ETV Bharat / bharat

Sundar Pichai Thanks PM Modi: ਸੁੰਦਰ ਪਿਚਾਈ ਨੇ 'ਸ਼ਾਨਦਾਰ' ਮੁਲਾਕਾਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ, ਜਾਣੋ ਕਿਉਂ

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦੇ ਹੋਏ ਸੁੰਦਰ ਪਿਚਾਈ (Sundar Pichai ) ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਕਿ ਭਾਰਤ ਲਈ ਗੂਗਲ ਦੀ ਜਾਰੀ ਵਚਨਬੱਧਤਾ 'ਤੇ ਚਰਚਾ ਕਰਨ ਲਈ ਅੱਜ ਦੀ ਖ਼ਾਸ ਬੈਠਕ ਲਈ ਧੰਨਵਾਦ।

SUNDAR PICHAI THANKS PM MODI FOR TERRIFIC MEETING ON GOOGLES COMMITMENT TO INDIA
Sundar Pichai Thanks PM Modi: ਸੁੰਦਰ ਪਿਚਾਈ ਨੇ 'ਸ਼ਾਨਦਾਰ' ਮੁਲਾਕਾਤ ਲਈ ਪ੍ਰਧਾਨ ਮੰਤਰੀ ਮੋਦੀ ਦਾ ਕੀਤਾ ਧੰਨਵਾਦ,ਜਾਣੋ ਕਿਉਂ
author img

By ETV Bharat Punjabi Team

Published : Oct 17, 2023, 11:50 AM IST

ਕੈਲੀਫੋਰਨੀਆ: ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Thanks to Prime Minister Narendra Modi) ਦਾ ਧੰਨਵਾਦ ਕੀਤਾ ਹੈ। ਸੋਮਵਾਰ ਨੂੰ (Googles commitment to India) ਭਾਰਤ ਪ੍ਰਤੀ ਗੂਗਲ ਦੀ ਵਚਨਬੱਧਤਾ 'ਤੇ ਚਰਚਾ ਕਰਨ ਲਈ ਗੂਗਲ ਦੇ ਸੀਈਓ ਅਤੇ ਪੀਐੱਮ ਮੋਦੀ ਵਿਚਕਾਰ ਇੱਕ ਵਰਚੁਅਲ ਮੀਟਿੰਗ ਹੋਈ। ਪਿਚਾਈ ਨੇ ਇਸ ਮੁਲਾਕਾਤ ਤੋਂ ਬਾਅਦ ਪੀਐੱਮ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, 'ਸ਼ਾਨਦਾਰ ਮੁਲਾਕਾਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸੀਂ AI ਦਾ ਲਾਭ ਲੈ ਕੇ ਆਪਣੇ ਕੰਮਕਾਜ ਦਾ ਵਿਸਥਾਰ ਕਰ ਰਹੇ ਹਾਂ, ਉਸ ਨੇ ਟਵਿੱਟਰ 'ਤੇ ਲਿਖਿਆ, ਸਾਡੀ ਭਾਈਵਾਲੀ ਵਧ ਰਹੀ ਹੈ।

