ETV Bharat / bharat

ਗੁਜਰਾਤ ਕਾਂਗਰਸ ਦੇ ਦਫ਼ਤਰ ਨੂੰ ਲਿਖਿਆ 'ਹਜ ਹਾਊਸ', ਨੇਤਾਵਾਂ ਦੇ ਪੋਸਟਰ 'ਤੇ ਕਾਲਿਖ ਪੋਥੀ - ਦੱਖਣਪੰਥੀ ਸੰਗਠਨ ਬਜਰੰਗ ਦਲ

ਗੁਜਰਾਤ ਦੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਈ ਹੈ। ਬਜਰੰਗ ਦਲ ਨੇ ਗੁਜਰਾਤ ਕਾਂਗਰਸ ਪ੍ਰਧਾਨ ਜਗਦੀਸ਼ ਠਾਕੋਰ ਨਾਲ ਗੁਜਰਾਤ ਕਾਂਗਰਸ ਕਮੇਟੀ ਦਫ਼ਤਰ ਵਿੱਚ ਕਾਂਗਰਸ ਦੇ ਬੈਨਰ ਉੱਤੇ ਕਾਲਿਖ ਪੋਥ ਕੇ ਵਿਰੋਧ ਜਤਾਇਆ। ਉਨ੍ਹਾਂ ਨੇ ਕਾਂਗਰਸ ਦੇ ਕਈ ਨੇਤਾਵਾਂ ਦੇ ਪੋਸਟਰ ਉੱਤੇ ਕਾਲਿਖ ਪੋਥ ਦਿੱਤੀ। ਕਾਂਗਰਸ ਦੇ ਮੁੱਖ ਦਫ਼ਤਰ ਦੇ ਬਾਹਰ 'ਹਜ ਹਾਊਸ' ਵੀ ਲਿੱਖ ਦਿੱਤਾ।

The office of Gujarat Congress Pradesh Committee has been renamed as Haj House

author img

By

Published : Jul 22, 2022, 6:53 PM IST

ਅਹਿਮਦਾਬਾਦ/ਗੁਜਰਾਤ: ਦੱਖਣਪੰਥੀ ਸੰਗਠਨ ਬਜਰੰਗ ਦਲ ਦੇ ਕੁਝ ਕਾਰਕੁਨਾਂ ਨੇ ਸ਼ੁੱਕਰਵਾਰ ਤੜਕੇ ਅਹਿਮਦਾਬਾਦ 'ਚ ਕਾਂਗਰਸ ਦੇ ਸੂਬਾ ਹੈੱਡਕੁਆਰਟਰ ਦੀ ਇਮਾਰਤ 'ਤੇ ਪੋਸਟਰ ਚਿਪਕਾਏ, ਜਿਸ 'ਚ ਲਿਖਿਆ ਸੀ ਕਿ ਪਾਰਟੀ ਦਫਤਰ ਦਾ ਨਾਂ ਬਦਲ ਕੇ 'ਹਜ ਹਾਊਸ' ਕਰ ਦਿੱਤਾ ਗਿਆ ਹੈ। ਬਜਰੰਗ ਦਲ ਦੇ ਸਹਿਯੋਗੀ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਕਿਹਾ ਕਿ ਉਸ ਦੇ ਵਰਕਰਾਂ ਨੇ ਗੁਜਰਾਤ ਕਾਂਗਰਸ ਦੇ ਪ੍ਰਧਾਨ ਜਗਦੀਸ਼ ਠਾਕੋਰ ਦੀ ਘੱਟ ਗਿਣਤੀਆਂ ਬਾਰੇ ਤਾਜ਼ਾ ਟਿੱਪਣੀ ਵਿਰੁੱਧ ਆਪਣਾ ਵਿਰੋਧ ਦਰਜ ਕਰਵਾਉਣ ਲਈ ਇਹ ਕਾਰਵਾਈ ਕੀਤੀ।

