ਸ੍ਰੀਨਗਰ: ਜੰਮੂ-ਕਸ਼ਮੀਰ ਵਿੱਚ ਸਾਲ 2020 ਦੌਰਾਨ ਪੱਥਰਬਾਜ਼ੀ ਦੀਆਂ ਘਟਨਾਵਾਂ 2019 ਦੇ ਮੁਕਾਬਲੇ 87.13 ਫੀਸਦੀ ਕਮੀ ਆਈ ਹੈ। ਇਸ ਦੀ ਜਾਣਕਾਰੀ ਡਾਇਰੈਕਟਰ ਜਨਰਲ ਆਫ ਪੁਲਿਸ ਦਿਲਬਾਗ ਸਿੰਘ ਨੇ ਸਾਂਝੀ ਕੀਤੀ।
ਸੂਬੇ 'ਚ ਸਾਲ 2019 ਵਿੱਚ ਪੱਥਰਬਾਜ਼ੀ ਦੀਆਂ 1,999 ਘਟਨਾਵਾਂ ਵਾਪਰੀਆਂ ਸਨ, ਜਿਨ੍ਹਾਂ ਚੋਂ 1,193 ਘਟਨਾਵਾਂ ਉਸ ਸਾਲ ਅਗਸਤ 'ਚ ਕੇਂਦਰ ਵੱਲੋਂ ਜੰਮੂ-ਕਸ਼ਮੀਰ ਸੂਬੇ ਦੇ ਵਿਸ਼ੇਸ਼ ਰੁਤਬੇ ਨੂੰ ਖ਼ਤਮ ਕਰਨ ਤੋਂ ਬਾਅਦ ਵਾਪਰੀਆਂ ਸਨ।
ਡੀਜੀਪੀ ਨੇ ਕਿਹਾ, "ਸਾਲ 2019 ਦੇ ਮੁਕਾਬਲੇ 2020 'ਚ ਪੱਥਰਬਾਜ਼ੀ ਦੀਆਂ 255 ਘਟਨਾਵਾਂ ਵਾਪਰੀਆਂ ਹਨ ਅਤੇ ਇਹ ਘਟਨਾਵਾਂ 87.31ਫੀਸਦੀ ਘੱਟ ਹੋਇਆਂ ਹਨ।"
ਇਸ ਤੋਂ ਪਹਿਲਾਂ, 2018 ਤੇ 2017 ਦੌਰਾਨ, ਸੂਬੇ 'ਚ ਪੱਥਰਬਾਜ਼ੀ ਦੀਆਂ ਕ੍ਰਮਵਾਰ 1,458 ਤੇ 1,412 ਘਟਨਾਵਾਂ ਸਾਹਮਣੇ ਆਈਆਂ ਸਨ।
ਅਧਿਕਾਰੀਆਂ ਮੁਤਾਬਕ ਜਦੋਂ ਸਾਲ 2016 ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਦੀ ਤੁਲਨਾ ਕੀਤੀ ਜਾਵੇ ਤਾਂ 2020 ਵਿੱਚ ਅਜਿਹੀਆਂ ਘਟਨਾਵਾਂ 'ਚ 90 ਫੀਸਦੀ ਕਮੀ ਆਈ ਹੈ।