ਟੋਕਿਓ : ਭਾਰਤੀ ਬੈਡਮਿੰਟਨ ਖਿਡਾਰੀ ਅਤੇ ਉੱਤਰ ਪ੍ਰਦੇਸ਼ ਵਿੱਚ ਗੌਤਮ ਬੁੱਧ ਨਗਰ ਜਿਲ੍ਹੇ ਦੇ ਡਿਸਟ੍ਰਿਕਟ ਮਜਿਸਟ੍ਰੇਟ ਸੁਹਾਸ ਐਲ ਯਥਿਰਾਜ ਦਾ ਟੋਕਿਓ ਪੈਰਾਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸੁਹਾਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੁਰਖ ਸਿੰਗਲਸ ਬੈਡਮਿੰਟਨ ਦੇ ਸੈਮੀਫਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਪੁਰੁਸ਼ ਸਿੰਗਲ ‘ਚ ਬਣਾਈ ਥਾਂ
ਪੈਰਾਲੰਪਿਕ ਵਿੱਚ ਯਥਿਰਾਜ ਨੇ ਪੁਰੁਸ਼ ਬੈਡਮਿੰਟਨ ਐਸਐਲ-4 ਇਕਹਿਰੀ ਸ਼੍ਰੇਣੀ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਉਨ੍ਹਾਂ ਨੇ ਗਰੁੱਪ ਸਟੇਜ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸੁਹਾਸ ਨੇ ਗਰੁੱਪ-ਏ ਵਿੱਚ ਇੰਡੋਨੇਸ਼ੀਆ ਦੇ ਸੁਸਾਂਤੋ ਹੈਰੀ ਨੂੰ ਸਿਰਫ 19 ਮਿੰਟ ਵਿੱਚ 21-6, 21-12 ਤੋਂ ਹਰਾਇਆ।
ਤਰੁਣ ਢਿੱਲੋਂ ਨੇ ਗਰੁੱਪ-ਬੀ ਵਿੱਚ ਦਿੱਤੀ ਮਾਤ
ਸੁਹਾਸ ਐਲ ਯਥਿਰਾਜ ਤੋਂ ਇਲਾਵਾ ਤਰੁਣ ਢਿੱਲੋਂ ਨੇ ਗਰੁੱਪ-ਬੀ ਵਿੱਚ ਦੱਖਣੀ ਕੋਰੀਆ ਦੇ ਸ਼ਿਨ ਕਿਊੰਗ ਆਵਾਹਨ ਨੂੰ 21-18, 15-21, 21-17 ਨਾਲ ਮਾਤ ਦਿੱਤੀ। 38 ਸਾਲ ਦੇ ਸੁਹਾਸ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਆਪਣੇ ਪਹਿਲੇ ਮੈਚ ਵਿੱਚ ਜਰਮਨੀ ਦੇ ਯੇਨ ਨਿਕਲੌਸ ਪੋਟ ਨੂੰ ਸਿਰਫ 19 ਮਿੰਟ ਵਿੱਚ 21-9 21-3 ਨਾਲ ਹਰਾਇਆ ਸੀ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਡੀਐਮ ਸੁਹਾਸ ਯਥਿਰਾਜ ਕਈ ਮੈਡਲ ਆਪਣੇ ਨਾਂਅ ਕਰ ਚੁੱਕੇ ਹਨ। ਸਾਲ 2016 ਵਿੱਚ ਬੀਜਿੰਗ ਵਿੱਚ ਹੋਈ ਏਸ਼ੀਆਈ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਉਹ ਇੱਕ ਪੇਸ਼ੇਵਰ ਕੌਮਾਂਤਰੀ ਬੈਡਮਿੰਟਨ ਚੈਂਪੀਅਨਸ਼ਿੱਪ ਜਿੱਤਣ ਵਾਲੇ ਪਹਿਲੇ ਭਾਰਤੀ ਨੌਕਰਸ਼ਾਹ ਬਣੇ। ਉਸ ਸਮੇਂ ਉਹ ਆਜਮਗੜ ਦੇ ਡੀਐਮ ਦੇ ਰੂਪ ਵਿੱਚ ਤਾਇਨਾਤ ਸੀ। ਉਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤ ਕੇ ਪੂਰੀ ਦੁਨੀਆ ਵਿੱਚ ਭਾਰਤ ਦਾ ਅਤੇ ਆਪਣਾ ਨਾਮ ਰੌਸ਼ਨ ਕੀਤਾ।
ਇਹ ਵੀ ਪੜੋ:ਟੋਕਿਓ ਪੈਰਾਲੰਪਿਕ: ਭੂਮੀ ਲੇਖਰਾ ਨੇ ਜਿੱਤਿਆ ਕਾਂਸੇ ਦਾ ਤਗਮਾ