ਭਾਗਵਤ ਗੀਤਾ ਦਾ ਸੰਦੇਸ਼
" ਜੀਵਨ ਨਾ ਤਾਂ ਭਵਿੱਖ ਵਿੱਚ ਹੈ ਅਤੇ ਨਾ ਹੀ ਅਤੀਤ ਵਿੱਚ, ਜੀਵਨ ਸਿਰਫ਼ ਇਸ ਪਲ ਵਿੱਚ ਹੈ। ਕੋਈ ਵੀ ਵਿਅਕਤੀ ਜਿਸ ਤਰ੍ਹਾਂ ਚਾਹੁੰਦਾ ਹੈ ਉਸ ਤਰ੍ਹਾਂ ਬਣ ਸਕਦਾ ਹੈ ਜੇਕਰ ਉਹ ਨਿਰੰਤਰ ਵਿਸ਼ਵਾਸ ਨਾਲ ਇੱਛਤ ਚੀਜ਼ 'ਤੇ ਵਿਚਾਰ ਕਰਦਾ ਹੈ। ਤੇਰਾ-ਮੇਰਾ ਛੋਟਾ-ਵੱਡਾ, ਆਪਣਾ ਪਰਾਇਆ ਮਨ ਵਿੱਚੋਂ ਮਿਟਾਦੋ ਫਿਰ ਸਭ ਕੁਝ ਤੁਹਾਡਾ ਹੈ ਅਤੇ ਤੁਸੀਂ ਹਰ ਕਿਸੇ ਦੇ ਹੋ। ਜੋ ਲੋਕ ਮਨ ਮਨ ਨੂੰ ਕਾਬੂ ਨਹੀਂ ਕਰਦੇ ਉਸ ਲਈ ਇਹ ਦੁਸ਼ਮਣ ਵਾਂਗ ਕੰਮ ਕਰਦਾ ਹੈ। ਨਰਕ ਦੇ ਤਿੰਨ ਦਰਵਾਜ਼ੇ ਹਨ, ਕਾਮ, ਕ੍ਰੋਧ ਅਤੇ ਲਾਲਚ। ਮਨ ਬੇਚੈਨ ਹੈ ਅਤੇ ਨਿਯੰਤਰਣ ਕਰਨਾ ਮੁਸ਼ਕਿਲ ਹੈ, ਪਰ ਅਭਿਆਸ ਨਾਲ ਇਸਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਜਿਹੜਾ ਵਿਅਕਤੀ ਸਾਰੀਆਂ ਇੱਛਾਵਾਂ ਨੂੰ ਤਿਆਗ ਦਿੰਦਾ ਹੈ, 'ਮੈਂ' ਅਤੇ 'ਮੇਰੀ' ਦੀ ਲਾਲਸਾ ਅਤੇ ਭਾਵਨਾ ਤੋਂ ਮੁਕਤ ਹੋ ਜਾਂਦਾ ਹੈ, ਉਹ ਅਤਿ ਸ਼ਾਂਤੀ ਪ੍ਰਾਪਤ ਕਰਦਾ ਹੈ। "