ਉੱਤਰਾਖੰਡ: ਉਤਰਾਖੰਡ ਆਪਣੀ ਸਮ੍ਰਿਧ ਜੈਵ ਵਿਭਿੰਨਤਾ ਲਈ ਵਿਸ਼ਵ ਭਰ 'ਚ ਮਸ਼ਹੂਰ ਹੈ। ਇਥੇ ਦੇ ਪਹਾੜਾਂ ਤੇ ਕੁਦਰਤ ਦੀ ਅਨਮੋਲ ਧਰੋਹਰ ਤੇ ਵੱਖ-ਵੱਖ ਰੰਗ ਵੇਖਣ ਨੂੰ ਮਿਲਦੇ ਹਨ, ਜੋ ਲੋਕਾਂ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੰਦੇ ਹਨ ਇਹ ਧਰਤੀ ਹੈ ਜਾਂ ਸਵਰਗ।
ਕੁਦਰਤ ਦੀ ਅਨਮੋਲ ਧਰੋਹਰ
ਅਜਿਹੀ ਇੱਕ ਕੁਦਰਤੀ ਧਰੋਹਰ ਹੈ ਉੱਤਰਾਕਾਸ਼ੀ ਜਨਪਦ ਤੋਂ ਕਰੀਬ 14,200 ਫੀਟ ਉਚਾਈ 'ਤੇ ਸਥਿਤ ਬਾਮਸਰੂ ਤਾਲ ਟ੍ਰੈਕਜਿਥੇ ਮੌਨਸੂਨ ਵਿੱਚ ਵੀ ਪਹਾੜਾਂ 'ਤੇ ਭੀਸ਼ਣ ਗਰਮੀ ਵੇਖਣ ਨੂੰ ਮਿਲ ਰਹੀ ਹੈ ਤਾਂ ਉਥੇ ਹੀ ਬਾਮਸਰੂ ਤਾਲ ਅਜੇ ਵੀ 80 ਫੀਸਦੀ ਤੱਕ ਜੰਮਿਆ ਹੋਇਆ ਹੈ।
ਉੱਤਰਾਕਾਸ਼ੀ ਜਨਪਦ 'ਚ ਬਾਮਸਰੂ ਤਾਲ ਵਿਸ਼ਵ ਪ੍ਰਸਿੱਧ ਡੋਡੀਤਾਲ ਤੋਂ ਕਰੀਬ 40 ਕਿਲੋਮੀਟਰ ਦੂਰ ਸਥਿਤ ਹੈ। ਇਥੇ ਪਹੁੰਚਣ ਲਈ ਟ੍ਰੈਕਿੰਗ ਹੀ ਇਕਲੌਤਾ ਸਾਧਨ ਹੈ। ਹੰਨੂਮਾਨਚੱਟੀ ਤੋਂ ਟ੍ਰੈਕਿੰਗ ਰਾਹੀਂ ਇਥੇ ਪਹੁੰਚਿਆ ਜਾ ਸਕਦਾ ਹੈ। ਹਲਾਂਕਿ ਅਜੇ ਤੱਕ ਇਸ ਨੂੰ ਸੈਰ-ਸਪਾਟਾ ਤੇ ਟ੍ਰੈਕਿੰਗ ਮੈਪ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਸੈਰ-ਸਪਾਟੇ ਲਈ ਮਿਲੇ ਵਧਾਵਾ
