ਭਾਗਵਤ ਗੀਤਾ ਦਾ ਸੰਦੇਸ਼
" ਧਰਮ ਕਹਿੰਦਾ ਹੈ ਕਿ ਜੇ ਮਨ ਸੱਚਾ ਅਤੇ ਦਿਲ ਚੰਗਾ ਹੈ, ਤਾਂ ਹਰ ਰੋਜ਼ ਖੁਸ਼ੀ ਮਿਲਦੀ ਹੈ। ਜੋ ਵੀ ਹੋਣ ਵਾਲਾ ਹੈ ਉਹ ਹੋ ਕੇ ਹੀ ਰਹਿੰਦਾ ਹੈ, ਅਤੇ ਜੋ ਨਹੀਂ ਹੋਣ ਵਾਲਾ ਉਹ ਕਦੇ ਨਹੀਂ ਹੁੰਦਾ ,ਜਿਨ੍ਹਾਂ ਦੀ ਬੁੱਧੀ ਵਿੱਚ ਅਜਿਹਾ ਪੱਕਾ ਇਰਾਦਾ ਹੁੰਦਾ ਹੈ ਉਹਨਾਂ ਨੂੰ ਕਦੇ ਵੀ ਚਿੰਤਾਂ ਨਹੀਂ ਸਤਾਉਂਦੀ। ਗਿਆਨਵਾਨ ਮਨੁੱਖ ਲਈ ਗੰਦਗੀ ਦਾ ਢੇਰ, ਪੱਥਰ ਅਤੇ ਸੋਨਾ ਸਭ ਇੱਕੋ ਸਮਾਨ ਹਨ ਅਗਿਆਨਤਾ ਦੇ ਕਾਰਨ ਦਿਲ ਵਿੱਚ ਜੋ ਸ਼ੰਕਾਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਗਿਆਨ ਦੇ ਹਥਿਆਰ ਨਾਲ ਕੱਟ ਦਿਓ। ਯੋਗ ਦਾ ਆਸਰਾ ਲੈ ਕੇ ਖੜ੍ਹੇ ਹੋ ਜਾਵੋ ਅਤੇ ਆਪਣਾ ਕਰਮ ਕਰੋ। ਭਗਵਦ ਗੀਤਾ ਦਾ ਮੁੱਖ ਉਦੇਸ਼ ਮਨੁੱਖੀ ਭਲਾਈ ਹੀ ਹੈ। ਇਸ ਲਈ ਮਨੁੱਖ ਨੂੰ ਆਪਣੇ ਕਰਤੱਵਾਂ ਕਰਨ ਸਮੇਂ ਮਨੁੱਖੀ ਭਲਾਈ ਨੂੰ ਪਹਿਲ ਦੇਣੀ ਚਾਹੀਦੀ ਹੈ। ਜਦੋਂ ਮਨੁੱਖ ਆਪਣੇ ਕੰਮ ਵਿੱਚ ਖੁਸ਼ੀ ਲੱਭ ਲੈਂਦਾ ਹੈ ਤਾਂ ਉਹ ਸੰਪੂਰਨਤਾ ਪ੍ਰਾਪਤ ਕਰਦਾ ਹੈ। ਜਿਵੇਂ ਅੱਗ ਸੋਨੇ ਦੀ ਪਰਖ ਕਰਦੀ ਹੈ ਉਸੇ ਤਰ੍ਹਾਂ ਪ੍ਰੇਸ਼ਾਨੀ ਬਹਾਦਰ ਬੰਦਿਆਂ ਦੀ ਪਰਖ ਕਰਦੀ ਹੈ। "