ਭਾਰਤ ਵਿੱਚ ਇਲੈਕਟ੍ਰੋਨਿਕਸ ਨਿਰਮਾਣ: ਇਸ ਤੋਂ ਪਹਿਲਾਂ ਸੋਮਵਾਰ 16 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨਾਲ ਵਰਚੁਅਲ ਗੱਲਬਾਤ ਕੀਤੀ ਸੀ। ਗੱਲਬਾਤ ਦੌਰਾਨ, ਪੀਐੱਮ ਮੋਦੀ ਅਤੇ ਪਿਚਾਈ ਨੇ ਭਾਰਤ ਵਿੱਚ ਇਲੈਕਟ੍ਰੋਨਿਕਸ ਨਿਰਮਾਣ ਈਕੋਸਿਸਟਮ ਨੂੰ ਵਧਾਉਣ ਲਈ ਗੂਗਲ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਕ੍ਰੋਮਬੁੱਕ ਬਣਾਉਣ ਲਈ ਐੱਚਪੀ ਨਾਲ ਗੂਗਲ ਦੀ ਭਾਈਵਾਲੀ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਗੂਗਲ ਦੀ 100 ਭਾਸ਼ਾਵਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਸ ਨੇ ਭਾਰਤੀ ਭਾਸ਼ਾਵਾਂ ਵਿੱਚ ਏਆਈ ਟੂਲ ਉਪਲੱਬਧ ਕਰਾਉਣ ਦੇ ਯਤਨਾਂ ਨੂੰ ਵੀ ਉਤਸ਼ਾਹਿਤ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਦੇ ਬਿਆਨ ਅਨੁਸਾਰ, ਪੀਐੱਮ ਮੋਦੀ ਨੇ ਗੂਗਲ ਨੂੰ ਚੰਗੇ ਪ੍ਰਸ਼ਾਸਨ ਲਈ ਏਆਈ ਟੂਲਸ 'ਤੇ ਕੰਮ ਕਰਨ ਲਈ ਵੀ ਉਤਸ਼ਾਹਿਤ ਕੀਤਾ। (google ceo Meeting pm modi)

  • "Thank you, Prime Minister Narendra Modi for the terrific meeting today to discuss Google's ongoing commitment to India, and how we are expanding our operations, leveraging AI, and increasing our partnerships," tweeted Sundar Pichai, CEO of Google and Alphabet https://t.co/oOMVRIvj1W pic.twitter.com/EtSppISyWg

    — ANI (@ANI) October 16, 2023 " class="align-text-top noRightClick twitterSection" data=" ">
  • PM Modi virtually interacted with the CEO of Google and Alphabet Sundar Pichai earlier today. During the interaction, the Prime Minister and Pichai discussed Google's plan to participate in expanding the electronics manufacturing ecosystem in India. Prime Minister appreciated… pic.twitter.com/ORZSQrL2iC

ਪ੍ਰਧਾਨ ਮੰਤਰੀ ਨੇ ਗਾਂਧੀਨਗਰ ਵਿੱਚ ਗੁਜਰਾਤ ਇੰਟਰਨੈਸ਼ਨਲ ਫਾਈਨਾਂਸ ਟੈਕ-ਸਿਟੀ (GIFT) ਵਿੱਚ ਆਪਣਾ ਗਲੋਬਲ ਫਿਨਟੇਕ ਸੰਚਾਲਨ ਕੇਂਦਰ ਖੋਲ੍ਹਣ ਦੀ ਗੂਗਲ ਦੀ ਯੋਜਨਾ ਦਾ ਸੁਆਗਤ ਕੀਤਾ। ਪਿਚਾਈ ਨੇ ਪ੍ਰਧਾਨ ਮੰਤਰੀ ਨੂੰ GPay ਅਤੇ UPI ਦੀ ਸ਼ਕਤੀ ਅਤੇ ਪਹੁੰਚ ਦਾ ਲਾਭ ਲੈ ਕੇ ਭਾਰਤ ਵਿੱਚ ਵਿੱਤੀ ਸਮਾਵੇਸ਼ ਨੂੰ ਬਿਹਤਰ ਬਣਾਉਣ ਦੀਆਂ Google ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਾਰਤ ਦੇ ਵਿਕਾਸ ਮਾਰਗ ਵਿੱਚ ਯੋਗਦਾਨ ਪਾਉਣ ਲਈ ਗੂਗਲ ਦੀ ਵਚਨਬੱਧਤਾ 'ਤੇ ਵੀ ਜ਼ੋਰ ਦਿੱਤਾ। ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਗੂਗਲ ਨੂੰ ਏਆਈ ਸੰਮੇਲਨ ਵਿਚ ਆਉਣ ਵਾਲੀ ਗਲੋਬਲ ਸਾਂਝੇਦਾਰੀ ਵਿੱਚ ਯੋਗਦਾਨ ਪਾਉਣ ਲਈ ਵੀ ਸੱਦਾ ਦਿੱਤਾ। ਜਿਸ ਦੀ ਮੇਜ਼ਬਾਨੀ ਭਾਰਤ ਵੱਲੋਂ ਦਸੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.