ਚੰਡੀਗੜ੍ਹ:ਭਾਰਤੀ ਮਹਿਲਾ ਹਾਕੀ ਓਲੰਪਿਕ ਟੀਮ ਵਿੱਚ ਹਰਿਆਣਾ ਦੀਆਂ 9 ਖਿਡਾਰਣਾਂ ਸ਼ਾਮਿਲ ਹਨ। ਟੀਮ ਦੀ ਕਪਤਾਨ ਰਾਣੀ ਰਾਮਪਾਲ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਓਲੰਪਿਕ ਟੀਮ ਵਿੱਚ ਹਿਸਾਰ ਜ਼ਿਲ੍ਹੇ ਦੇ 3, ਕੁਰੂਕਸ਼ੇਤਰ ਦੇ 3 ਅਤੇ ਸੋਨੀਪਤ ਦੇ 3 ਖਿਡਾਰੀ ਹਨ। ਇਸ ਤੋਂ ਇਲਾਵਾ ਝਾਰਖੰਡ ਦੇ ਦੋ, ਉੜੀਸਾ ਦੀ ਦੋ, ਪੰਜਾਬ ਦੇ ਇੱਕ, ਮਨੀਪੁਰ ਦੇ ਇੱਕ ਅਤੇ ਮਿਜ਼ੋਰਮ ਦੇ ਇੱਕ ਖਿਡਾਰੀ ਟੋਕੀਓ ਓਲੰਪਿਕ ਦੀ ਮਹਿਲਾ ਹਾਕੀ ਟੀਮ ਦੇ ਮੈਂਬਰ ਹਨ। ਉੜੀਸਾ ਦੀ ਦੀਪ ਗ੍ਰੇਸ ਏਕਾ ਟੀਮ ਦੀ ਉਪ ਕਪਤਾਨ ਹੈ।
ਸਵਿਤਾ ਪੂਨੀਆ
ਕੁਆਰਟਰ ਫਾਈਨਲ ਮੈਚ ਦੀ ਹੀਰੋ 30 ਸਾਲਾ ਗੋਲਕੀਪਰ ਸਵਿਤਾ ਪੂਨੀਆ ਸੀ। 12 ਸਾਲਾਂ ਵਿੱਚ ਭਾਰਤ ਲਈ 100 ਤੋਂ ਵੱਧ ਮੈਚ ਖੇਡਣ ਵਾਲੀ ਸਵਿਤਾ ਨੇ ਆਪਣੇ ਤਜ਼ਰਬੇ ਦਾ ਵਧੀਆ ਇਸਤੇਮਾਲ ਕੀਤਾ। ਉਹ ਆਸਟਰੇਲੀਆਈ ਟੀਮ ਦੇ ਸਾਹਮਣੇ ਦੀਵਾਰ ਬਣ ਗਈ। ਮੈਚ ਵਿੱਚ ਸੱਤ ਪੈਨਲਟੀ ਕਾਰਨਰ ਦੇ ਬਾਵਜੂਦ ਕੋਈ ਗੋਲ ਨਹੀਂ ਹੋਣ ਦਿੱਤਾ ਗਿਆ।ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਸਵਿਤਾ ਨੂੰ 2018 ਵਿੱਚ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਨੂੰ ਉਸਦੇ ਦਾਦਾ ਨੇ ਖੇਡ ਵੱਲ ਪ੍ਰੇਰਿਤ ਕੀਤਾ ਸੀ।
ਰਾਣੀ ਰਾਮਪਾਲ
ਰਾਣੀ ਰਾਮਪਾਲ ਓਲੰਪਿਕ ਵਿਚ ਭਾਰਤੀ ਵੂਮੇਨ ਹਾਕੀ ਦੀ ਕਪਤਾਨੀ ਕਰ ਰਹੀ ਹੈ।ਰਾਣੀ ਰਾਮਪਾਲ ਨੇ 15 ਸਾਲ ਦੀ ਉਮਰ 2010 ਵਿਚ ਵਿਸ਼ਵ ਕੱਪ ਖੇਡਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਣ ਬਣ ਗਈ ਸੀ।2020 ਵਿਚ ਵਲਡ ਗੇਮਸ ਅਥਲੀਟ ਆਫ ਦ ਈਅਰ ਪੁਰਸਕਾਰ ਹਾਸਿਲ ਕਰਨ ਵਾਲੀ ਪਹਿਲੀ ਹਾਕੀ ਖਿਡਾਰੀ ਬਣੀ।