ਵੀਐਚਪੀ ਦੁਆਰਾ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ, ਪ੍ਰਦਰਸ਼ਨਕਾਰੀ ਪਾਰਟੀ ਦਫ਼ਤਰ ਦੀਆਂ ਕੰਧਾਂ 'ਤੇ ਸਪਰੇਅ ਰੰਗਾਂ ਦੀ ਵਰਤੋਂ ਕਰਦਿਆਂ 'ਹਜ ਹਾਊਸ' ਲਿਖਦੇ ਹੋਏ ਅਤੇ ਅਹਾਤੇ ਵਿੱਚ ਲਗਾਏ ਗਏ ਬੈਨਰਾਂ 'ਤੇ ਵੱਖ-ਵੱਖ ਕਾਂਗਰਸੀ ਨੇਤਾਵਾਂ ਦੀਆਂ ਤਸਵੀਰਾਂ ਨੂੰ ਖ਼ਰਾਬ ਕਰਦੇ ਹੋਏ ਦਿਖਾਈ ਦੇ ਰਹੇ ਹਨ।

The office of Gujarat Congress Pradesh Committee has been renamed as Haj House
ਨੇਤਾਵਾਂ ਦੇ ਪੋਸਟਰ 'ਤੇ ਕਾਲਿਖ ਪੋਥੀ

ਬੁੱਧਵਾਰ ਨੂੰ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਠਾਕੋਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇਸ ਵਿਚਾਰ ਦਾ ਸਮਰਥਨ ਕੀਤਾ ਸੀ ਕਿ ਦੇਸ਼ ਦੇ ਸੰਸਾਧਨਾਂ 'ਤੇ ਘੱਟ ਗਿਣਤੀਆਂ ਦਾ ਪਹਿਲਾ ਅਧਿਕਾਰ ਹੋਣਾ ਚਾਹੀਦਾ ਹੈ ਅਤੇ ਕਿਹਾ ਕਿ ਕਾਂਗਰਸ ਇਸ ਵਿਚਾਰਧਾਰਾ ਤੋਂ ਪਿੱਛੇ ਨਹੀਂ ਹਟੇਗੀ ਭਾਵੇਂ ਉਸਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਾਮਲੇ 'ਚ ਜਗਦੀਸ਼ ਠਾਕੋਰ ਨੇ ਬਿਆਨ ਦਿੰਦੇ ਹੋਏ ਕਿਹਾ ਕਿ, "ਕਾਂਗਰਸ ਆਪਣੀ ਵਿਚਾਰਧਾਰਾ ਨਾਲ ਜੁੜੀ ਹੋਈ ਹੈ। ਸੱਤਾ ਹੋਵੇ ਜਾਂ ਨਾ, ਇਹ ਹਮੇਸ਼ਾ ਆਪਣੀ ਵਿਚਾਰਧਾਰਾ 'ਤੇ ਚੱਲਦਾ ਹੈ। ਮੈਂ ਜੋ ਵੀ ਕਿਹਾ ਹੈ, ਸੀਮਾ ਦੇ ਅੰਦਰ ਕਿਹਾ ਹੈ।"

ਇਸ ਦੇ ਨਾਲ ਹੀ ਬਜਰੰਗ ਦਲ ਦੇ ਵਰਕਰਾਂ ਦਾ ਕਹਿਣਾ ਹੈ ਕਿ ਕਾਂਗਰਸ ਪਿਛਲੇ 70 ਸਾਲਾਂ ਤੋਂ ਧਰਮ ਦੇ ਆਧਾਰ 'ਤੇ ਰਾਜਨੀਤੀ ਕਰ ਰਹੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਜਗਦੀਸ਼ ਠਾਕੋਰ ਦੇ ਬਿਆਨ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਸਾਨੂੰ ਇਸ ਦੇਸ਼ ਵਿੱਚ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਨੀ ਚਾਹੀਦੀ। ਕਾਂਗਰਸ ਨੇ 70 ਸਾਲਾਂ ਤੋਂ ਘੱਟ ਗਿਣਤੀ ਭਾਈਚਾਰੇ ਨੂੰ ਖੁਸ਼ ਰੱਖਣ ਦਾ ਕੰਮ ਕੀਤਾ ਹੈ।

