ETV Bharat / bharat

ਸੈਣੀ ਦੀ ਰਿਹਾਈ ‘ਤੇ ਸੁੱਖੀ ਰੰਧਾਵਾ ਨੇ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫੇਰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਵਾਰ ਉਨ੍ਹਾਂ ਸੁਮੇਧ ਸੈਣੀ ਮਾਮਲੇ ‘ਚ ਵਿਜੀਲੈਂਸ ਨੂੰ ਮਿਲੀ ਮਾਤ ਦੇ ਮਾਮਲੇ ‘ਚ ਘੇਰਿਆ ਹੈ ਤੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਐਡਵੋਕੇਟ ਜਨਰਲ ਤੇ ਅਫਸਰਸ਼ਾਹੀ ਕੰਮ ਵਿੱਚ ਨਿਪੁੰਣ ਨਹੀਂ ਹਨ।

ਸੈਣੀ ਦੀ ਰਿਹਾਈ ‘ਤੇ ਸੁੱਖੀ ਰੰਧਾਵਾ ਨੇ ਸਰਕਾਰ ਵਿਰੁੱਧ ਮੁੜ ਖੋਲ੍ਹਿਆ ਮੋਰਚਾ

author img

By

Published : Aug 20, 2021, 1:20 PM IST

Updated : Aug 20, 2021, 1:48 PM IST

ਚੰਡੀਗੜ੍ਹ: ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਵਾਰ ਫੇਰ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਵਾਰ ਉਨ੍ਹਾਂ ਸੁਮੇਧ ਸੈਣੀ ਮਾਮਲੇ ‘ਚ ਵਿਜੀਲੈਂਸ ਨੂੰ ਮਿਲੀ ਮਾਤ ਦੇ ਮਾਮਲੇ ‘ਚ ਘੇਰਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਾਰੇ ਮੰਤਰੀਆਂ ਤੇ ਪਾਰਟੀ ਆਗੂਆਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰ ਲੈਣ ਤੇ ਮਸਲਾ ਪਾਰਟੀ ਪਲੇਟਫਾਰਮ ‘ਤੇ ਚੁੱਕਣ।

ਸੈਣੀ ਦੀ ਰਿਹਾਈ ‘ਤੇ ਸੁੱਖੀ ਰੰਧਾਵਾ ਨੇ ਸਰਕਾਰ ਵਿਰੁੱਧ ਮੁੜ ਖੋਲ੍ਹਿਆ ਮੋਰਚਾ
ਸੈਣੀ ਦੀ ਰਿਹਾਈ ‘ਤੇ ਸੁੱਖੀ ਰੰਧਾਵਾ ਨੇ ਸਰਕਾਰ ਵਿਰੁੱਧ ਮੁੜ ਖੋਲ੍ਹਿਆ ਮੋਰਚਾ

ਇਹ ਵੀ ਪੜੋ: ਸੁਣੋ, ਰਿਹਾਈ ਤੋਂ ਬਾਅਦ ਕੀ ਬੋਲੇ ਸਾਬਕਾ DGP ਸੁਮੇਧ ਸੈਣੀ

ਰੰਧਾਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਉਹ ਐਡਵੋਕੇਟ ਜਨਰਲ, ਗ੍ਰਹਿ ਸਕੱਤਰ ਤੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਤੁਰੰਤ ਫਾਰਗ ਕਰ ਦੇਣ, ਕਿਉਂਕਿ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਿਪੁੰਣ ਨਹੀਂ ਹਨ। ਦੂਜੇ ਪਾਸੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਰਾਹੀਂ ਰੰਧਾਵਾ ਦੇ ਟਵੀਟ ‘ਤੇ ਪਲਟਵਾਰ ਕਰਦਿਆਂ ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਹੈ ਕਿ ਸਾਰੇ ਮੰਤਰੀ ਜਨਤਕ ਤੌਰ ‘ਤੇ ਬਿਆਨਬਾਜੀ ਤੋਂ ਪਹਿਲਾਂ ਉਨ੍ਹਾਂ ਨਾਲ (ਮੁੱਖ ਮੰਤਰੀ ਨਾਲ) ਜਾਂ ਪਾਰਟੀ ਪਲੇਟਫਾਰਮ ‘ਤੇ ਚੁੱਕਣ।

ਪਹਿਲਾਂ ਸਿੱਧੂ ਲਈ ਕੀਤੀ ਸੀ ਲਾਮਬੰਦੀ

ਜਿਕਰਯੋਗ ਹੈ ਕਿ ਜਿਸ ਵੇਲੇ ਪਾਰਟੀ ਪ੍ਰਧਾਨ ਬਣਨ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਵਿਰੁੱਧ ਮੋਰਚਾ ਖੋਲ੍ਹਿਆ ਸੀ, ਉਸ ਵੇਲੇ ਵੀ ਸੁੱਖੀ ਰੰਧਾਵਾ ਨੇ ਹੀ ਮੰਤਰੀਆਂ ਤੇ ਵਿਧਾਇਕਾਂ ਦੀ ਲਾਮਬੰਦੀ ਕੀਤੀ ਸੀ। ਉਸ ਵੇਲੇ ਉਨ੍ਹਾਂ ਕੋਟਕਪੂਰਾ ਗੋਲੀਕਾਂਡ ਦਾ ਮੁੱਦਾ ਜੋਰ ਸ਼ੋਰ ਨਾਲ ਚੁੱਕਿਆ ਸੀ ਤੇ ਸਿੱਧੂ ਦੇ ਪ੍ਰਧਾਨ ਬਣਨ ਉਪਰੰਤ ਉਹ ਸ਼ਾਂਤ ਰਹੇ ਸੀ ਤੇ ਹੁਣ ਰੰਧਾਵਾ ਨੇ ਸੈਣੀ ਦੀ ਵਿਜੀਲੈਂਸ ਵੱਲੋਂ ਗਿਰਫਤਾਰੀ ਉਪਰੰਤ ਸਰਕਾਰ ਨੂੰ ਪਈ ਮਾਤ ਦਾ ਮੁੱਦਾ ਉਛਾਲ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਇਹ ਵੀ ਪੜੋ: ਪੜੋ, ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਤੋਂ ਲੈ ਕੇ ਰਿਹਾਈ ਤੱਕ ਕੀ-ਕੀ ਹੋਇਆ

Last Updated : Aug 20, 2021, 1:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.