ਦੀਪ ਗ੍ਰੇਸ ਏਕਾ
ਉੜੀਸਾ ਦੀ ਜੰਮਪਲ 27 ਸਾਲ ਦੀ ਦੀਪ ਗਰੇਸ ਏਕਾ ਨੇ 2013 ਵਿਚ ਮਹਿਲਾ ਯੂਨੀਅਰ ਹਾਕੀ ਵਿਸ਼ਵਕੱਪ ਜਿੱਤਣ ਵਾਲੀ ਟੀਮ ਵਿਚ ਸ਼ਾਮਿਲ ਹੋਈ ।ਇਸ ਨੇ ਹੁਣਤ ਤੱਕ 200 ਤੋਂ ਵੱਧ ਮੈਚ ਖੇਡ ਚੁੱਕੀ ਹੈ।
ਸੁਸ਼ੀਲਾ ਚਾਨੂ
ਇਸ ਖਿਡਾਰਣ ਨੇ ਓਲੰਪਿਕ ਤੋਂ ਪਹਿਲਾਂ 180 ਅੰਤਰਰਾਸ਼ਟਰੀ ਮੈਚਾਂ ਵਿਚ ਖੇਡ ਚੁੱਕੀ ਹੈ।2016 ਵਿਚ ਰਿਓ ਓਲੰਪਿਕ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਸੀ ਅਤੇ ਉਸ ਵਿਚ ਚਾਨੂ ਨੇ ਕਪਤਾਨੀ ਕੀਤੀ ਸੀ।ਸੁਸ਼ੀਲਾ 2014 ਦੇ ਏਸ਼ਿਆਈ ਖੇਡਾਂ ਅਤੇ 2017 ਦੇ ਏਸ਼ੀਆ ਕੱਪ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦਾ ਹਿੱਸਾ ਰਹੀ ਹੈ।ਇਸ ਖਿਡਾਰਣ ਦੇ ਪਿਤਾ ਡਰਾਈਵਰ ਹਨ ਅਤੇ ਮਾਂ ਹਾਊਸ ਵਾਈਫ ਹੈ।
ਨਿੱਕੀ
ਝਾਰਖੰਡ ਦੀ ਨਿੱਕੀ ਪ੍ਰਧਾਨ ਦੂਜੀ ਵਾਰ ਓਲੰਪਿਕ ਵਿੱਚ ਖੇਡ ਰਹੀ ਹੈ। ਉਸ ਦੇ ਪਿਤਾ ਪੁਲਿਸ ਸੇਵਾ ਤੋਂ ਸੇਵਾ ਮੁਕਤ ਹੋਏ ਹਨ।ਉਸ ਦੀਆਂ ਸਾਰੀਆਂ ਭੈਣਾਂ ਹਾਕੀ ਖਿਡਾਰੀਆਂ ਰਹੀਆਂ ਹਨ।ਭਾਰਤ ਲਈ 100 ਤੋਂ ਵੱਧ ਮੈਚ ਖੇਡੇ ਹਨ। ਓਲੰਪਿਕ ਕੁਆਲੀਫਾਈ ਵਿੱਚ ਅਮਰੀਕਾ ਦੇ ਖਿਲਾਫ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਗੁਰਜੀਤ ਕੌਰ
ਕੁਆਰਟ ਫਾਈਨਲ ਵਿਚ ਗੁਰਜੀਤ ਕੌਰ ਨੇ 22ਵੇਂ ਮਿੰਟ ਵਿਚ ਗੋਲ ਕੀਤਾ।ਇਸ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿਚ ਪਹੁੰਚ ਗਈ।ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧ ਰੱਖਦੀ ਹੈ।ਪਿੰਡ ਵਿਚ ਜੰਮੀ ਗੁਰਜੀਤ ਕੌਰ ਨੇ ਸਕੂਲਿੰਗ ਦੇ ਦੌਰਾਨ ਹਾਕੀ ਖੇਡਣਾ ਸ਼ੁਰੂ ਕਰ ਦਿੱਤਾ।
