ਬਦਾਯੂੰ: 15 ਅਗਸਤ ਦੀ ਤਿਆਰੀ ਕਰ ਰਹੇ ਬੱਚੇ ਘਰ ਵਿਚ ਹੀ 15 ਅਗਸਤ ਦੀ ਤਿਆਰੀ ਕਰ ਰਹੇ ਸਨ। ਕੁਝ ਭਗਤ ਸਿੰਘ ਬਣ ਗਏ ਸਨ, ਕੁਝ ਰਾਜਗੁਰੂ ਕੁਝ ਸੁਖਦੇਵ ਬਣ ਗਏ ਸਨ। ਘਰ ਵਿੱਚ ਇਕੱਲੇ ਬੱਚੇ ਇਕੱਲੇ ਹੀ ਖੇਡ ਰਹੇ ਸਨ। ਇਸ ਖੇਡ ਵਿੱਚ ਇੱਕ ਬੱਚਾ ਗਲੇ ਵਿੱਚ ਫਾਹਾ ਪਾ ਕੇ ਸਟੂਲ ਉੱਪਰ ਖੜਾ ਹੋ ਗਿਆ। ਅਚਾਨਕ ਬੱਚੇ ਦਾ ਪੈਰ ਸਟੂਲ ਤੋਂ ਤਿਲਕ ਗਿਆ ਅਤੇ ਇੱਕ 10 ਸਾਲਾ ਮਾਸੂਮ ਦੀ ਫਾਹਾ ਕਸਣ ਦੇ ਨਾਲ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਛਾ ਗਿਆ ਸੀ। ਪਰਿਵਾਰ ਨੇ ਬਿਨ੍ਹਾਂ ਪੋਸਟ ਮਾਰਟਮ ਕਰਵਾਏ ਬੱਚੇ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਅਸਲ 'ਚ, ਪੂਰਾ ਮਾਮਲਾ ਬਦਾਯੂੰ ਦੇ ਕੁੰਵਰਗਾਓਂ ਥਾਣਾ ਖੇਤਰ ਦੇ ਬਾਵਟ ਗ੍ਰਾਮ ਦਾ ਹੈ। ਜਿੱਥੇ ਇੱਕ 9 ਸਾਲਾ ਮਾਸੂਮ ਸ਼ਿਵਮ ਆਪਣੇ ਘਰ ਵਿੱਚ ਬੱਚਿਆਂ ਨਾਲ ਖੇਡ ਰਿਹਾ ਸੀ। ਉਸ ਦੇ ਮਾਪੇ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਸਨ। ਬੱਚੇ ਆਉਣ ਵਾਲੇ 15 ਅਗਸਤ ਨੂੰ ਲੈ ਕੇ ਤਿਆਰੀ ਕਰ ਰਹੇ ਸਨ। ਜਿਸ ਵਿੱਚ ਕੁਝ ਬੱਚੇ ਭਗਤ ਸਿੰਘ ਅਤੇ ਕੁਝ ਰਾਜਗੁਰੂ ਬਣ ਗਏ। ਇਸ ਖੇਡ ਵਿੱਚ ਆਰਤੀ ਦਾ ਪੁੱਤਰ ਸ਼ਿਵਮ ਸਰਦਾਰ ਭਗਤ ਸਿੰਘ ਦੀ ਭੂਮਿਕਾ ਨਿਭਾ ਰਿਹਾ ਸੀ। ਖੇਡ ਦੇ ਦੌਰਾਨ ਛੱਤ ਵਿੱਚ ਲੱਗੇ ਇੱਕ ਕੁੰਡੇ ਵਿੱਚ ਬੱਚਿਆਂ ਦਾ ਇੱਕ ਝੂਲਾ ਵੀ ਲੱਗਿਆ ਹੋਇਆ ਸੀ। ਜਿਸ ਤੇ ਸਿਵਮ ਸਟੂਲ ਦੇ ਸਹਾਰੇ ਖੜਾ ਹੋ ਗਿਆ ਅਤੇ ਉਸਨੂੰ ਫਾਹਾ ਬਣਾ ਕੇ ਆਪਣੇ ਗਲੇ ਵਿੱਚ ਪਾ ਲਿਆ।
ਫਿਰ ਅਚਾਨਕ ਉਸਦਾ ਪੈਰ ਸਟੂਲ ਤੋਂ ਖਿਸਕ ਗਿਆ ਅਤੇ ਫਾਹਾ ਉਸਦੀ ਗਰਦਨ ਦੁਆਲੇ ਕਸਿਆ ਗਿਆ। ਸ਼ਿਵਮ ਨੂੰ ਰੱਸੀ ਨਾਲ ਲਟਕਦਾ ਵੇਖ ਕੇ ਉੱਥੇ ਖੇਡ ਰਹੇ ਬੱਚੇ ਡਰ ਗਏ ਅਤੇ ਉਥੋਂ ਭੱਜ ਗਏ। ਕੁਝ ਸਮੇਂ ਬਾਅਦ ਜਦੋਂ ਸ਼ਿਵਮ ਦੀ ਮਾਂ ਘਰ ਵਾਪਸ ਆਈ ਤਾਂ ਉਹ ਸ਼ਿਵਮ ਨੂੰ ਫਾਹੇ ਤੇ ਲਟਕਦਾ ਵੇਖ ਹੈਰਾਨ ਰਹਿ ਗਈ। ਉਸਨੂੰ ਹੇਠਾਂ ਉਤਾਰਿਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਸ਼ਿਵਮ ਦੀ ਮੌਤ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ। ਜਿਸਨੇ ਵੀ ਹਾਦਸੇ ਦੀ ਖ਼ਬਰ ਸੁਣੀ ਹੈਰਾਨ ਰਹਿ ਗਏ। ਇਸ ਦੇ ਨਾਲ ਹੀ ਪਰਿਵਾਰ ਨੇ ਬੱਚੇ ਦਾ ਪੋਸਟਮਾਰਟਮ ਕਰਵਾਏ ਬਿਨਾਂ ਹੀ ਅੰਤਿਮ ਸੰਸਕਾਰ ਕਰ ਦਿੱਤਾ।
ਇਹ ਵੀ ਪੜੋ: Rajkundra Porn Video Case Update ਤੋਂ ਛਿੜੀ ਬਹਿਸ, ਪੋਰਨ ਹੈ ਅਪਰਾਧ ਤਾਂ ਕੀ ਕਹਿੰਦਾ ਹੈ ਕਾਨੂੰਨ?