ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ 'ਚ ਪੁਲਸ ਨੇ ਵੀਰਵਾਰ ਸਵੇਰੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਸੁੱਟੇ ਗਏ ਆਈਈਡੀ, ਹਥਿਆਰ ਅਤੇ ਨਕਦੀ ਦੀ ਖੇਪ ਬਰਾਮਦ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸੀਨੀਅਰ ਪੁਲਿਸ ਕਪਤਾਨ ਅਭਿਸ਼ੇਕ ਮਹਾਜਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਥਾਨਕ ਲੋਕਾਂ ਨੇ ਵੀਰਵਾਰ ਸਵੇਰੇ 6.15 ਵਜੇ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਰਾਮਗੜ੍ਹ ਅਤੇ ਵਿਜੈਪੁਰ ਵਿਚਕਾਰ ਇੱਕ ਸ਼ੱਕੀ ਪੈਕਟ ਦੇਖਿਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਮਹਾਜਨ ਨੇ ਦੱਸਿਆ ਕਿ ਸ਼ੱਕੀ ਪੈਕੇਟ ਵਿੱਚ ਸਟੀਲ ਦੇ ਥੱਲੇ ਵਾਲਾ ਇੱਕ ਲੱਕੜ ਦਾ ਬਕਸਾ ਸੀ, ਜਿਸ ਵਿੱਚੋਂ ਬੰਬ ਨਿਰੋਧਕ ਦਸਤੇ ਨੇ ਡੇਟੋਨੇਟਰ ਸਮੇਤ ਦੋ ਆਈਈਡੀ, ਦੋ ਚੀਨੀ ਪਿਸਤੌਲ, 60 ਰੌਂਦ ਵਾਲੇ ਚਾਰ ਮੈਗਜ਼ੀਨ ਅਤੇ ਪੰਜ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਨਕਦੀ 500 ਰੁਪਏ ਦੇ ਨੋਟਾਂ ਵਿੱਚ ਸੀ। ਮਹਾਜਨ ਨੇ ਕਿਹਾ, ਇਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਸਾਮਾਨ ਸੁੱਟਣ ਦਾ ਮਾਮਲਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਖੇਪ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਜਾ ਸਕਦੀ ਸੀ, ਪਰ ਪੁਲਿਸ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
-
J&K | Police team from Vijaypur Police Station recovered one suspicious sealed packet today in the field near Chhani Manhasan in Samba, following reliable inputs. The spot is undisturbed and intact: Additional SP Surinder Chaudhary pic.twitter.com/g4QXztgpws
— ANI (@ANI) November 24, 2022 " class="align-text-top noRightClick twitterSection" data="
">J&K | Police team from Vijaypur Police Station recovered one suspicious sealed packet today in the field near Chhani Manhasan in Samba, following reliable inputs. The spot is undisturbed and intact: Additional SP Surinder Chaudhary pic.twitter.com/g4QXztgpws
— ANI (@ANI) November 24, 2022J&K | Police team from Vijaypur Police Station recovered one suspicious sealed packet today in the field near Chhani Manhasan in Samba, following reliable inputs. The spot is undisturbed and intact: Additional SP Surinder Chaudhary pic.twitter.com/g4QXztgpws
— ANI (@ANI) November 24, 2022
ਇਹ ਵੀ ਪੜ੍ਹੋ: ਜੂਆ ਅਤੇ ਸ਼ਰਾਬ ਨੂੰ ਪਾਈ ਠੱਲ, ਟ੍ਰੀ ਲਾਇਬ੍ਰੇਰੀ ਲਈ ਨੌਜਵਾਨਾਂ ਦਾ ਬਣਾ ਰਹੀ ਭਵਿੱਖ
ਮਹਾਜਨ ਨੇ ਦੱਸਿਆ ਕਿ ਖੇਪ ਬਾਰੇ ਜਾਣਕਾਰੀ ਦੇਣ ਵਾਲੇ ਸਥਾਨਕ ਲੋਕ ਅਤੇ ਇਸ 'ਤੇ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਇਨਾਮ ਦਿੱਤਾ ਜਾਵੇਗਾ। ਪੀਟੀਆਈ-ਭਾਸ਼ਾ