ਨਵਜੋਤ ਕੌਰ
26 ਸਾਲ ਦੀ ਮਿਡਫੀਲਡਰ ਨਵਜੋਤ ਕੌਰ ਫੀਲਡ ਵਿਚ ਲੰਬੇ ਸਮੇਂ ਤੱਕ ਗੇਂਦ ਨੂੰ ਹੋਲਡ ਕਰਨ ਦੀ ਮਾਹਰ ਹੈ।ਨਵਜੋਤ ਕੌਰ ਦਾ ਇਹ ਦੂਜਾ ਓਲੰਪਿਕ ਹੈ।ਉਸ ਨੇ 17 ਵੇਂ ਏਸ਼ੀਆਈ ਖੇਡਾਂ,2016 ਰਿਓ ਓਲੰਪਕਿ ,ਚੌਥੇ ਮਹਿਲਾ ਏਸ਼ੀਅਨ ਚੈਪੀਅਨ ਹਾਕੀ ਵਿਚ ਵੀ ਦੇਸ਼ ਵੱਲੋਂ ਭਾਗ ਲਿਆ ਹੈ।
ਮੋਨਿਕਾ ਮਲਿਕ
27 ਸਾਲ ਦੀ ਮੋਨਿਕਾ ਮਲਿਕ ਦਾ ਜੀਵਨ ਬਹੁਤ ਹੀ ਸੰਘਰਸ਼ ਭਰਿਆ ਹੈ।ਇਸ ਦਾ ਜਨਮ ਸੋਨੀਪਤ ਦੇ ਗੋਹਾਨਾ ਵਿਚ 5 ਨਵੰਬਰ 1993 ਵਿਚ ਹੋਇਆ।ਇਸਦੇ ਪਿਤਾ ਤਕਦੀਰ ਸਿੰਘ ਦੀ ਇੱਛਾ ਸੀ ਕਿ ਬੇਟੀ ਕੁਸ਼ਤੀ ਕਰੇ ਪਰ ਬੇਟੀ ਦੀ ਇੱਛਾ ਵੇਖਦੇ ਹੋਏ ਹਾਕੀ ਵਿਚ ਪਾ ਦਿੱਤਾ।ਮੋਨਿਕ ਮਲਿਕ 2013 ਵਿਚ ਨੈਸ਼ਨਲ ਵਿਚ ਜਗ੍ਹਾ ਬਣਾਈ ਫਿਰ 2016 ਵਿਚ ਏਸ਼ਆਈ ਚੈਪੀਅਨ ਟਰਾਫ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੀ ਮੈਂਬਰ ਰਹੀ ਹੈ।
ਸ਼ਰਮੀਲਾ
ਹਰਿਆਣਾ ਦੇ ਹਿਸਾਰ ਦੇ ਇਕ ਪਿੰਡ ਵਿਚ ਮੱਧ ਵਰਗ ਪਰਿਵਾਰ ਵਿਚ ਜੰਮੀ ਹੈ।ਜਦੋਂ ਇਹ ਚੌਥੀ ਕਲਾਸ ਵਿਚ ਪੜ੍ਹਦੀ ਸੀ ਉਦੋ ਦਾਦਾ ਨੇ ਹਾਕੀ ਇਸ ਦੇ ਹੱਥ ਵਿਚ ਦੇ ਦਿੱਤੀ ਸੀ।ਇਸਦੇ ਦਾਦਾ ਹੀ ਇਸ ਨੂੰ ਕਈ ਘੰਟਿਆ ਤੱਕ ਅਭਿਆਸ ਕਰਵਾਉਦੇ ਸਨ।2016 ਵਿਚ ਚੰਡੀਗੜ੍ਹ ਅਕੈਦਮੀ ਦੇ ਲਈ ਹਾਕੀ ਖੇਡੀ।2019 ਵਿਚ ਇਸ ਦਾ ਸੀਨੀਅਰ ਟੀਮ ਲਈ ਚੁਣੀ ਗਈ।
ਨੇਹਾ ਗੋਇਲ
ਸੋਨੀਪਤ ਦੀ ਨੇਹਾ ਗੋਇਲ ਦੇ ਪਿਤਾ ਇਕ ਮਜ਼ਦੂਰ ਹੈ।2017 ਵਿਚ ਨੇਹਾ ਦੇ ਪਿਤਾ ਦੀ ਮੌਤ ਹੋ ਗਈ।ਨੇਹਾ ਨੇ ਨੈਸ਼ਨਲ ਟੀਮ ਵਿਚ ਜਗ੍ਹਾ ਬਣਾ ਲਈ।ਨੇਹਾ ਨੇ ਆਪਣੇ ਜਿੰਦਗੀ ਵਿਚ ਬਹੁਤ ਸੰਘਰਸ਼ ਕੀਤਾ ਹੈ।
ਨਿਸ਼ਾ
