ETV Bharat / bharat

ਸ਼ਹੀਦ ਜਵਾਨਾਂ ਦਾ ਅੱਜ ਕੀਤਾ ਜਾਵੇਗਾ ਅੰਤਮ ਸਸਕਾਰ, ਇਲਾਕਿਆ ’ਚ ਸੋਗ

ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਭਾਰਤੀ ਫੌਜ (Indian Army) ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਜਿਹਨਾਂ ਦੀਆਂ ਮ੍ਰਿਤਕ ਦੇਹਾ ਅੱਜ ਉਹਨਾਂ ਨੇ ਜੱਦੀ ਪਿੰਡ ਪਹੁੰਚਣਗੀਆਂ ਤੇ ਅੰਤਮ ਸਸਕਾਰ ਕੀਤਾ ਜਾਵੇਗਾ।

ਸ਼ਹੀਦ ਜਵਾਨਾਂ ਦਾ ਅੱਜ ਕੀਤਾ ਜਾਵੇਗਾ ਅੰਤਮ ਸਸਕਾਰ

author img

By

Published : Oct 12, 2021, 10:16 AM IST

ਚੰਡੀਗੜ੍ਹ: ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਸੈਕਟਰ (Poonch sector) ਵਿੱਚ ਸੋਮਵਾਰ ਨੂੰ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਹੋਏ ਮੁਕਾਬਲੇ ਵਿੱਚ ਭਾਰਤੀ ਫੌਜ (Indian Army) ਦੇ ਪੰਜ ਜਵਾਨ ਸ਼ਹੀਦ ਹੋ ਗਏ ਸਨ। ਸ਼ਹੀਦਾਂ ‘ਚ ਜਵਾਨ ਤੇ ਇੱਕ ਇੱਕ ਜੂਨੀਅਰ ਕਮਿਸ਼ਨਡ ਅਫਸਰ ਸ਼ਾਮਲ ਹਨ। ਸ਼ਹੀਦ ਹੋਏ ਜਵਾਨਾਂ ਵਿੱਚ 3 ਜਵਾਨ ਪੰਜਾਬ ਦੇ ਹਨ ਜਿਹਨਾਂ ਦੀਆਂ ਅੱਜ ਮ੍ਰਿਤਕ ਦੇਹਾਂ ਉਹਨਾਂ ਨੇ ਪਿੰਡ ਪਹੁੰਚਣਗੀਆਂ ਜਿੱਥੇ ਸਰਕਾਰਾਂ ਸਨਮਾਨਾਂ ਨਾਲ ਉਹਨਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

ਇਹ ਵੀ ਪੜੋ: ਪੰਜਾਬ ਸਰਕਾਰ ਵੱਲੋਂ ਤਿੰਨਾਂ ਸ਼ਹੀਦਾਂ ਦੇ ਪਰਿਵਾਰਾਂ ਲਈ 50-50 ਲੱਖ ਦੇਣ ਦਾ ਐਲਾਨ

ਸ਼ਹੀਦਾਂ ਵਿੱਚ 3 ਜਵਾਨ ਪੰਜਾਬ ਦੇ ਸ਼ਾਮਲ

ਸੋਮਵਾਰ ਨੂੰ ਜੰਮੂ-ਕਸ਼ਮੀਰ (Jammu and Kashmir) ਦੇ ਪੁੰਛ ਜ਼ਿਲੇ (Poonch sector) 'ਚ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਅੱਤਵਾਦੀਆਂ ਨਾਲ ਹੋਈ ਗੋਲੀਬਾਰੀ 'ਚ ਇੱਕ ਜੂਨੀਅਰ ਕਮਿਸ਼ਨਡ ਅਫ਼ਸਰ (ਜੇਸੀਓ) ਸਮੇਤ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਹਨ। ਜਿਨ੍ਹਾਂ ਵਿੱਚ ਨਾਇਬ ਕਪੂਰਥਲਾ ਪੰਜਾਬ ਦੇ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਵਾਸੀ ਸਿਰਹਾ, ਗੁਰਦਾਸਪੁਰ, ਸਿਪਾਹੀ ਗੱਜਣ ਸਿੰਘ ਝੱਜ ਰੋਪੜ ਦੇ ਰਹਿਣ ਵਾਲੇ ਸਨ। ਇਸ ਤੋਂ ਇਲਾਵਾ ਸ਼ਹੀਦ ਸਿਪਾਹੀ ਸਾਰਜ ਸਿੰਘ ਸ਼ਾਹਜਹਾਂਪੁਰ, ਉੱਤਰ ਪ੍ਰਦੇਸ਼ ਅਤੇ ਸਿਪਾਹੀ ਵੈਸਾਖ ਐਚ, ਕੁਦਵੱਟਮ, ਕੇਰਲਾ ਦੇ ਵਾਸੀ ਸਨ।

