ETV Bharat / bharat

Atiq Ahmed News: ਅਤੀਕ ਅਹਿਮਦ ਦਾ ਇੱਕ ਮੁਲਜ਼ਮ ਸੰਨੀ ਕਈ ਸਾਲਾਂ ਤੋਂ ਅਪਣੇ ਘਰ ਨਹੀਂ ਗਿਆ, ਪਰਿਵਾਰ ਨੇ ਵੀ ਮੋੜਿਆ ਮੂੰਹ - Shani accused of murdering Mafia Atiq

ਮਾਫੀਆ ਅਤੀਕ ਅਤੇ ਅਸ਼ਰਫ ਦਾ ਸ਼ਨੀਵਾਰ ਰਾਤ ਪ੍ਰਯਾਗਰਾਜ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਮਾਰਨ ਵਾਲੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਦਾ ਨਾਂ ਸੰਨੀ ਹੈ ਜੋ ਕਿ ਹਮੀਰਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਸੰਨੀ ਨਾਲ ਕੋਈ ਸਬੰਧ ਨਹੀਂ ਹੈ, ਮਾੜੇ ਕੰਮਾਂ ਕਰਕੇ ਕਈ ਸਾਲਾਂ ਤੋਂ ਉਸ ਨਾਲ ਸਬੰਧ ਤੋੜ ਦਿੱਤੇ ਸਨ।

Atiq Ahmed News
Atiq Ahmed News
author img

By

Published : Apr 16, 2023, 1:58 PM IST

Atiq Ahmed News: ਅਤੀਕ ਅਹਿਮਦ ਦਾ ਇਕ ਮੁਲਜ਼ਮ ਸੰਨੀ ਕਈ ਸਾਲਾਂ ਤੋਂ ਅਪਣੇ ਘਰ ਨਹੀਂ ਗਿਆ, ਪਰਿਵਾਰ ਨੇ ਵੀ ਮੋੜਿਆ ਮੂੰਹ

ਹਮੀਰਪੁਰ/ਉੱਤਰ ਪ੍ਰਦੇਸ਼: ਪ੍ਰਯਾਗਰਾਜ 'ਚ ਸ਼ਨੀਵਾਰ ਰਾਤ ਪੁਲਿਸ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਕੇ ਗਈ ਸੀ। ਇਸ ਦੌਰਾਨ ਮੀਡੀਆ ਕਰਮੀਆਂ ਦੇ ਭੇਸ ਵਿੱਚ ਆਏ ਤਿੰਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਦੋਵਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਗੋਲੀਆਂ ਚਲਾਉਣ ਵਾਲੇ ਤਿੰਨਾਂ ਸ਼ੂਟਰਾਂ ਨੇ ਤੁਰੰਤ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਤਿੰਨ ਹਮਲਾਵਰਾਂ ਵਿੱਚੋਂ ਇੱਕ ਹਮੀਰਪੁਰ ਜ਼ਿਲ੍ਹੇ ਦਾ ਵਸਨੀਕ ਹੈ। ਉਹ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ। ਪਰਿਵਾਰ ਵਾਲਿਆਂ ਨੇ ਵੀ ਉਸ ਤੋਂ ਦੂਰੀ ਬਣਾ ਕੇ ਰੱਖੀ ਹੈ।

ਮੁਲਜ਼ਮ ਸੰਨੀ ਦੇ ਪਰਿਵਾਰ ਨੇ ਕਈ ਸਾਲਾਂ ਤੋਂ ਬਣਾਈ ਦੂਰੀ: ਅਤੀਕ ਅਤੇ ਅਸ਼ਰਫ ਦੇ ਕਤਲ ਦਾ ਮੁਲਜ਼ਮ ਸੰਨੀ ਹਮੀਰਪੁਰ ਦੇ ਕੁਰਾਰਾ ਕਸਬੇ ਦੇ ਵਾਰਡ ਨੰਬਰ 6 ਦਾ ਰਹਿਣ ਵਾਲਾ ਹੈ। ਉਨ੍ਹਾਂ ਦੇ ਘਰ ਦੇ ਬਾਹਰ ਐਤਵਾਰ ਸਵੇਰ ਤੋਂ ਹੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਉਸ ਦੇ ਘਰ ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਹੈ। ਵਾਰਡ ਦੇ ਲੋਕਾਂ ਨੇ ਦੱਸਿਆ ਕਿ ਸੰਨੀ ਪੁੱਤਰ ਜਗਤ ਸਿੰਘ ਕਈ ਮਾਮਲਿਆਂ ਵਿੱਚ ਨਾਮਜਦ ਹੈ। ਉਸ ਖ਼ਿਲਾਫ਼ ਕੁਰੜਾ ਥਾਣੇ ਅਤੇ ਹੋਰ ਥਾਣਿਆਂ ਵਿੱਚ ਕਰੀਬ 17 ਕੇਸ ਦਰਜ ਹਨ। ਸੰਨੀ ਦੇ ਵੱਡੇ ਭਰਾ ਪਿੰਟੂ ਸਿੰਘ ਨੇ ਦੱਸਿਆ ਕਿ ਸੰਨੀ ਕਾਫੀ ਸਮਾਂ ਪਹਿਲਾਂ ਘਰ ਛੱਡ ਕੇ ਗਿਆ ਚਲਾ ਸੀ। ਉਸ ਦੀ ਸੰਗਤ ਚੰਗੀ ਨਹੀਂ ਸੀ, ਇਸ ਲਈ ਅਸੀਂ ਵੀ ਉਸ ਦੀ ਪਰਵਾਹ ਨਹੀਂ ਕਰਦੇ।

