ਪੁਣੇ: ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਬੇਰਹਿਮੀ ਨਾਲ ਘਟਨਾ ਵਾਪਰੀ ਹੈ, ਜਿਸ ਵਿੱਚ ਇਕ ਹੋਟਲ ਦੇ ਮੈਨੇਜਰ ਨੇ ਗਰਮ ਪਾਣੀ ਪਾ ਕੇ ਤਿੰਨ ਭਿਖਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੋਟਲ ਦੇ ਮੈਨੇਜਰ ਨੇ ਹੋਟਲ ਦੇ ਸਾਹਮਣੇ ਭਿਖਾਰੀਆਂ ਨੂੰ ਨਾ ਬੈਠਣ ਲਈ ਕਿਹਾ ਗਿਆ ਤਾਂ ਉਹ ਗੁੱਸੇ 'ਚ ਆ ਗਿਆ ਅਤੇ ਉਸ ਨੇ ਭਿਖਾਰੀਆਂ ਉੱਤੇ ਡੰਡਿਆਂ ਨਾਲ ਵਾਰ ਕੀਤਾ ਅਤੇ ਫਿਰ ਉਨ੍ਹਾਂ 'ਤੇ ਗਰਮ ਪਾਣੀ ਪਾ ਦਿੱਤਾ, ਜਿਸ ਨਾਲ ਕੀ ਭਿਖਾਰੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਹ ਘਟਨਾ 23 ਮਈ ਨੂੰ ਸਾਸਵਾੜਾ ਵਿੱਚ ਵਾਪਰੀ ਸੀ, ਫਿਲਹਾਲ ਪੁਲਿਸ ਨੇ 30 ਮਈ ਨੂੰ ਕੇਸ ਦਰਜ ਕੀਤਾ ਸੀ। ਸਥਾਨਕ ਲੋਕਾਂ ਦਾ ਆਰੋਪ ਹੈ ਕਿ ਮੁਲਜ਼ਮ ਨੂੰ ਸਥਾਨਕ ਵਿਧਾਇਕ ਦੇ ਦਬਾਅ ਹੇਠ ਛੱਡਿਆ ਗਿਆ।
ਅਜਿਹਾ ਹੀ ਹੋਇਆ: ਨੀਲੇਸ਼ ਜੈਵੰਤ ਜਗਤਾਪ ਅਹਿਲਿਆ ਦੇਵੀ ਮਾਰਕੀਟ ਨੇੜੇ ਹੋਟਲ ਚਲਾਉਂਦਾ ਹੈ। ਇਸ ਦੇ ਸਾਹਮਣੇ ਹਰ ਰੋਜ਼ 3 ਭਿਖਾਰੀ ਬੈਠੇ ਰਹਿੰਦੇ ਹਨ। ਉਸ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਅਤੇ ਡੰਡੇ ਨਾਲ ਮਾਰਿਆ, ਹਾਲਾਂਕਿ ਭਿਖਾਰੀ ਉਥੋਂ ਨਹੀਂ ਗਏ। ਗੁੱਸੇ 'ਚ ਆ ਕੇ ਜੈਵੰਤ ਨੇ ਹੋਟਲ ਤੋਂ ਗਰਮ ਪਾਣੀ ਲਿਆ ਕੇ ਉਨ੍ਹਾਂ 'ਤੇ ਪਾ ਦਿੱਤਾ। ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋਏ ਤੇ ਭਿਖਾਰੀ ਦੀ ਹਸਪਤਾਲ 'ਚ ਮੌਤ ਹੋ ਗਈ।
ਇਹ ਵੀ ਪੜੋ:- ਨੌਜਵਾਨ ਨਾਲ ਘਿਨਾਉਣੀ ਘਟਨਾ, ਕੱਚ ਦੀ ਬੋਤਲ ਨਾਲ ਗੁਪਤ ਅੰਗ 'ਤੇ ਹਮਲਾ, ਵੇਖੋ ਵੀਡੀਓ...