ETV Bharat / bharat

ਪਠਾਨਕੋਟ-ਲੁਧਿਆਣਾ ਬਲਾਸਟ: STF ਨੇ ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ - pathankot ludhiana blast case

ਲੁਧਿਆਣਾ ਧਮਾਕਾ ਅਤੇ ਪਠਾਨਕੋਟ ਬੰਬ ਬਲਾਸਟ (pathankot ludhiana blast case) ਦੇ ਸਾਜਿਸ਼ਕਰਤਾਵਾਂ ਨੂੰ ਪਨਾਹ ਦੇਣ ਵਾਲੇ 4 ਮੁਲਜ਼ਮਾਂ ਨੂੰ ਉਤਰਾਖੰਡ ਪੁਲਿਸ ਨੇ ਹਿਰਾਸਤ ਚ ਲਿਆ ਹੈ। ਐਸਟੀਐਫ ਅਨੁਸਾਰ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਊਧਮ ਸਿੰਘ ਨਗਰ ਦੇ ਪੰਤਨਗਰ ਥਾਣਾ ਖੇਤਰ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।

ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ 4 ਵਿਅਕਤੀ ਗ੍ਰਿਫਤਾਰ

author img

By

Published : Jan 22, 2022, 1:18 PM IST

Updated : Jan 22, 2022, 4:13 PM IST

ਚੰਡੀਗੜ੍ਹ: ਪਠਾਨਕੋਟ ਬੰਬ ਬਲਾਸਟ ਅਤੇ ਪਿਛਲੇ ਦਿਨੀਂ ਜਿਲ੍ਹਾਂ ਲੁਧਿਆਣਾ (pathankot ludhiana blast case) ਚ ਹੋਏ ਅੱਤਵਾਦੀ ਵਿਸਫੋਟ ਨਾਲ ਸਬੰਧਿਤ ਸਾਜਿਸ਼ਕਰਤਾਵਾਂ ਨੂੰ ਪਨਾਹ ਦੇਣ ਵਾਲੇ 4 ਮੁਲਜ਼ਮਾਂ ਨੂੰ ਉਤਰਾਖੰਡ ਪੁਲਿਸ ਨੇ ਉੱਧਮ ਸਿੰਘ ਨਗਰ ਚ ਗ੍ਰਿਫਤਾਰ ਕੀਤਾ ਹੈ।

ਐਸਟੀਐਫ ਅਨੁਸਾਰ ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਊਧਮ ਸਿੰਘ ਨਗਰ ਦੇ ਪੰਤਨਗਰ ਥਾਣਾ ਖੇਤਰ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਢਲੀ ਜਾਂਚ 'ਚ ਇਹ ਦੋਸ਼ੀ ਪਠਾਨਕੋਟ ਨਵਾਂਸ਼ਹਿਰ ਲੁਧਿਆਣਾ ਬੰਬ ਧਮਾਕੇ ਦੇ ਅੱਤਵਾਦੀ ਸੁਖਬੀਰ ਉਰਫ਼ ਸੁੱਖ ਨੂੰ ਹਰਿਦੁਆਰ ਊਧਮ ਸਿੰਘ ਨਗਰ ਜ਼ਿਲ੍ਹਾ ਉੱਤਰਾਖੰਡ 'ਚ ਪਨਾਹ ਦੇ ਰਹੇ ਸੀ। ਇਸ ਪੁਖਤਾ ਗੁਪਤ ਸੂਚਨਾ ਦੇ ਆਧਾਰ 'ਤੇ ਉੱਤਰਾਖੰਡ ਪੁਲਿਸ ਦੇ ਡਾਇਰੈਕਟਰ ਜਨਰਲ ਦੀਆਂ ਹਦਾਇਤਾਂ ਅਨੁਸਾਰ ਐਸ.ਟੀ.ਐਫ ਨੇ ਊਧਮ ਸਿੰਘ ਨਗਰ ਥਾਣਾ ਪੰਤਨਗਰ ਅਧੀਨ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਠਾਨਕੋਟ-ਲੁਧਿਆਣਾ ਬਲਾਸਟ