ਨਿਸ਼ਾ ਦਾ ਪਰਿਵਾਰ ਸਿਰਫ 25 ਗਜ ਦੇ ਮਕਾਨ ਵਿਚ ਰਹਿੰਦਾ ਹੈ।2016 ਵਿਚ ਨਿਸ਼ਾ ਦੇ ਪਿਤਾ ਨੂੰ ਪੈਰਾਲਾਈਜ ਅਟੈਕ ਆਇਆ ਸੀ ਜਿਸਦੇ ਬਾਅਦ ਨਿਸ਼ਾ ਉਤੇ ਹੋਰ ਵੀ ਜਿੰਮੇਵਾਰੀਆਂ ਵੱਧ ਗਈਆ ਅਤੇ ਉਸਨੇ ਹਾਰ ਨਹੀਂ ਮੰਨੀ।ਨਿਸ਼ਾ ਨੇ 2017 ਵਿਚ ਕਾਮਨਵੈਲਥ ਗੇਮਜ ਵਿਚ ਭਾਗ ਲੈ ਚੁੱਕੀ ਹੈ।ਨੇਸ਼ਾ ਅਤੇ ਨੇਹਾ ਦੀ ਮਾਂ ਇਕੋ ਹੀ ਫੈਕਟਰੀ ਵਿਚ ਕੰਮ ਕਰ ਦੀਆ ਹਨ।
ਵੰਦਨਾ ਕਟਾਰੀਆਂ
ਭਾਰਤੀ ਟੀਮ ਦੇ ਫਾਰਵਰਡ ਵੰਦਨਾ ਕਟਾਰੀਆ ਦੀ ਲਾਈਫ ਵਿਚ ਇਕ ਵਕਤ ਅਜਿਹਾ ਵੀ ਸੀ ਜਦੋਂ ਉਸ ਕੋਲ ਹਾਕੀ ਦੀ ਸਟਿਕ ਅਤੇ ਜੁੱਤੀ ਲੈਣ ਪੈਸੇ ਨਹੀਂ ਹੁੰਦੇ ਸਨ।ਛੁੱਟੀ ਹੋਣ ਤੇ ਵੀ ਉਹ ਇੱਕਲੀ ਹੋਸਟਲ ਵਿਚ ਰਹਿੰਦੀ ਸੀ।ਵੰਦਨਾ ਦੀ ਮਾਂ ਨੇ ਕਿਹਾ ਕਿ ਵੰਦਨਾ ਨੇ ਓਲੰਪਿਕ ਖੇਡਣ ਜਾਣ ਵਕਤ ਕਿਹਾ ਕਿ ਮੈਂ ਜਿੱਤ ਕੇ ਆਵਾਂਗੀ।ਵਲਡ ਕੱਪ ਤੋਂ ਪਹਿਲਾ ਉਹ 200 ਮੈਚ ਖੇਡ ਚੁੱਕੀ ਹੈ।2013 ਦੇ ਯੂਨੀਅਰ ਮਹਿਲਾ ਵਿਸ਼ਵ ਕੱਪ ਵਿਚ ਭਾਰਤ ਦੇ ਵੱਲੋਂ ਸਭ ਤੋਂ ਜਿਆਦਾ ਗੋਲ ਕਰਨ ਵਾਲੀ ਮਹਿਲਾ ਸੀ।2016 ਵਿਚ ਏਸ਼ੀਆਈ ਚੈਪੀਅਨ ਟਰਾਫੀ ਵਿਚ ਗੋਲਡ ਮੈਡਲ ਜਿੱਤਿਆ ਸੀ।
ਉਦਿਤਾ
ਟੀਮ ਦੀ ਡਿਫੇਡਰ ਉਦਿਤਾ ਭਾਰਤ ਦੇ ਲਈ ਕੁੱਲ 32 ਮੈਚ ਖੇਡ ਚੁੱਕੀ ਹੈ।2017 ਵਿਚ ਉਹ ਸੀਨੀਅਰ ਟੀਮ ਵਿਚ ਚੁਣੀ ਗਈ।ਉਦਿਤਾ ਦੇ ਪਿਤਾ ਹਰਿਆਣਾ ਪੁਲਿਸ ਵਿਚ ਏਐਸਆਈ ਸੀ ਪਰ 2015 ਵਿਚ ਉਨ੍ਹਾਂ ਦੀ ਮੌਤ ਹੋ ਗਈ।
ਲਾਲਰੇਸ ਸਿਰਾਮੀ
ਲਾਲਰੇਸ ਸਿਰਾਮੀ ਓਲੰਪਿਕ ਖੇਡਾਂ ਵਿਚ ਭਾਗ ਲੈਣ ਵਾਲੀ ਮਿਜੋਰਮ ਦੀ ਪਹਿਲੀ ਮਹਿਲਾ ਹਾਕੀ ਖਿਡਾਰਣ ਹੈ।ਉਸ ਨੇ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਆਈਐਫਐਚ ਸੀਰੀਜ ਦੇ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ।2019 ਵਿਚ ਐਫਆਈਐਚ ਦੀ ਸਰਵਸ਼੍ਰੇਸ਼ਟ ਮਹਿਲਾ ਖਿਡਾਰੀ ਚੁਣੀ ਗਈ ਸੀ ਅਤੇ ਵੂਮੇਨ ਰਾਈਜਿੰਗ ਸਟਾਰ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਨਵਨੀਤ ਕੌਰ