Gujarat Congress Pradesh Committee
ਨੇਤਾਵਾਂ ਦੇ ਪੋਸਟਰ 'ਤੇ ਕਾਲਿਖ ਪੋਥੀ

ਗੁਜਰਾਤ VHP ਦੇ ਬੁਲਾਰੇ ਹਿਤੇਂਦਰ ਸਿੰਘ ਰਾਜਪੂਤ ਨੇ ਕਿਹਾ, ''ਗੁਜਰਾਤ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਦੇਸ਼ ਦੇ ਸੰਸਾਧਨਾਂ 'ਤੇ ਘੱਟ ਗਿਣਤੀਆਂ ਦਾ ਪਹਿਲਾ ਹੱਕ ਹੈ। ਇਹ ਪਾਰਟੀ ਇੱਕ ਪਾਸੇ ਧਰਮ ਨਿਰਪੱਖਤਾ ਅਤੇ ਬਰਾਬਰੀ ਦੀ ਗੱਲ ਕਰਦੀ ਹੈ ਅਤੇ ਫਿਰ ਵੋਟਾਂ ਲਈ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੈ। ਅਸੀਂ ਇਸ ਧਰਮ ਕੇਂਦਰਿਤ ਰਾਜਨੀਤੀ ਦੇ ਵਿਰੁੱਧ ਹਾਂ, ਕਿਉਂਕਿ ਇਹ ਦੇਸ਼ ਅਤੇ ਸਮਾਜ ਵਿੱਚ ਵੰਡ ਪੈਦਾ ਕਰਦੀ ਹੈ। ਇਹ ਦੇਸ਼ ਸਾਰੇ 135 ਕਰੋੜ ਨਾਗਰਿਕਾਂ ਦਾ ਹੈ।"

ਉਨ੍ਹਾਂ ਕਿਹਾ ਕਿ ਆਪਣਾ ਰੋਸ ਪ੍ਰਗਟ ਕਰਨ ਲਈ ਬਜਰੰਗ ਦਲ ਦੇ ਕਰੀਬ 20 ਵਰਕਰਾਂ ਨੇ ਸਵੇਰੇ-ਸਵੇਰੇ ਇਮਾਰਤ ਦੇ ਅੰਦਰ ਅਤੇ ਬਾਹਰ ਪੋਸਟਰ ਚਿਪਕਾਏ ਅਤੇ ਸੂਬਾ ਕਾਂਗਰਸ ਹੈੱਡਕੁਆਰਟਰ ਦਾ ਨਾਂ ਬਦਲ ਕੇ 'ਹਜ ਹਾਊਸ' ਕਰ ਦਿੱਤਾ। ਕਿਉਂਕਿ ਮੁੱਖ ਦਰਵਾਜ਼ਾ ਬੰਦ ਸੀ, ਅਸੀਂ ਮੁੱਖ ਦਰਵਾਜ਼ੇ 'ਤੇ ਇੱਕ ਪੋਸਟਰ ਚਿਪਕਾਇਆ ਜਿਸ ਵਿੱਚ ਇਹ ਐਲਾਨ ਕੀਤਾ ਗਿਆ ਕਿ ਠਾਕੋਰ ਨੇ ਇਮਾਰਤ ਦਾ ਨਾਮ ਬਦਲ ਕੇ 'ਹਜ ਹਾਊਸ' ਕਰ ਦਿੱਤਾ ਹੈ। ਰਾਜਪੂਤ ਨੇ ਦੱਸਿਆ ਕਿ ਇਹ ਸਭ ਕੁਝ ਸਵੇਰੇ 5 ਵਜੇ ਦੇ ਕਰੀਬ ਕੀਤਾ ਗਿਆ ਸੀ, ਇਸ ਲਈ ਉਸ ਸਮੇਂ ਪਾਰਟੀ ਦਫ਼ਤਰ ਵਿੱਚ ਇੱਕ ਸੁਰੱਖਿਆ ਗਾਰਡ ਤੋਂ ਇਲਾਵਾ ਕੋਈ ਵੀ ਮੌਜੂਦ ਨਹੀਂ ਸੀ।