ਇਥੇ ਘੁੰਮਣ ਆਏ ਟ੍ਰੈਕਰ ਸੁਮਨ ਪਵਾਰ ਨੇ ਦੱਸਿਆ ਕਿ ਅਸੀਂ ਸਾਰੇ ਲੋਕ ਟ੍ਰੈਕਰਸ ਹਾਂ, ਇਸ ਵੇਲੇ ਅਸੀਂ ਬਾਮਸਰੂ ਵਿੱਚ ਹਾਂ। ਤੁਸੀਂ ਇਹ ਦੇਖ ਸਕਦੇ ਹੋ ਬਾਮਸਰੂ ਤਾਲ, ਜੋ ਕਿ ਸਮੁੰਦਰ ਤਲ ਤੋ 4300 ਮੀਟਰ ਉਚਾਈ 'ਤੇ ਸਥਿਤ ਹੈ। ਥੋੜਾ ਖੱਬੇ ਮੁੜੀਏ ਤਾਂ ਤੁਹਾਨੂੰ ਵੱਡਾ ਤੇ ਬੰਦਰਪੂੰਛ ਪਹਾੜ ਨਜ਼ਰ ਆਵੇਗਾ, ਜੋ ਕਿ ਬਾਦਲਾਂ ਨਾਲ ਘਿਰਿਆ ਹੋਇਆ ਹੈ। ਇਥੇ ਆਉਣਾ ਸਾਡੇ ਲਈ ਬੇਹਦ ਅਦਭੁੱਤ ਹੈ। ਇਹ ਸਾਡੇ ਲਈ ਨਵੀਂ ਖੋਜ ਹੈ। ਸਾਡੇ ਚੋਂ ਕੋਈ ਵੀ ਅਜੇ ਤੱਕ ਇਥੇ ਨਹੀਂ ਪਹੁੰਚ ਸਕਿਆ ਹੈ। ਅਸੀਂ ਇਸ ਨੂੰ ਹੋਰ ਐਕਸਪਲੋਰ (explore) ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਥੇ ਵੱਧ ਤੋਂ ਵੱਧ ਲੋਕ ਆਉਣ ਤੇ ਇਥੇ ਦੇ ਪਹਾੜਾਂ, ਬੁਗਿਆਲਾਂ ਤੇ ਤਾਲਾਂ ਦੇ ਬਾਰੇ ਜਾਨਣ।
ਬਰਫ ਨਾਲ ਢੱਕਿਆ ਬਾਮਸਰੂ ਤਾਲ
ਦਰਵਾ ਟੌਪ ਤੋਂ ਬਾਅਦ ਬਿਆਂ ਬੁਗਿਆਲ, ਵਿੱਚ ਬ੍ਰਹਮਕਮਲ ਸਣੇ ਕਈ ਖੁਬਸੁਰਤ ਫੁੱਲਾਂ ਦੀ ਘਾਟੀ ਹੈ। ਉਸ ਤੋਂ ਬਾਅਦ ਬਾਮਸਰੂ ਤਾਲ ਆਉਂਦਾ ਹੈ, ਜੋ ਕਿ ਚਾਰੇ ਪਾਸਿਓਂ ਬਰਫ ਨਾਲ ਢੱਕਿਆਂ ਪਹਾੜੀਆਂ ਨਾਲ ਘਿਰਿਆ ਹੈ। ਕਰੀਬ 500 ਮੀਟਰ ਖੇਤਰ ਵਿੱਚ ਫੈਲਿਆ ਇਹ ਤਾਲ ਅਜੇ ਵੀ ਕਰੀਬ 80 ਫੀਸਦੀ ਬਰਫ ਨਾਲ ਢਕਿਆ ਹੋਇਆ ਹੈ। ਇਥੋਂ ਬਰਫ ਤੋਂ ਢੱਕੇ ਬੰਦਰਪੂੰਛ ਪਹਾੜ ਦੀ ਪੁਰਬੀ ਤੇ ਪੱਛਮੀ ਚੋਟੀ ਨੂੰ ਅਸਾਨੀ ਨਾਲ ਵੇਖਿਆ ਜਾ ਸਕਦਾ ਹੈ। ਬੰਦਰਪੂੰਛ ਤੋਂ ਯਮੂਨਾ ਦੀ ਸਹਾਇਕ ਨਦੀ "ਹਨੂੰਮਾਨ ਗੰਗਾ" ਨਿਕਲਦੀ ਹੈ।