ਉੱਤਰਾਖੰਡ ਐਸਟੀਐਫ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ 2021 ਵਿੱਚ ਪੰਜਾਬ ਦੇ ਪਠਾਨਕੋਟ, ਨਵਾਂਸ਼ਹਿਰ ਅਤੇ ਲੁਧਿਆਣਾ ਵਿੱਚ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਾਪਰੀਆਂ ਸੀ। ਇਸ ਮਾਮਲੇ ਵਿੱਚ ਪੰਜਾਬ ਪੁਲੀਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਵਿੱਚੋਂ ਇੱਕ ਸੁਖਪ੍ਰੀਤ ਉਰਫ਼ ਸੁੱਖ ਫਰਾਰ ਸੀ। ਸੁੱਖਾ ਨੇ ਉੱਤਰਾਖੰਡ 'ਚ ਪਨਾਹ ਲਈ ਹੋਈ ਸੀ, ਜਿਸਦੀ ਬਾਰੇ ਉੱਤਰਾਖੰਡ ਐੱਸਟੀਐੱਫ ਨੂੰ ਵੀ ਪਤਾ ਲੱਗਾ।

ਉੱਤਰਾਖੰਡ ਐਸਟੀਐਫ ਨੇ ਮੁਲਜ਼ਮ ਨੂੰ ਫੜਨ ਲਈ ਜਾਲ ਵਿਛਾਇਆ ਅਤੇ ਸੂਚਨਾ ਦੀ ਪੁਸ਼ਟੀ ਕਰਨ ਲਈ ਆਪਣੇ ਮੁਖਬਰਾਂ ਨੂੰ ਸਰਗਰਮ ਕੀਤਾ। ਪਿਛਲੇ ਤਿੰਨ ਦਿਨਾਂ ਤੋਂ ਉੱਤਰਾਖੰਡ ਐਸਟੀਐਫ ਇਸ ਮਾਮਲੇ 'ਤੇ ਕੰਮ ਕਰ ਰਹੀ ਸੀ। ਉੱਤਰਾਖੰਡ ਐਸਟੀਐਫ ਨੇ ਮੁਲਜ਼ਮਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਉਰਫ ਸਾਬੀ, ਉਸ ਦੇ ਭਰਾ ਹਰਪ੍ਰੀਤ ਸਿੰਘ ਉਰਫ ਹੈਪੀ, ਅਜਮੇਰ ਸਿੰਘ ਉਰਫ ਲਾਡੀ ਮੰਡ ਅਤੇ ਗੁਰਪਾਲ ਸਿੰਘ ਉਰਫ ਗੁਰੀ ਢਿੱਲੋਂ ਨੂੰ ਗ੍ਰਿਫਤਾਰ ਕਰ ਲਿਆ।

ਉਤਰਾਖੰਡ ਐਸਟੀਐਫ ਨੇ ਸ਼ਮਸ਼ੇਰ ਸਿੰਘ ਕੋਲੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਫੋਰਡ ਫਿਗੋ ਕਾਰ ਵੀ ਬਰਾਮਦ ਕੀਤੀ ਹੈ। ਮੁਲਜ਼ਮ ਪੰਜਾਬ ਵਿੱਚ ਹੋਏ ਅੱਤਵਾਦੀ ਬੰਬ ਧਮਾਕਿਆਂ ਦੇ ਮੁਲਜ਼ਮ ਸੁਖਪ੍ਰੀਤ ਉਰਫ਼ ਸੁੱਖਾ ਨੂੰ ਇਸ ਕਾਰ ਵਿੱਚੋਂ ਆਪਣੇ ਘਰ ਲੈ ਕੇ ਆਇਆ ਸੀ।

