ETV Bharat / bharat

ਸੋਨੀਪਤ ਦਾ ਸੁਖਦੇਵ ਢਾਬਾ ਮਦਦ ਲਈ ਆਇਆ ਅੱਗੇ, ਕਿਸਾਨਾਂ ਨੂੰ ਖੁਆਇਆ ਮੁਫ਼ਤ ਖਾਣਾ - ਮਸ਼ਹੂਰ ਸੁਖਦੇਵ ਢਾਬਾ

ਸ਼ੁੱਕਰਵਾਰ ਸਵੇਰੇ ਜਦੋਂ ਕਿਸਾਨਾਂ ਦਾ ਜੱਥਾ ਸੋਨੀਪਤ ਪਹੁੰਚਿਆ ਤਾਂ ਪਰੌਂਠਿਆਂ ਲਈ ਮਸ਼ਹੂਰ ਸੁਖਦੇਵ ਢਾਬੇ ਦੇ ਡਾਇਰੈਕਟਰ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਸੁਖਦੇਵ ਢਾਬੇ ਵਿਖੇ ਕਿਸਾਨਾਂ ਨੂੰ ਮੁਫ਼ਤ ਵਿੱਚ ਖਾਣਾ ਖੁਆਇਆ ਗਿਆ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ।

ਫ਼ੋਟੋ
ਫ਼ੋਟੋ
author img

By

Published : Nov 27, 2020, 10:39 PM IST

ਸੋਨੀਪਤ: ਹਰਿਆਣਾ ਅਤੇ ਪੰਜਾਬ ਦੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨ ਜੱਥੇਬੰਦੀਆਂ ਨੇ ਰੋਸ ਵਜੋਂ ‘ਦਿੱਲੀ ਚਲੋ’ ਦੇ ਨਾਅਰੇ ਨਾਲ ਦਿੱਲੀ ਕੂਚ ਕਰ ਰਹੇ ਹਨ। ਇਸੇ ਅੰਦੋਲਨ ਤਹਿਤ ਪੰਜਾਬ ਅਤੇ ਹਰਿਆਣਾ ਦੇ ਲੱਖਾਂ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਜਦੋਂ ਕਿਸਾਨਾਂ ਦਾ ਜੱਥਾ ਸੋਨੀਪਤ ਪਹੁੰਚਿਆ ਤਾਂ ਪਰੋਂਠਿਆਂ ਲਈ ਮਸ਼ਹੂਰ ਸੁਖਦੇਵ ਢਾਬਾ ਦੇ ਡਾਇਰੈਕਟਰ ਨੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ।

ਜਦੋਂ ਭੁੱਖੇ ਭਾਣੇ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਸੁਖਦੇਵ ਢਾਬੇ ’ਤੇ ਪਹੁੰਚੇ ਤਾਂ ਉਨ੍ਹਾਂ ਲਈ ਢਾਬੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ। ਬਹੁਤੇ ਕਿਸਾਨਾਂ ਕੋਲ ਖਾਣੇ ਦੇ ਪੈਸੇ ਨਹੀਂ ਸਨ, ਪਰ ਸੁਖਦੇਵ ਢਾਬੇ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਖਾਣਾ ਦੇਣ ਤੋਂ ਇਨਕਾਰ ਨਹੀਂ ਕੀਤਾ। ਸੁਖਦੇਵ ਢਾਬੇ ਨੇ ਇੱਕ ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਮੁਫ਼ਤ ਵਿੱਚ ਖਾਣਾ ਖੁਆਇਆ ਤੇ ਅੱਗੇ ਲਈ ਰਵਾਨਾ ਕਰ ਦਿੱਤਾ।

ਸੋਨੀਪਤ ਦਾ ਸੁਖਦੇਵ ਢਾਬਾ ਮਦਦ ਲਈ ਆਇਆ ਅੱਗੇ, ਕਿਸਾਨਾਂ ਨੂੰ ਖੁਆਇਆ ਮੁਫ਼ਤ ਖਾਣਾ

ਸੁਖਦੇਵ ਢਾਬਾ ਦੇ ਮੈਨੇਜਰ ਸੰਜੇ ਕੁਮਾਰ ਨੇ ਦੱਸਿਆ ਕਿ ਸਵੇਰੇ ਕਿਸਾਨ ਇਥੇ ਆ ਕੇ ਕਹਿਣ ਲੱਗੇ ਕਿ ਸਾਡੇ ਕੋਲ ਪੈਸੇ ਨਹੀਂ ਰਕ ਸਾਨੂੰ ਭੁੱਖ ਲੱਗੀ ਹੈ। ਇਸ ਤੋਂ ਬਾਅਦ, ਅਸੀਂ ਕਿਸਾਨਾਂ ਨੂੰ ਲੰਗਰ ਪ੍ਰਸ਼ਾਦ ਵਾਂਗੂ ਮੁਫ਼ਤ ਵਿੱਚ ਖਾਣਾ ਖੁਆਇਆ।

ਸੰਜੇ ਕੁਮਾਰ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨ ਖਾਣਾ ਖਾਣ ਆਏ ਸਨ ਅਤੇ ਇਸ ਤੋਂ ਇਲਾਵਾ ਵੀ ਜੇ ਕੋਈ ਸਾਡੇ ਕੋਲ ਆਉਂਦਾ ਹੈ ਤੇ ਦੱਸਦਾ ਹੈ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਵੀ ਉਨ੍ਹਾਂ ਨੂੰ ਮੁਫ਼ਤ ਵਿੱਚ ਖਾਣਾ ਖੁਆ ਕੇ ਭੇਜਦੇ ਹਾਂ। ਸੰਜੇ ਨੇ ਕਿਹਾ ਕਿ ਕਿਸਾਨ ਤਾਂ ਵੈਸੇ ਵੀ ਦੇਸ਼ ਦੇ ਦਾਨੀ ਹਨ, ਜਿਨ੍ਹਾਂ ਨੂੰ ਅਸੀਂ ਭੋਜਨ ਦਿੱਤਾ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਕੰਮ ਲਈ ਸੁਖਦੇਵ ਢਾਬਾ ਦੇ ਮਾਲਕ ਦੀ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.