ETV Bharat / bharat

ਪਟਾਕਿਆਂ 'ਤੇ ਪਾਬੰਦੀ ਦੇ ਆਦੇਸ਼ 'ਚ ਦਖਲਅੰਦਾਜ਼ੀ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ - ਪੱਛਮੀ ਬੰਗਾਲ

ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਓਣ ਦੇ ਇਰਾਦੇ ਨਾਲ ਕਾਲੀ ਮਾਤਾ ਦੀ ਪੂਜਾ ਮੌਕੇ ਪੱਛਮੀ ਬੰਗਾਲ 'ਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਓਣ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਪਟਾਕਿਆਂ 'ਤੇ ਪਾਬੰਦੀ ਦੇ ਆਦੇਸ਼ 'ਚ ਦਖਲਅੰਦਾਜ਼ੀ ਤੋਂ ਸੁਪਰੀਮ ਕੋਰਟ ਨੇ ਕੀਤਾ ਇਨਕਾਰ

author img

By

Published : Nov 11, 2020, 9:34 PM IST

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਹਵਾ ਪ੍ਰਦੂਸ਼ਣ 'ਤੇ ਰੋਕ ਲਗਾਓਣ ਦੇ ਇਰਾਦੇ ਨਾਲ ਕਾਲੀ ਮਾਤਾ ਦੀ ਪੂਜਾ ਮੌਕੇ ਪੱਛਮੀ ਬੰਗਾਲ 'ਚ ਪਟਾਕਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਓਣ ਦੇ ਕਲਕੱਤਾ ਹਾਈ ਕੋਰਟ ਦੇ ਆਦੇਸ਼ 'ਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜੀਵਨ ਬਚਾਉਣਾ ਵੱਧ ਮਹੱਤਵਪੂਰਨ ਹੈ ਪਰ ਇਸ ਵੇਲੇ 'ਜੀਵਨ ਹੀ ਖਤਰੇ' ਚ ਹੈ।

ਸੁਪਰੀਮ ਕੋਰਟ ਹਵਾ ਪ੍ਰਦੂਸ਼ਣ ਕਾਰਨ ਕਾਲੀ ਮਾਤਾ ਦੀ ਪੂਜਾ ਅਤੇ ਛਠ ਪੂਜਾ ਸਮੇਤ ਆਉਣ ਵਾਲੇ ਤਿਉਹਾਰਾਂ ਦੇ ਮੌਕੇ ਪਟਾਕਿਆਂ ਦੀ ਵਰਤੋਂ ਅਤੇ ਉਨ੍ਹਾਂ ਦੀ ਵਿਕਰੀ 'ਤੇ ਪਾਬੰਦੀ ਲਗਾਉਣ ਦੇ ਕਲਕੱਤਾ ਹਾਈ ਕੋਰਟ ਦੇ 5 ਨਵੰਬਰ ਦੇ ਫੈਸਲੇ ਵਿਰੁੱਧ ਗੌਤਮ ਰਾਏ ਅਤੇ ਬੜਾਬਜ਼ਾਰ ਫਾਇਰਵਰਕਰਜ਼ ਡੀਲਰਜ਼ ਐਸੋਸੀਏਸ਼ਨ ਦੀ ਅਪੀਲ 'ਤੇ ਸੁਣਵਾਈ ਕਰ ਰਹੀ ਸੀ। ਕਾਲੀ ਮਾਤਾ ਪੂਜਾ ਦਾ ਤਿਉਹਾਰ ਸ਼ਨੀਵਾਰ ਨੂੰ ਮਨਾਇਆ ਜਾਵੇਗਾ।

ਬੈਂਚ ਦਾ ਕਹਿਣਾ ਹੈ ਕਿ ਅਸੀਂ ਸਭ ਇਸ ਸਥਿਤੀ 'ਚ ਜ਼ਿੰਦਗੀ ਲਈ ਸੰਘਰਸ਼ ਕਰ ਰਹੇ ਹਾਂ ਅਤੇ ਸਾਡੇ ਸਾਰਿਆਂ ਦੇ ਘਰਾ 'ਚ ਬਜ਼ੁਰਗ ਹਨ। ਇਸ ਸਮੇਂ ਅਸੀਂ ਅਜਿਹੀ ਸਥਿਤੀ 'ਚ ਹਾਂ ਜਿੱਥੇ ਜ਼ਿੰਦਗੀ ਬਚਾਉਣਾ ਵੱਧ ਮਹੱਤਵਪੂਰਨ ਹੈ ਅਤੇ ਹਾਈ ਕੋਰਟ ਨੇ ਨਾਗਰਿਕਾਂ, ਵਿਸ਼ੇਸ਼ ਕਰਕੇ ਸੀਨੀਅਰ ਨਾਗਰਿਕਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਹੈ ਜੋ ਸ਼ਾਇਦ ਬੀਮਾਰ ਹੋਣ। ਹਾਈ ਕੋਰਟ ਨੇ ਛਠ ਅਤੇ ਕਾਰਤਿਕ ਪੂਜਾ ਦੌਰਾਨ ਵੀ ਪਟਾਕਿਆਂ 'ਤੇ ਪਾਬੰਦੀ ਲੱਗੀ ਰਹਿਣ ਦਾ ਨਿਰਦੇਸ਼ ਦਿੱਤਾ ਸੀ ਅਤੇ ਕਿਹਾ ਸੀ ਕਿ ਪੰਡਾਲ ਪ੍ਰਵੇਸ਼ ਬਾਰੇ ਦੁਰਗਾ ਪੂਜਾ ਦੌਰਾਨ ਨਿਆਇਕ ਆਦੇਸ਼ਾਂ 'ਚ ਦਿੱਤੇ ਗਏ ਦਿਸ਼ਾ ਨਿਰਦੇਸ਼ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਰਾਜ ਸਰਕਾਰ ਦੀ ਪ੍ਰਸ਼ੰਸਾ ਕੀਤੀ ਸੀ। ਪੁਲਿਸ ਨੂੰ ਇਹ ਯਕੀਨੀ ਕਰਨ ਲਈ ਕਿਹਾ ਸੀ ਕਿ ਹੋਰ ਤਿਉਹਾਰਾਂ 'ਤੇ ਵੀ ਇਨ੍ਹਾਂ ਮਾਪਦੇਡਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਅਦਾਲਤ ਨੇ ਵਿਸਰਜਨ ਦੌਰਾਨ ਜਲੂਸ ਕੱਢਣ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਕਾਲੀ ਪੂਜਾ ਦੇ 300 ਵਰਗ ਦੇ ਮੀਟਰ ਦੇ ਪੰਡਾਲਾਂ 'ਚ 15 ਵਿਅਕਤੀਆਂ ਅਤੇ ਇਸ ਤੋਂ ਵੱਡੇ ਪੰਡਾਲ 'ਚ 45 ਵਿਅਕਤੀਆਂ ਨੂੰ ਪ੍ਰਵੇਸ਼ ਦੀ ਮਨਜ਼ੂਰੀ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.