ਉਤਰਾਖੰਡ ਐਸਟੀਐਫ ਦੇ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਚਾਰੇ ਮੁਲਜ਼ਮ ਕੈਨੇਡਾ, ਆਸਟ੍ਰੇਲੀਆ ਅਤੇ ਸਰਬੀਆ ਵਿੱਚ ਆਪਣੇ ਸਾਥੀਆਂ ਨਾਲ ਵਟਸਐਪ ਕਾਲਾਂ ਰਾਹੀਂ ਜੁੜੇ ਹੋਏ ਸੀ। ਮੁਲਜ਼ਮਾਂ ਨੂੰ ਵਿਦੇਸ਼ਾਂ ਤੋਂ ਕਮਾਂਡਾਂ ਮਿਲਦੀਆਂ ਸਨ। ਫਰਾਰ ਮੁਲਜ਼ਮ ਸੁਖਪ੍ਰੀਤ ਉਰਫ ਸੁੱਖਾ ਨੇ ਅੰਤਰਰਾਸ਼ਟਰੀ ਕਾਲਾਂ ਵੀ ਕੀਤੀਆਂ।

ਉਤਰਾਖੰਡ ਐਸਟੀਐਫ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਖ਼ਿਲਾਫ਼ ਅੱਤਵਾਦੀ ਸੁਖਪ੍ਰੀਤ ਉਰਫ਼ ਸੁੱਖਾ ਨੂੰ ਉਸ ਦੇ ਘਰ ਵਿੱਚ ਪਨਾਹ ਦੇਣ, ਮਦਦ ਕਰਨ ਅਤੇ ਉਸ ਨੂੰ ਸਾਜ਼ਿਸ਼ ਤਹਿਤ ਸੁਰੱਖਿਅਤ ਟਿਕਾਣੇ ’ਤੇ ਭੇਜਣ ਦਾ ਪ੍ਰਬੰਧ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪੰਤਨਗਰ ਥਾਣੇ ਵਿੱਚ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਫਰਾਰ ਅੱਤਵਾਦੀ ਸੁਖਪ੍ਰੀਤ ਉਰਫ ਸੁੱਖਾ ਅਤੇ ਐਸਟੀਐਫ ਵੱਲੋਂ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀ ਅਰਸ਼, ਕੈਨੇਡਾ ਦਾ ਰਹਿਣ ਵਾਲਾ, ਜੋ ਖਾਲਿਸਤਾਨ ਟਾਈਗਰ ਫੋਰਸ ਨਾਮ ਦੇ ਅੱਤਵਾਦੀ ਗਿਰੋਹ ਨਾਲ ਜੁੜਿਆ ਹੋਇਆ ਹੈ, ਉਸਦੇ ਸੰਪਰਕ ਵਿੱਚ ਸੀ। ਪੰਜੇ ਅਰਸ਼ ਨਾਲ ਵਟਸਐਪ ਕਾਲਿੰਗ ਰਾਹੀਂ ਗੱਲ ਕਰ ਰਹੇ ਸਨ। ਅਰਸ਼ ਉਨ੍ਹਾਂ ਨੂੰ ਹੁਕਮ ਦਿੰਦਾ ਸੀ। ਮੁਲਜ਼ਮਾਂ ਤੋਂ ਮਿਲੀ ਸਾਰੀ ਜਾਣਕਾਰੀ ਕੇਂਦਰੀ ਸੁਰੱਖਿਆ ਏਜੰਸੀਆਂ ਅਤੇ ਹੋਰ ਰਾਜਾਂ ਦੀ ਪੁਲਿਸ ਨਾਲ ਸਾਂਝੀ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਮੁੰਬਈ ’ਚ 20 ਮੰਜ਼ਿਲਾ ਇਮਾਰਤ ’ਚ ਲੱਗੀ ਭਿਆਨਕ ਅੱਗ, 7 ਦੀ ਮੌਤ, 15 ਤੋਂ ਜਿਆਦਾ ਜ਼ਖਮੀ

Last Updated : Jan 22, 2022, 4:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.