Gujarat Congress Pradesh Committee
ਨੇਤਾਵਾਂ ਦੇ ਪੋਸਟਰ 'ਤੇ ਕਾਲਿਖ ਪੋਥੀ

ਭਾਜਪਾ 'ਤੇ 'ਗੁੰਡਾਗਰਦੀ' ਦੀ ਸਰਪ੍ਰਸਤੀ ਦਾ ਦੋਸ਼:
ਗੁਜਰਾਤ ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਸ਼ਹਿਰ ਦੇ ਪਾਲਦੀ ਇਲਾਕੇ 'ਚ ਪਾਰਟੀ ਦੀ ਸੂਬਾ ਇਕਾਈ ਦੇ ਮੁੱਖ ਦਫਤਰ ਰਾਜੀਵ ਗਾਂਧੀ ਭਵਨ 'ਤੇ ਬਜਰੰਗ ਦਲ ਦੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਦਿਮਾਗ ਭ੍ਰਿਸ਼ਟ ਹੋ ਗਏ ਹਨ। ਉਨ੍ਹਾਂ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ 'ਗੁੰਡਾਗਰਦੀ' ਨੂੰ ਸਪਾਂਸਰ ਕਰਨ ਦਾ ਵੀ ਦੋਸ਼ ਲਗਾਇਆ। ਕਾਂਗਰਸ ਦੇ ਬੁਲਾਰੇ ਮਨੀਸ਼ ਦੋਸ਼ੀ ਨੇ ਕਿਹਾ ਕਿ ਪਾਰਟੀ ਦਫਤਰ 'ਚ ਜ਼ਬਰਦਸਤੀ ਦਾਖਲ ਹੋਣ 'ਤੇ ਪ੍ਰਦਰਸ਼ਨਕਾਰੀਆਂ ਖਿਲਾਫ ਸ਼ਿਕਾਇਤ ਦਰਜ ਕਰਨ ਦੀ ਯੋਜਨਾ ਬਣਾ ਰਹੀ ਹੈ।

ਦੌਸ਼ੀ ਨੇ ਕਿਹਾ ਕਿ, ਇਹ ਭਾਜਪਾ ਸਰਪ੍ਰਸਤ ਲੋਕਾਂ ਦੀ ਗੁੰਡਾਗਰਦੀ ਹੈ। ਇਨ੍ਹਾਂ ਵਰਕਰਾਂ ਦਾ ਮਨ ਭ੍ਰਿਸ਼ਟ ਹੋ ਗਿਆ ਹੈ। ਕੋਵਿਡ-19 ਦੌਰਾਨ ਜਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਹੋਣ 'ਤੇ ਉਨ੍ਹਾਂ ਨੇ ਭਾਜਪਾ ਦੇ ਮੰਤਰੀਆਂ ਦੇ ਚਿਹਰਿਆਂ 'ਤੇ ਕਾਲੀ ਸਿਆਹੀ ਕਿਉਂ ਨਹੀਂ ਲਾਈ?'

ਇਹ ਵੀ ਪੜ੍ਹੋ: ਮ੍ਰਿਤਕ ਕਨ੍ਹਈਆਲਾਲ ਦੇ ਦੋਵੇਂ ਪੁੱਤਰ ਨੇ ਜੁਆਇਨ ਕੀਤੀ ਸਰਕਾਰੀ ਨੌਕਰੀ

etv play button

ETV Bharat Logo

Copyright © 2024 Ushodaya Enterprises Pvt. Ltd., All Rights Reserved.