ਸੰਨੀ ਕਰੀਬ 15 ਸਾਲਾਂ ਤੋਂ ਘਰ ਨਹੀਂ ਆਇਆ: ਸੰਨੀ ਦੇ ਪਰਿਵਾਰ ਦੱਸਿਆ ਕਿ ਉਸ ਦੇ ਕੁੱਲ 3 ਪੁੱਤਰ ਹਨ ਤੇ ਸੰਨੀ ਸਭ ਤੋਂ ਛੋਟਾ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਿਤਾ ਜਗਤ ਸਿੰਘ ਦਾ ਵੀ ਮੌਤ ਹੋ ਚੁੱਕੀ ਹੈ। ਮਾਤਾ ਕ੍ਰਿਸ਼ਨਾ ਦੇਵੀ ਘਰ ਵਿੱਚ ਵੱਡੇ ਪੁੱਤਰ ਪਿੰਟੂ ਨਾਲ ਰਹਿੰਦੀ ਹੈ। ਪਿੰਟੂ ਮੁਤਾਬਕ ਸੰਨੀ ਦਾ ਅਜੇ ਵਿਆਹ ਵੀ ਨਹੀਂ ਹੋਇਆ ਹੈ। ਸਬ-ਇੰਸਪੈਕਟਰ ਰਾਜੇਸ਼ਚੰਦਰ ਮਿਸ਼ਰਾ ਨੇ ਦੱਸਿਆ ਕਿ ਸੰਨੀ ਕਈ ਸਾਲਾਂ ਤੋਂ ਬਾਹਰ ਰਹਿੰਦਾ ਹੈ। ਅਤੀਕ ਅਹਿਮਦ ਅਤੇ ਅਸ਼ਰਫ ਅਹਿਮਦ ਦੇ ਕਤਲ 'ਚ ਉਸ ਦਾ ਨਾਂ ਸਾਹਮਣੇ ਆਇਆ ਹੈ। ਸਾਵਧਾਨੀ ਦੇ ਤੌਰ 'ਤੇ ਉਸ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ।

ਮੁਲਜ਼ਮ ਸੰਨੀ ਨੇ ਦਿੱਤਾ ਕਈ ਵਾਰਦਾਤਾਂ ਨੂੰ ਅੰਜਾਮ: ਪੁਲਿਸ ਮੁਤਾਬਕ ਸੰਨੀ ਨੇ ਕੁਰਾਰਾ ਦੇ ਰਹਿਣ ਵਾਲੇ ਬਾਬੂ ਯਾਦਵ ਨੂੰ ਗੋਲੀ ਮਾਰ ਦਿੱਤੀ ਸੀ, ਇਸ ਵਿੱਚ ਉਹ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਸਨੀ ਨੇ ਸਾਲ 2012 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਮਾਮਲੇ ਵਿੱਚ ਹਮੀਰਪੁਰ ਪੁਲਿਸ ਨੇ ਉਸ ਨੂੰ ਫੜ ਲਿਆ ਸੀ। ਇਸ ਕਾਰਵਾਈ 'ਚ ਸਨੀ ਨੇ ਪੁਲਿਸ 'ਤੇ ਗੋਲੀ ਵੀ ਚਲਾਈ। ਇਸ ਤੋਂ ਬਾਅਦ ਉਸ ਨੂੰ ਹਮੀਰਪੁਰ ਜੇਲ੍ਹ ਭੇਜ ਦਿੱਤਾ ਗਿਆ, ਇੱਥੇ ਉਹ 5 ਸਾਲ ਰਿਹਾ। ਇਸ ਦੌਰਾਨ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਸੁੰਦਰ ਭਾਟੀ ਦੇ ਸੰਪਰਕ ਵਿੱਚ ਆਇਆ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸੰਨੀ ਸੁੰਦਰ ਭਾਟੀ ਨਾਲ ਮਿਲ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ।

ਇਹ ਵੀ ਪੜ੍ਹੋ: Atiq Murder Case: ਅਤੀਕ ਨੂੰ ਮਾਰ ਕੇ ਡਾਨ ਬਣਨਾ ਚਾਹੁੰਦੇ ਸੀ ਸ਼ੂਟਰ, ਪਰਿਵਾਰਾਂ ਨਾਲ ਵੀ ਖਤਮ ਕੀਤੇ ਸਬੰਧ

ETV Bharat Logo

Copyright © 2025 Ushodaya Enterprises Pvt. Ltd., All Rights Reserved.