ETV Bharat / bharat

ਕੋਰੋਨਾ ਕਾਲ ਦੌਰਾਨ ਸੱਪ ਫੜਨ ਵਾਲੇ ਦੀ ਕਹਾਣੀ - ਚੈਰੂਪੁਲੈਸਰੀ ਖੇਤਰ

ਕੇਰਲ ਦੇ ਪਲੱਕੜ ਜ਼ਿਲ੍ਹੇ ਦੇ ਚੈਰੂਪੁਲੈਸਰੀ ਖੇਤਰ ਦੇ ਰਹਿਣ ਵਾਲੇ ਬਿਨੀਸ਼ ਕੁਮਾਰ ਦੀ ਜ਼ਿੰਦਗੀ ਪਿਛਲੇ ਢਾਈ ਦਹਾਕਿਆਂ ਤੋਂ ਸੱਪਾਂ ਨਾਲ ਬਹੁਤ ਨੇੜਿਓਂ ਜੁੜੀ ਹੋਈ ਹੈ।

ਕੋਰੋਨਾ ਕਾਲ ਦੌਰਾਨ ਸੱਪ ਫੜਨ ਵਾਲੇ ਦੀ ਕਹਾਣੀ
ਕੋਰੋਨਾ ਕਾਲ ਦੌਰਾਨ ਸੱਪ ਫੜਨ ਵਾਲੇ ਦੀ ਕਹਾਣੀ
author img

By

Published : Dec 28, 2020, 11:23 AM IST

ਕੇਰਲ ਦੇ ਰਹਿਣ ਵਾਲੇ ਵਿਅਕਤੀ ਬਿਨੀਸ਼ ਕੁਮਾਰ ਦੀ ਜ਼ਿੰਦਗੀ ਪਿਛਲੇ ਢਾਈ ਦਹਾਕਿਆਂ ਤੋਂ ਸੱਪਾਂ ਨਾਲ ਬਹੁਤ ਨੇੜਿਓਂ ਜੁੜੀ ਹੋਈ ਹੈ। ਬਿਨੀਸ਼ ਕੁਮਾਰ ਪਲੱਕੜ ਜ਼ਿਲ੍ਹੇ ਦੇ ਚੈਰੂਪੁਲੈਸਰੀ ਖੇਤਰ ਦੇ ਰਹਿਣ ਵਾਲੇ ਹਨ, ਜਿਸ ਇਲਾਕੇ ਵਿੱਚ ਅਕਸਰ ਜਾਨਲੇਵਾ ਸੱਪ ਪਾਏ ਜਾਂਦੇ ਹਨ। ਪਰ ਚਾਹੇ ਉਹ ਕੋਬ੍ਰਾ ਹੋਵੇ ਜਾਂ ਕਿੰਗ ਕੋਬ੍ਰਾ, ਉਹ ਸਾਰੇ ਬਿਨੀਸ਼ ਕੁਮਾਰ ਦੇ ਸਾਹਮਣੇ ਅਨੁਸ਼ਾਸਿਤ ਵਿਦਿਆਰਥੀ ਵਾਂਗ ਰਹਿੰਦੇ ਹਨ।

ਕੋਰੋਨਾ ਕਾਲ ਦੌਰਾਨ ਸੱਪ ਫੜਨ ਵਾਲੇ ਦੀ ਕਹਾਣੀ

ਬਿਨੇਸ਼ ਕੇਰਲ ਦੇ ਜੰਗਲਾਤ ਵਿਭਾਗ ਅਧੀਨ ਪਲੱਕੜ ਵਿੱਚ ਮਲਮਪੁਝਾ ਸੱਪ ਬਚਾਅ ਅਤੇ ਮੁੜ ਵਸੇਬਾ ਕੇਂਦਰ ਵਿੱਚ ਇੱਕ ਅਸਥਾਈ ਕਰਮਚਾਰੀ ਹਨ। ਜਦੋਂ ਬਿਨੀਸ਼ ਸੱਤਵੀਂ ਜਮਾਤ ਦੇ ਵਿਦਿਆਰਥੀ ਸੀ ਤਾਂ ਉਹ ਸੱਪਾਂ ਵੱਲ ਆਕਰਸ਼ਿਤ ਹੋਏ ਸੀ। ਹੌਲੀ-ਹੌਲੀ, ਉਨ੍ਹਾਂ ਦਾ ਸੱਪਾਂ ਲਈ ਜਨੂੰਨ ਅਤੇ ਪਿਆਰ ਵਧਦਾ ਗਿਆ। ਜਦੋਂ ਬਿਨੀਸ਼ ਨੇ ਇੱਕ ਸੱਪ ਫੜਨ ਵਾਲੇ ਦੇ ਸਾਹਮਣੇ ਇੱਕ ਬਹੁਤ ਹੀ ਜ਼ਹਿਰੀਲੇ ਕੋਬਰੇ ਨੂੰ ਸਿਰ ਝੁਕਾਉਂਦਾ ਦੇਖਿਆ ਤਾਂ ਬਿਨੀਸ਼ ਨੂੰ ਸੱਪ ਫੜਨ ਵਾਲੇ ਅਤੇ ਉਸਦੀ ਯੋਗਤਾ ਤੋਂ ਡਰ ਲੱਗਿਆ। ਬਾਅਦ ਵਿੱਚ ਸੱਪ ਫੜਨ ਵਾਲੇ ਵਿਅਕਤੀ ਤੋਂ ਬਿਨੀਸ਼ ਨੂੰ ਸੱਪ ਨੂੰ ਫੜਨ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਬਿਨੀਸ਼ ਸੱਪਾਂ ਨਾਲ ਜੁੜਨ ਅਤੇ ਦੋਸਤੀ ਕਰਨ ਲਈ ਬਹੁਤ ਉਤਸ਼ਾਹਤ ਹੋ ਗਏ।