ਫੁੱਲਾਂ ਦੀ ਘਾਟੀ ਦੇ ਨਾਲ-ਨਾਲ ਕੁਦਰਤੀ ਰੰਗ
ਬਾਮਸਰੂ ਤਾਲ ਟਰੈਕ 'ਤੇ ਅਲਪਾਈਨ ਵਨਸਪਤੀਆਂ ਦੀ ਵਿਵਿਧਤਾ ਹੈ। ਇਥੇ ਤੁਸੀਂ ਵੱਖ-ਵੱਖ ਜਾਨਵਰਾਂ ਨੂੰ ਵੇਖ ਸਕੋਗੇ। ਇਥੇ ਬੂਰਾਂਸ, ਸਿਲਵਰ ਬਰਚ, ਦੇਵਦਾਰ ਤੇ ਓਕਸ ਦੇ ਘਣੇ ਜੰਗਲ ਹਨ। ਬਰਫ ਨਾਲ ਢੱਕੀ ਉੱਚੀ ਹਿਮਾਲਯ ਦੀ ਚੋਟੀਆਂ ਵਿਚਾਲੇ ਇਹ ਮਨਮੋਹਕ ਨਜ਼ਾਰਾ ਬਮਸਾਰੂ ਤਾਲ ਤੋਂ ਗਿਦਾਰਾ ਤੇ ਦਯਾਰਾ ਬੁਗਿਆਲ ਤੇ ਹਨੂੰਮਾਨ ਗੰਗਾ ਘਾਟੀ ਦੇ ਗਵਾਹ ਬਣਨ ਦਾ ਇੱਕ ਅਨੋਖਾ ਅਹਿਸਾਸ ਹੈ।
ਦੇਵਭੂਮੀ ਦਾ ਅਹਿਸਾਸ
ਬਾਮਸਰੂ ਤਾਲ ਤੇ ਇਸ ਦੇ ਟ੍ਰੈਕ ਦੀ ਤੁਲਨਾ ਰੂਪਕੁੰਡ ਟ੍ਰੈਕ ਨਾਲ ਕੀਤੀ ਜਾਂਦੀ ਹੈ। ਬਾਮਸਰੂ ਤਾਲ ਨੂੰ ਭੀਮਤਾਲ ਵੀ ਕਿਹਾ ਜਾਂਦਾ ਹੈ ਤੇ ਇਥੇ ਕੁੱਝ ਹੀ ਦੂਰੀ 'ਤੇ ਭੀਮਗੁਫਾ ਸਥਿਤ ਹੈ। ਇਹ ਥਾਂ ਕੁਦਰਤੀ ਖੁਬਸੂਰਤੀ ਨਾਲ ਭਰਪੂਰ ਹੈ । ਇਥੇ ਇੱਕ ਪਾਸੇ ਜਿਥੇ ਪਹਾੜਾਂ ਵਿਚਾਲੇ ਵੱਗਦੀ ਨਦੀ ਵਿਖਾਈ ਦਿੰਦੀ ਹੈ, ਉਥੇ ਹੀ ਦੂਜੇ ਪਾਸੇ ਪਹਾੜਾਂ 'ਤੇ ਘਣੇ ਜੰਗਲ ਵੀ ਵਿਖਾਈ ਦਿੰਦੇ ਹਨ। ਇਹ ਕਹਿਣਾ ਝੂਠ ਨਹੀਂ ਹੋਵੇਗਾ ਕਿ ਇਹ ਥਾਂ ਸੱਚਮੁੱਚ ਕਿਸੇ ਦੇਵਭੂਮੀ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਕੁੜੀ ਬਾਬੂ ਬਾਬੂ ਚੀਕਦੀ ਰਹੀ ਮੁੰਡਾ ਲੈਂਦਾ ਰਿਹਾ 7 ਫੇਰੇ!