ਇਲਾਕਿਆਂ ਵਿੱਚ ਸੋਗ

ਜਵਾਨਾਂ ਦੀ ਸ਼ਹੀਦੀ ਦੀ ਖ਼ਬਰ ਸੁਣਦਿਆਂ ਦੀ ਇਲਾਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਉਥੇ ਹੀ ਦੂਜੇ ਪਾਸੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਰੋ-ਰੋ ਬੁਰ੍ਹਾ ਹਾਲ ਹੋ ਰਿਹਾ ਹੈ। ਜਵਾਨਾਂ ਦੀਆਂ ਮ੍ਰਿਤਕ ਦੇਹਾ ਅੱਜ ਉਹਨਾਂ ਦੇ ਪਿੰਡ ਪਹੁੰਚ ਜਾਣਗੀਆਂ ਜਿੱਥੇ ਉਹਨਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਲਈ 50-50 ਲੱਖ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ (Punjab Chief Minister) ਚਰਨਜੀਤ ਸਿੰਘ ਚੰਨੀ (Charanjit Singh Channi ) ਨੇ ਸੋਮਵਾਰ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ (X Gracia Grant RS ) ਦਾ ਐਲਾਨ ਕੀਤਾ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ 50 ਲੱਖ ਦੀ ਮਾਲੀ ਮਦਦ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਯੂਨਿਟ 4 ਮੇਚ ਇਨਫੈਂਟਰੀ (1 ਸਿੱਖ) ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀ ਪਤਨੀ ਸਰਦਾਰਨੀ ਰਾਜ ਕੌਰ ਅਤੇ ਧੀ ਸਮਰਜੀਤ ਕੌਰ ਹਨ।

ਇਹ ਵੀ ਪੜੋ: ਪੁੰਛ 'ਚ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਹੋਏ ਸ਼ਹੀਦ

11 ਸਿੱਖ ਦਾ ਨਾਇਕ ਮਨਦੀਪ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਘਣੀਕੇ ਬਾਂਗਰ (ਅਲੀਵਾਲ ਤੋਂ ਫਤਿਹਗੜ੍ਹ ਚੂੜੀਆਂ ਰੋਡ) ਦੇ ਨੇੜੇ ਪਿੰਡ ਛੱਠਾ ਸ਼ੀਰਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਿੱਛੇ ਪਤਨੀ ਸਰਦਾਰਨੀ ਮਨਦੀਪ ਕੌਰ ਅਤੇ ਦੋ ਪੁੱਤਰ ਹਨ ਜੋ ਕ੍ਰਮਵਾਰ ਤਿੰਨ ਸਾਲ ਅਤੇ ਦੋ ਮਹੀਨਿਆਂ ਦੇ ਹਨ।

ਜ਼ਿਲ੍ਹਾ ਰੋਪੜ ਦੇ ਪਿੰਡ ਪਚਰੰਦਾ, ਨੂਰਪੁਰ ਬੇਦੀ ਨਾਲ ਸਬੰਧਤ 23 ਸਿੱਖ ਦਾ ਸਿਪਾਹੀ ਗੱਜਣ ਸਿੰਘ ਦਾ ਵਿਆਹ ਸਿਰਫ ਚਾਰ ਮਹੀਨੇ ਪਹਿਲਾਂ ਹੋਇਆ ਸੀ ਅਤੇ ਉਸਦੇ ਪਿੱਛੇ ਉਸਦੀ ਪਤਨੀ ਸਰਦਾਰਨੀ ਹਰਪ੍ਰੀਤ ਕੌਰ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.