ETV Bharat / bharat

ਹਵਾਬਾਜ਼ੀ ਖੇਤਰ ਲਈ ਕਿਰਾਏ ਦੀ ਸੀਮਾ ਸਣੇ ਹੋਰ ਪਾਬੰਦੀਆਂ ਨੂੰ ਖ਼ਤਮ ਕਰ ਸਕਦੀ ਹੈ ਸਰਕਾਰ: ਪੁਰੀ

ਘਰੇਲੂ ਹਵਾਈ ਆਵਾਜਾਈ ਵਿੱਚ ਹੋਏ ਵਾਧੇ ਅਤੇ ਪਾਬੰਦੀਆਂ ਹਟਾਏ ਜਾਣ ਦੀ ਸੰਭਾਵਨਾ ਬਾਰੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਵਿੱਚ ਪਾਬੰਦੀਆਂ ਹਟਾ ਦਿੱਤੀਆਂ ਜਾ ਸਕਦੀਆਂ ਹਨ। ਇਸ ਨਾਲ ਘਰੇਲੂ ਹਵਾਈ ਆਵਾਜਾਈ ਵਿੱਚ ਵਧਾ ਹੋ ਸਕਦਾ ਹੈ।

Hardeep Singh Puri, Domestic Flights
Hardeep Singh Puri
author img

By

Published : Feb 20, 2021, 8:37 AM IST

ਮੁੰਬਈ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਗਰਮੀਆਂ ਦੇ ਮੌਸਮ ਵਿੱਚ ਘਰੇਲੂ ਹਵਾਈ ਆਵਾਜਾਈ ਵਿਚ ਹੋਰ ਵਾਧਾ ਹੋਣ ਦੀ ਉਮੀਦ ਦੇ ਨਾਲ, ਸਰਕਾਰ ਹਵਾਈ ਕਿਰਾਏ ਦੇ ਨਾਲ-ਨਾਲ ਉਡਾਣਾਂ 'ਤੇ ਹੋਰ ਪਾਬੰਦੀਆਂ ਹਟਾ ਸਕਦੀ ਹੈ।

ਸ਼ੁੱਕਰਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਸਲਾਹਕਾਰ ਕਮੇਟੀ ਦੀ ਬੈਠਕ ਵਿੱਚ ਜਾਰੀ ਕੀਤੇ ਗਏ ਸਰਕਾਰੀ ਬਿਆਨ ਮੁਤਾਬਕ, ਹਰਦੀਪ ਪੁਰੀ ਨੇ ਇਹ ਵੀ ਕਿਹਾ ਕਿ ਘਰੇਲੂ ਹਵਾਈ ਆਵਾਜਾਈ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਹੁਣ ਇਹ ਅੰਕੜਾ ਰੋਜ਼ਾਨਾ ਤਕਰੀਬਨ ਤਿੰਨ ਲੱਖ ਯਾਤਰੀਆਂ ਤੱਕ ਪਹੁੰਚ ਗਿਆ ਹੈ।

ਪੁਰੀ ਨੇ ਸੰਸਦ ਮੈਂਬਰਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਦੇ ਨਾਲ-ਨਾਲ ਹਵਾਬਾਜ਼ੀ ਖੇਤਰ ਦੇ ਲਾਭ ਲਈ ਮੰਤਰਾਲੇ ਦੁਆਰਾ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।

ਬਿਆਨ ਦੇ ਅਨੁਸਾਰ ਉਨ੍ਹਾਂ ਨੇ ਕਿਰਾਏ ਦੇ ਘੱਟੋ ਘੱਟ ਅਤੇ ਵੱਧ ਤੋਂ ਵੱਧ ਸੀਮਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਰਮੀਆਂ ਦੌਰਾਨ ਘਰੇਲੂ ਆਵਾਜਾਈ ਹੋਰ ਵੱਧੇਗੀ, ਇਸ ਨਾਲ ਕਿਰਾਏ ਦਾ ਦਾਇਰਾ ਅਤੇ ਹੋਰ ਪਾਬੰਦੀਆਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ।

ਉਡਾਨ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਮੰਤਰੀ ਪੁਰੀ ਨੇ ਕਿਹਾ ਕਿ ਚਾਰ ਗੇੜ ਦੀਆਂ ਬੋਲੀਆਂ ਹੋ ਚੁੱਕੀਆਂ ਹਨ ਅਤੇ 700 ਤੋਂ ਵੱਧ ਰੂਟਾਂ ਨੂੰ ਮੰਨਜ਼ੂਰੀ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.