ਚੰਡੀਗੜ੍ਹ: ਕਰਮਚਾਰੀ ਚੋਣ ਕਮਿਸ਼ਨ (SSC ) ਵੱਲੋਂ 10ਵੀਂ ਪਾਸ ਉਮੀਦਵਾਰਾਂ ਲਈ ਬੰਪਰ ਭਰਤੀਆਂ ਨਿਕਲੀਆਂ ਹਨ। ਦੱਸ ਦਈਏ ਕਿ ਕਰਮਚਾਰੀ ਚੋਣ ਕਮਿਸ਼ਨ ਵੱਲੋਂ ਕਾਂਸਟੇਬਲ ਤੇ ਰਾਈਫਲਮੈਨ ਅਹੁਦੇ ਲਈ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। 10ਵੀਂ ਪਾਸ ਉਮੀਦਵਾਰ ਵੀ ਇਸ ਚ ਅਪਲਾਈ ਕਰ ਸਕਦੇ ਹਨ।
ਦੱਸ ਦਈਏ ਕਿ ਅਹੁਦਿਆਂ ਲਈ ਚਾਹਵਾਨ ਉਮੀਦਵਾਰ 31 ਅਗਸਤ ਤੱਕ ਅਪਲਾਈ ਕਰ ਸਕਦੇ ਹਨ। ਅਹੁਦੇਦਾਰ ssc.nic.in ਦੇ ਲਿੰਕ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਇਹ ਵੀ ਪੜੋ: ਦੇਖੋ, 12ਵੀਂ ਜਮਾਤ ਦੇ ਕੰਪਾਰਟਮੈਂਟ ਪੇਪਰਾਂ ਦੀ Date Sheet ?
ਇਨ੍ਹਾਂ ਪੋਸਟਾਂ ਲਈ ਹੈ ਭਰਤੀ
ਕਰਮਚਾਰੀ ਚੋਣ ਕਮਿਸ਼ਨ (SSC ) ਵੱਲੋਂ ਐੱਸਐੱਸਸੀ ਜੀਡੀ ਕਾਂਸਟੇਬਲ ਭਰਤੀ 'ਚ ਬੀਐੱਸਐੱਫ ਦੀਆਂ 7545 ਅਸਾਮੀਆਂ, ਸੀਆਈਐੱਸਐੱਫ ਦੀਆਂ 8464 ਅਸਾਮੀਆਂ, ਐੱਸਐੱਸਬੀ ਦੀਆਂ 3806 ਅਸਾਮੀਆਂ, ਆਈਟੀਬੀਪੀ ਦੀਆਂ 1431 ਅਸਾਮੀਆਂ ਅਤੇ ਐੱਸਐੱਸਐੱਫ ਦੀਆਂ 240 ਅਸਾਮੀਆਂ ਕੱਢੀਆ ਗਈਆਂ ਹਨ।