ਸੱਪਾਂ ਨੂੰ ਫੜਨ ਲਈ ਬਹੁਤ ਸਾਰੇ ਸੁਝਾਅ ਅਤੇ ਤਰੀਕੇ ਸਿੱਖੇ

ਬਿਨੇਸ਼ ਨੂੰ ਖ਼ੁਦ ਇੱਕ ਸੱਪ ਫੜਨ ਵਾਲਾ ਮਿਲਿਆ ਜਿਸ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਬਿਨੀਸ਼ ਨੇ ਉਸ ਨੂੰ ਆਪਣੀ ਸਿਖਲਾਈ ਲਈ ਚੁਣਿਆ। ਬਾਅਦ ਵਿੱਚ, ਉਨ੍ਹਾਂ ਹੌਲੀ ਹੌਲੀ ਸਾਰੇ ਸੱਪ ਫੜਨ ਵਾਲਿਆਂ ਤੋਂ ਸੱਪਾਂ ਨੂੰ ਫੜਨ ਲਈ ਬਹੁਤ ਸਾਰੇ ਸੁਝਾਅ ਅਤੇ ਤਰੀਕੇ ਸਿੱਖੇ। ਇਸ ਖੇਤਰ ਦੇ ਕੋਇੰਬਟੂਰ ਦੇ ਵਸਨੀਕ ਪਾਰਥਾਸਾਰਥੀ ਨੇ ਵੀ ਬਿਨੀਸ਼ ਨੂੰ ਬਹੁਤ ਪ੍ਰਭਾਵਿਤ ਕੀਤਾ।

ਕਿੰਗ ਕੋਬਰਾ ਸਮੇਤ ਕਈ ਸੱਪਾਂ ਨੂੰ ਨਹਾਉਂਦੇ ਅਤੇ ਖੁਵਾਉਂਦੇ ਸਨ ਬਿਨੀਸ਼

ਬਿਨੀਸ਼ ਵੱਡੇ-ਵੱਡੇ ਸਮਾਗਮ ਕਰ ਚੁੱਕੇ ਹਨ ਜਿਸ 'ਚ ਉਨ੍ਹਾਂ ਦਾ ਹਜ਼ਾਰਾਂ ਸੱਪਾਂ ਨਾਲ ਪਿੰਜਰੇ ਵਿੱਚ ਪਏ ਹਫ਼ਤੇ ਬਿਤਾਉਣਾ ਸ਼ਾਮਲ ਹੈ। ਬਿਨੀਸ਼ 1996 ਵਿੱਚ ਮਲਮਪੂਝਾ ਸਨੇਕ ਪਾਰਕ ਵਿੱਚ ਇੱਕ ਅਸਥਾਈ ਕਰਮਚਾਰੀ ਵਜੋਂ ਨੌਕਰੀ ਕਰਦੇ ਸੀ। ਬਿਨੇਸ਼ ਨੇ ਇੱਥੇ ਸਨੇਕ ਪਾਰਕ ਵਿੱਚ ਸੌ ਤੋਂ ਵੱਧ ਜ਼ਹਿਰੀਲੇ ਅਤੇ ਗੈਰ ਜ਼ਹਿਰੀਲੇ ਸੱਪਾਂ ਦੀ ਦੇਖਭਾਲ ਦੀ ਭੂਮਿਕਾ ਨਿਭਾਈ। ਬਿਨੀਸ਼ ਉਹ ਵਿਅਕਤੀ ਹਨ ਜੋ ਕਿੰਗ ਕੋਬਰਾ ਸਮੇਤ ਸਾਰੇ ਸੱਪਾਂ ਨੂੰ ਨਹਾਉਂਦੇ ਅਤੇ ਖੁਵਾਉਂਦੇ ਸੀ।

