ਰਿਟੇਨ 31 ਅਗਸਤ ਤੋਂ ਬਾਅਦ ਇੱਕ ਦਿਨ ਵਧਾਉਣ ਦੀ ਮੰਗ ਕਰਦੇ ਹਨ ਤਾਂ ਜਵਾਬ ਨਹੀਂ ਵਿੱਚ ਹੀ ਹੋਵੇਗਾ ਪਰ ਉਸ ਦੇ ਗੰਭੀਰ ਨਤੀਜੇ ਵੀ ਭੁਗਤਣੇ ਪੈਣਗੇ।

ਅਫ਼ਗ਼ਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਹਵਾਈ ਅੱਡੇ 'ਤੇ ਨਿਰਾਸ਼ਾ ਭਰਿਆ ਮਾਹੌਲ ਹੈ। ਲੋਕ ਤਾਲਿਬਾਨ ਤੋਂ ਬਚਣ ਲਈ ਸਭ ਕੁਝ ਛੱਡਣ ਤੇ ਆਪਣੀ ਜਾਨ ਜੋਖ਼ਮ ਵਿੱਚ ਪਾਉਣ ਲਈ ਵੀ ਤਿਆਰ ਹਨ। ਜਦੋਂ ਇਸ ਮੁੱਦੇ 'ਤੇ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰ ਦਿੱਤਾ।

ਉਸ ਨੇ ਕਿਹਾ'ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਹੁਣ ਚਿੰਤਾ ਕਰਨ ਦੀ ਜਾਂ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਹ ਪੱਛਮੀ ਦੇਸ਼ਾਂ ਵਿੱਚ ਰਹਿਣਾ ਚਾਹੁੰਦੇ ਹਨ ਕਿਉਂਕਿ ਅਫ਼ਗ਼ਾਨਿਸਤਾਨ ਇੱਕ ਗ਼ਰੀਬ ਦੇਸ਼ ਹੈ ਤੇ ਅਫ਼ਗ਼ਾਨਿਸਤਾਨ ਦੇ 70 ਪ੍ਰਤੀਸ਼ਤ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਇਸੇ ਕਰਕੇ ਹਰ ਕੋਈ ਪੱਛਮੀ ਦੇਸ਼ਾਂ ਵਿੱਚ ਖੁਸ਼ਹਾਲ ਜੀਵਨ ਲਈ ਸੈਟਲ ਹੋਣਾ ਚਾਹੁੰਦਾ ਹੈ। ਇਹ ਡਰਨ ਦੀ ਗੱਲ ਨਹੀਂ ਹੈ।

ਇਹ ਵੀ ਪੜੋ: ਭਾਰਤ ਲਿਆਂਦੇ ਜਾ ਰਹੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ

ETV Bharat Logo

Copyright © 2024 Ushodaya Enterprises Pvt. Ltd., All Rights Reserved.