ਭਾਗਵਤ ਗੀਤਾ ਦਾ ਸੰਦੇਸ਼
" ਭਗਵਾਨ ਵਿੱਚ ਸ਼ਰਧਾ ਰੱਖਣ ਵਾਲੇ ਮਨੁੱਖ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਕੇ ਗਿਆਨ ਪ੍ਰਾਪਤ ਕਰ ਲੈਂਦੇ ਹਨ ਅਤੇ ਗਿਆਨ ਪ੍ਰਾਪਤ ਕਰਨ ਵਾਲੇ ਇਸ ਤਰ੍ਹਾਂ ਦੇ ਮਨੁੱਖ ਹੀ ਪਰਮ ਸ਼ਾਂਤੀ ਪ੍ਰਾਪਤ ਕਰਦੇ ਹਨ। ਜੋ ਮਨੁੱਖ ਬਿਨ੍ਹਾਂ ਕਰਮ ਫ਼ਲ ਦੀ ਇੱਛਾ ਦੇ ਸੱਤ ਕਰਮ ਕਰਦਾ ਹੈ ਉਹੀ ਮਨੁੱਖ ਯੋਗੀ ਹੈ। ਜੋ ਸਤਕਰਮ ਨਹੀਂ ਕਰਦਾ, ਉਹ ਸੰਤ ਕਹਾਉਣ ਦੇ ਯੋਗ ਨਹੀਂ ਹੈ। ਵਿਸ਼ੇ ਅਤੇ ਕਾਮਨਾਵਾਂ ਦੇ ਬਾਰੇ ਵਿੱਚ ਸੋਚਦੇ ਰਹਿਣ ਨਾਲ ਮਨੁੱਖ ਦੇ ਮਨ ਵਿੱਚ ਲਗਾਵ ਪੈਦਾ ਹੋ ਜਾਂਦਾ ਹੈ। ਇਹ ਲਗਾਵ ਹੀ ਇੱਛਾ ਨੂੰ ਜਨਮ ਦਿੰਦਾ ਹੈ ਅਤੇ ਇੱਛਾ ਕ੍ਰੋਧ ਨੂੰ ਜਨਮ ਦਿੰਦੀ ਹੈ। ਜਿਸ ਮਨੁੱਖ ਨੇ ਕੰਮ ਅਤੇ ਕ੍ਰੋਧ ਨੂੰ ਸਦਾ ਦੇ ਲਈ ਜਿੱਤ ਲਿਆ ਹੈ। ਉੱਥੇ ਹੀ ਮਨੁੱਖ ਇਸ ਲੋ ਕ ਵਿੱਚ ਯੋਗੀ ਹੈ ਅਤੇ ਉਹੀ ਸੁਖੀ ਹੈ। "