ਜਦੋਂ ਮਰਦੇ-ਮਰਦੇ ਬਚੇ ਸਨ ਬਿਨੀਸ਼

ਬਿਨੀਸ਼ ਨੇ ਹੁਣ ਤੱਕ ਹਜ਼ਾਰਾਂ ਸੱਪਾਂ ਨੂੰ ਬਚਾਇਆ ਹੈ। ਉਨ੍ਹਾਂ 100 ਤੋਂ ਵੱਧ ਕਿੰਗ ਕੋਬਰਾ ਫੜੇ ਹਨ ਅਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡਿਆ ਹੈ। ਉਨ੍ਹਾਂ ਨੂੰ ਦੋ ਵਾਰ ਸੱਪ ਨੇ ਡਸਿਆ ਸੀ ਅਤੇ ਮਰਦੇ-ਮਰਦੇ ਬਚੇ ਸਨ। ਹਾਲਾਂਕਿ, ਬਿਨੀਸ਼ ਦਾ ਕਹਿਣਾ ਹੈ ਕਿ ਸੱਪ ਬਚਾਉਣ ਵਾਲੇ ਵਜੋਂ ਉਨ੍ਹਾਂ ਦੀ ਨੌਕਰੀ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਨਾਲੋਂ ਜ਼ਿਆਦਾ ਪਿਆਰੀ ਹੈ। ਉਹ ਆਪਣੇ ਦੋ ਬੱਚਿਆਂ ਨੂੰ ਸੱਪ ਫੜਨ ਅਤੇ ਸੰਭਾਲਣ ਦੀ ਸਿਖਲਾਈ ਦੇ ਰਹੇ ਹਨ।

ਇਸ ਤੋਂ ਪਹਿਲਾਂ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਸੱਪ ਦੇ ਦੇਖਭਾਲ ਕਰਨ ਵਾਲੇ ਨੂੰ ਜੰਗਲ ਦੀ ਦੇਖਭਾਲ ਕਰਨ ਵਾਲੇ ਵਜੋਂ ਨਿਯੁਕਤ ਕੀਤਾ ਸੀ, ਪਰ ਬਿਨੀਸ਼ ਨੇ ਉਹ ਮੌਕਾ ਗੁਆ ਦਿੱਤਾ ਕਿਉਂਕਿ ਉਨ੍ਹਾਂ ਦੀ ਯੋਗਤਾ ਲਈ 20 ਸਾਲ ਪੂਰੇ ਨਹੀਂ ਹੋਏ ਸਨ। ਹੁਣ ਕੋਵਿਡ ਮਹਾਂਮਾਰੀ ਦੇ ਕਾਰਨ, ਮਲਮਪੁਝਾ ਸੱਪ ਬਚਾਅ ਅਤੇ ਮੁੜ ਵਸੇਬਾ ਕੇਂਦਰ ਜਿਸ ਵਿੱਚ ਬਨੀਸ਼ ਕੰਮ ਕਰਦਾ ਹੈ, ਜੋ ਕਿ ਅਜੇ ਬੰਦ ਹੈ। ਹੁਣ ਉਨ੍ਹਾਂ ਨੂੰ ਸਿਰਫ 15 ਦਿਨਾਂ ਦੀ ਤਨਖਾਹ ਮਿਲ ਰਹੀ ਹੈ।

ਕੋਵਿਡ ਦੇ ਕਾਰਨ ਘਟੀ ਆਮਦਨ

ਕੋਵਿਡ ਦੀ ਮੌਜੂਦਾ ਸਥਿਤੀ ਦੇ ਕਾਰਨ, ਆਮਦਨੀ ਅੱਧੀ ਘੱਟ ਗਈ ਹੈ, ਜਿਸ ਕਾਰਨ ਬਿਨੀਸ਼ ਨੂੰ ਆਪਣੇ ਘਰੇਲੂ ਖਰਚਿਆਂ ਦਾ ਪ੍ਰਬੰਧਨ ਕਰਨਾ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਮੁਸ਼ਕਲ ਹੋ ਰਿਹਾ ਹੈ। ਕੋਵਿਡ ਸੰਕਟ ਦੇ ਸਮੇਂ ਪ੍ਰਸ਼ਾਸਨ ਦੀ ਕੋਈ ਸਹਾਇਤਾ ਇਸ ਸੱਪ ਫੜਨ ਵਾਲੇ ਲਈ ਵੱਡੀ ਰਾਹਤ ਦੇ ਸਕਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.