ਨਵਨੀਤ ਕੌਰ ਨੇ 79 ਮੈਚ ਖੇਡੇ ਹਨ।2013 ਵਿਚ ਨਵਨੀਤ ਕੌਰ ਨੇ ਜਰਮਨੀ ਵਿਚ ਅਯੋਜਿਤ ਯੂਨੀਅਰ ਵੂਮੈਨ ਹਾਕੀ ਵਲਡ ਕਪ ਵਿਚ ਭਾਰਤ ਕਪਤਾਨੀ ਕਰ ਚੁੱਕੀ ਹੈ। ਨਵਨੀਤ ਕੌਰ ਦਾ ਜਨਮ 7 ਮਾਰਚ 1995 ਵਿਚ ਉਤਰ ਪ੍ਰਦੇਸ਼ ਦੇ ਮੁਜਫਰਨਗਰ ਵਿਚ ਹੋਇਆ।ਨਵਨੀਤ ਭਾਰਤ ਦੇ ਲਈ 100 ਮੈਚ ਖੇਡ ਚੁੱਕੀ ਹੈ।
ਸਲੀਮਾ
-
Sorry family , I coming again later 😊❤️ pic.twitter.com/h4uUTqx11F
— Sjoerd Marijne (@SjoerdMarijne) August 2, 2021 " class="align-text-top noRightClick twitterSection" data="
">Sorry family , I coming again later 😊❤️ pic.twitter.com/h4uUTqx11F
— Sjoerd Marijne (@SjoerdMarijne) August 2, 2021Sorry family , I coming again later 😊❤️ pic.twitter.com/h4uUTqx11F
— Sjoerd Marijne (@SjoerdMarijne) August 2, 2021
ਝਾਰਖੰਡ ਦੀ ਸਲੀਮ ਟੇਟੇ ਉਲੰਪਿਕ ਵਿਚ ਕਮਾਲ ਕਰ ਰਹੀ ਹੈ ਪਰ ਉਸਦੇ ਘਰ ਵਾਲੇ ਬੇਟੀ ਦੀ ਖੇਡ ਦੇਖ ਨਹੀਂ ਸਕਦੇ ਕਿਉਂਕਿ ਉਨ੍ਹਾਂ ਦੇ ਘਰ ਵਿਚ ਟੀਵੀ ਨਹੀਂ ਹੈ।2019 ਵਿਚ ਸਲੀਮਾ ਹਾਕੀ ਟੀਮ ਦੀ ਕਪਤਾਨ ਬਣ ਗਈ।ਇਸਦੇ ਪਿਤਾ ਸੁਲਕਸ਼ਨਾ ਅਤੇ ਮਾਂ ਸੁਭਾਨੀ ਟੇਟੇ ਅਜੇ ਵੀ ਖੇਤੀ ਕਰਕੇ ਜਿੰਦਗੀ ਬਸਰ ਕਰਦੇ ਹਨ।
ਇਹ ਵੀ ਪੜੋ:Tokyo Olympics: ਪਹਿਲਵਾਨ ਰਵੀ ਦਹੀਆ ਅਸਾਨੀ ਨਾਲ ਅਗਲੇ ਰਾਉਂਡ 'ਚ ਪੰਹੁਚੇ